ਵੋਟ ਕਦੋਂ ਪਾਉਣੀ ਹੈ
2023 ਦੀ NSW ਦੀ ਰਾਜ ਚੋਣ ਸ਼ਨੀਵਾਰ 25 ਮਾਰਚ ਨੂੰ ਹੋਵੇਗੀ। ਵੋਟਿੰਗ ਉਸ ਦਿਨ 08:00 ਅਤੇ 18:00 ਦੇ ਵਿਚਕਾਰ ਹੋਵੇਗੀ।
ਚੋਣਾਂ ਵਾਲੇ ਦਿਨ ਬਹੁਤ ਸਾਰੇ ਲੋਕ ਵੋਟ ਪਾਉਣਗੇ। ਜੇਕਰ ਤੁਸੀਂ ਚੋਣ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਹੋ, ਤਾਂ ਤੁਸੀਂ ਹੇਠਾਂ ਸੂਚੀਬੱਧ ਹੋਰ ਵਿਕਲਪਾਂ ਵਿੱਚੋਂ ਕਿਸੇ ਇੱਕ ਨਾਲ ਜਾਂ ਵਿਅਕਤੀਗਤ ਤੌਰ 'ਤੇ ਜਾਂ ਡਾਕ ਰਾਹੀਂ (ਪੋਸਟਲ ਵੋਟ) ਪਹਿਲਾਂ ਵੋਟ ਪਾ ਸਕਦੇ ਹੋ।
ਵੋਟ ਕਿੱਥੇ ਪਾਉਣੀ ਹੈ
- ਚੋਣਾਂ ਵਾਲੇ ਦਿਨ - ਤੁਹਾਡੇ ਘਰ ਦੇ ਨੇੜੇ ਵੋਟਿੰਗ ਕੇਂਦਰ 'ਤੇ। ਇਹ ਆਮ ਤੌਰ 'ਤੇ ਜਨਤਕ ਇਮਾਰਤਾਂ ਹੁੰਦੀਆਂ ਹਨ, ਜਿਵੇਂ ਕਿ ਸਕੂਲ, ਚਰਚ ਜਾਂ ਹਾਲ। ਕਿਹੜੇ ਵੋਟਿੰਗ ਕੇਂਦਰ ਉਪਲਬਧ ਹਨ ਤੁਸੀਂ ਉਹ ਇੱਥੇ https://elections.nsw.gov.au/voters/where-do-i-vote 'ਤੇ ਦੇਖ ਸਕਦੇ ਹੋ ਜਾਂ 1300 135 736 'ਤੇ ਫ਼ੋਨ ਕਰਕੇ ਪਤਾ ਕਰੋ ਕਿ ਕਿਹੜੇ ਵਿਕਲਪ ਉਪਲਬਧ ਹਨ।
- ਚੋਣਾਂ ਵਾਲੇ ਦਿਨ ਤੋਂ ਪਹਿਲਾਂ - ਕਿਸੇ ਪਹਿਲਾਂ ਵੋਟ ਪਵਾਉਣ ਵਾਲੇ ਵੋਟਿੰਗ ਕੇਂਦਰ 'ਤੇ ਜਾਂ ਡਾਕ ਰਾਹੀਂ ਵੋਟ ਕਰਨਾ। ਤੁਸੀਂ ਸ਼ਨੀਵਾਰ 18 ਮਾਰਚ ਅਤੇ ਸ਼ੁੱਕਰਵਾਰ 24 ਮਾਰਚ ਦੇ ਵਿਚਕਾਰ ਪਹਿਲਾਂ ਵੋਟ ਪਵਾਉਣ ਵਾਲੇ ਵੋਟਿੰਗ ਕੇਂਦਰਾਂ 'ਤੇ ਵੋਟ ਪਾ ਸਕਦੇ ਹੋ।
- ਫ਼ੋਨ ਰਾਹੀਂ ਵੋਟ ਪਾਉਣਾ - ਜੇਕਰ ਤੁਸੀਂ ਅੰਨ੍ਹੇ ਹੋ, ਨਿਗ੍ਹਾਂ ਘੱਟ ਹੈ ਜਾਂ ਸਰੀਰਕ ਤੌਰ 'ਤੇ ਅਪਾਹਜ ਹੋ ਤਾਂ ਤੁਸੀਂ ਟੈਲੀਫ਼ੋਨ ਸਹਾਇਤਾ ਦੀ ਵਰਤੋਂ ਕਰਕੇ ਵੋਟ ਪਾ ਸਕਦੇ ਹੋ, ਹੋਰ ਵੇਰਵਿਆਂ ਲਈ ਚੋਣ ਦੇ ਨੇੜੇ ਇੱਥੇ ਜਾ ਕੇ ਚੈੱਕ ਕਰੋ https://elections.nsw.gov.au/
ਪੋਲਿੰਗ ਬੂਥ ਜਾਂ ਪਹਿਲਾਂ ਵੋਟ ਪਵਾਉਣ ਵਾਲੇ ਵੋਟਿੰਗ ਕੇਂਦਰ 'ਤੇ ਕੀ ਹੁੰਦਾ ਹੈ?
ਪੋਲਿੰਗ ਬੂਥ ਜਾਂ ਪਹਿਲਾਂ ਵੋਟ ਪਵਾਉਣ ਵਾਲੇ ਵੋਟਿੰਗ ਕੇਂਦਰ ਦੇ ਬਾਹਰ, ਤੁਸੀਂ ਉਮੀਦਵਾਰਾਂ ਅਤੇ/ਜਾਂ ਵਾਲੰਟੀਅਰਾਂ ਨੂੰ ਉਮੀਦਵਾਰਾਂ ਦੀ ਮੱਦਦ ਕਰਦੇ ਦੇਖ ਸਕਦੇ ਹੋ। ਉਹ ਤੁਹਾਨੂੰ ਇੱਕ ਕਾਗਜ਼ ਦੇ ਟੁਕੜੇ ਦੀ ਪੇਸ਼ਕਸ਼ ਕਰ ਸਕਦੇ ਹਨ ਜਿਸ ਨੂੰ 'ਵੋਟ ਕਿਵੇਂ ਕਰਨਾ ਹੈ' ਕਾਰਡ ਕਿਹਾ ਜਾਂਦਾ ਹੈ।
ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ 'ਵੋਟ ਕਿਵੇਂ ਕਰਨਾ ਹੈ' ਕਾਰਡ ਲੈਣ ਜਾਂ ਕਾਰਡ ਦੀ ਪਾਲਣਾ ਕਰਨ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਕਿਸੇ ਉਮੀਦਵਾਰ ਦੀਆਂ ਨੀਤੀਆਂ ਨਾਲ ਸਹਿਮਤ ਹੋ ਤਾਂ ਇਹ ਵੋਟ ਕਿਵੇਂ ਪਾਉਣੀ ਹੈ ਇਸਦਾ ਫ਼ੈਸਲਾ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ। ਹਾਲਾਂਕਿ, ਤੁਸੀਂ ਅਜੇ ਵੀ ਉਸ ਉਮੀਦਵਾਰ ਨੂੰ ਵੋਟ ਦੇ ਸਕਦੇ ਹੋ ਅਤੇ ਦੂਜੇ ਉਮੀਦਵਾਰਾਂ ਨੂੰ 'ਵੋਟ ਕਿਵੇਂ ਕਰੀਏ' ਕਾਰਡ ਵਲੋਂ ਸੁਝਾਅ ਦਿੱਤੇ ਨਾਲੋਂ ਵੱਖਰੇ ਕ੍ਰਮ ਵਿੱਚ ਦਰਜਾਬੱਧ ਕਰ ਸਕਦੇ ਹੋ।
ਪੋਲਿੰਗ ਬੂਥ ਦੇ ਅੰਦਰ, ਤੁਸੀਂ NSW ਚੋਣ ਅਧਿਕਾਰੀ ਨੂੰ ਨਾਵਾਂ ਦੀ ਸੂਚੀ ਦੇ ਨਾਲ ਇੱਕ ਮੇਜ਼ 'ਤੇ ਮੌਜ਼ੂਦ ਵੇਖੋਗੇ। ਤੁਹਾਨੂੰ ਚੋਣ ਅਧਿਕਾਰੀ ਨਾਲ ਸੰਪਰਕ ਕਰਨ ਦੀ ਲੋੜ ਹੈ। ਉਹ ਤੁਹਾਡਾ ਨਾਮ, ਤੁਹਾਡਾ ਪਤਾ ਪੁੱਛਣਗੇ, ਜੇਕਰ ਤੁਸੀਂ ਪਹਿਲਾਂ ਹੀ ਇਨ੍ਹਾਂ ਚੋਣਾਂ ਵਿੱਚ ਵੋਟ ਕਰ ਚੁੱਕੇ ਹੋ, ਅਤੇ ਤੁਹਾਡੇ ਚੋਣ ਹਲਕੇ ਦੀ ਪੁਸ਼ਟੀ ਕਰਨਗੇ। ਇਹ ਚੋਣ ਅਧਿਕਾਰੀ ਤੁਹਾਨੂੰ ਦੋ ਬੈਲਟ ਪੇਪਰ ਦੇਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਕਿੱਥੇ ਵੋਟ ਪਾਉਣੀ ਚਾਹੀਦੀ ਹੈ।
ਤੁਸੀਂ ਗੱਤੇ ਨਾਲ ਬਣੇ ਵੋਟਿੰਗ ਬੂਥਾਂ 'ਤੇ ਵੋਟ ਪਾਓਗੇ। ਬੂਥ ਅੱਲਗ-ਅੱਲਗ ਬਣੇ ਹੋਏ ਹੁੰਦੇ ਹਨ ਇਸ ਲਈ ਕੋਈ ਹੋਰ ਇਹ ਨਹੀਂ ਦੇਖ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਉਂਦੇ ਹੋ। ਇਨ੍ਹਾਂ ਬੂਥਾਂ ਵਿੱਚ ਪੈਨਸਿਲਾਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਵੋਟ 'ਤੇ ਨਿਸ਼ਾਨ ਲਗਾਉਣ ਲਈ ਕਰ ਸਕਦੇ ਹੋ, ਪਰ ਤੁਸੀਂ ਆਪਣੀ ਖੁਦ ਦੀ ਪੈਨਸਿਲ ਜਾਂ ਪੈਨ ਦੀ ਵਰਤੋਂ ਵੀ ਕਰ ਸਕਦੇ ਹੋ।
ਜੇਕਰ ਤੁਹਾਨੂੰ ਚੋਣ ਬੈਲਟ ਪੇਪਰ ਭਰਨ ਵਿੱਚ ਮੱਦਦ ਦੀ ਲੋੜ ਹੈ, ਤਾਂ ਤੁਸੀਂ ਆਪਣੇ ਨਾਲ ਕਿਸੇ ਸਹਾਇਕ ਵਿਅਕਤੀ ਜਾਂ ਦੋਸਤ ਨੂੰ ਲਿਜਾ ਸਕਦੇ ਹੋ। ਚੋਣ ਅਧਿਕਾਰੀ ਵੀ ਤੁਹਾਡੀ ਮੱਦਦ ਕਰ ਸਕਦਾ ਹੈ। ਇਸ ਸਹਾਇਕ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਸ ਨੂੰ ਵੋਟ ਪਾਉਣੀ ਹੈ ਅਤੇ ਤੁਹਾਡੀ ਸਹਿਮਤੀ ਤੋਂ ਬਿਨ੍ਹਾਂ ਇਹ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਵੇਂ ਵੋਟ ਪਾਈ ਹੈ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵਿਦੇਸ਼ ਜਾਂ ਕਿਸੇ ਹੋਰ ਰਾਜ ਵਿੱਚ ਹੋ ਤਾਂ ਤੁਸੀਂ ਕੀ ਕਰੋਗੇ?
ਜੇਕਰ ਤੁਸੀਂ ਚੋਣਾਂ ਵਾਲੇ ਦਿਨ (ਜਾਂ ਤਾਂ ਆਸਟ੍ਰੇਲੀਆ ਦੇ ਅੰਦਰ ਜਾਂ ਵਿਦੇਸ਼ਾਂ ਵਿੱਚ) ਯਾਤਰਾ ਕਰ ਰਹੇ ਹੋਵੋਗੇ, ਤਾਂ ਤੁਸੀਂ ਜਾਂ ਤਾਂ:
- ਸਮੇਂ ਤੋਂ ਪਹਿਲਾਂ ਵੋਟਿੰਗ ਕੇਂਦਰ ਵਿੱਚ ਵੋਟ ਪਾਓ।
- ਡਾਕ ਰਾਹੀਂ ਵੋਟ ਪਾਓ। ਡਾਕ ਵਾਲੇ ਵੋਟਿੰਗ ਪੈਕ ਤੁਹਾਡੇ ਘਰ ਦੇ ਪਤੇ, ਜਾਂ ਆਸਟ੍ਰੇਲੀਆ ਜਾਂ ਵਿਦੇਸ਼ ਵਿੱਚ ਤੁਹਾਡੇ ਵੱਲੋਂ ਨਾਮਜ਼ਦ ਕੀਤੇ ਪਤੇ 'ਤੇ ਭੇਜੇ ਜਾ ਸਕਦੇ ਹਨ।
ਤੁਸੀਂ ਹੋਰ ਜਾਣਕਾਰੀ ਲੈਣ ਲਈ NSW ਚੋਣ ਕਮਿਸ਼ਨ (NSW Electoral Commission) ਨੂੰ 1300 135 736 'ਤੇ ਵੀ ਫ਼ੋਨ ਕਰ ਸਕਦੇ ਹੋ।