ਕੌਣ ਨਾਮ ਦਰਜ ਕਰਵਾ ਸਕਦਾ ਹੈ

ਆਸਟ੍ਰੇਲੀਆ ਵਿੱਚ ਵੋਟ ਪਾਉਣ ਲਈ, ਤੁਹਾਨੂੰ ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਦੀ ਲੋੜ ਹੈ। ਇਸ ਦਾ ਭਾਵ ਹੈ ਕਿ ਤੁਸੀਂ ਨਾਮ ਵੋਟਰ ਸੂਚੀ ਵਿੱਚ ਲਿਖਿਆ ਜਾਂਦਾ ਹੈ।। ਇਸ ਨੂੰ ਵੋਟਰ ਸੂਚੀ ਕਿਹਾ ਜਾਂਦਾ ਹੈ।

ਤੁਸੀਂ ਕਿਸੇ ਵੀ ਸਮੇਂ ਵੋਟ ਪਾਉਣ ਲਈ ਨਾਮ ਦਰਜ ਕਰਵਾ ਸਕਦੇ ਹੋ ਜੇ ਤੁਸੀਂ:

  • 16 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਹੋ (ਪਰ 18 ਸਾਲ ਦੀ ਉਮਰ ਤੋਂ ਪਹਿਲਾਂ ਤੁਸੀਂ ਵੋਟ ਨਹੀਂ ਪਾ ਸਕਦੇ ਹੋ)
  • ਆਸਟ੍ਰੇਲੀਆਈ ਨਾਗਰਿਕ ਹੋ
  • ਆਪਣੇ ਵਰਤਮਾਨ ਪਤੇ 'ਤੇ ਘੱਟੋ-ਘੱਟ ਇੱਕ ਮਹੀਨੇ ਤੋਂ ਰਹਿ ਰਹੇ ਹੋ

ਵੋਟਰ ਸੂਚੀ ਦੇ ਬੰਦ ਹੋਣ ਤੋਂ ਪਹਿਲਾਂ ਤੁਹਾਡਾ ਵੋਟ ਪਾਉਣ ਲਈ ਨਾਮ ਦਰਜ ਕਰਵਾਉਣਾ ਲਾਜ਼ਮੀ ਹੈ। ਫ਼ੈਡਰਲ (ਸੰਘੀ) ਚੋਣਾਂ ਲਈ, ਇਹ ਚੋਣਾਂ ਦੇ ਐਲਾਨ ਹੋਣ ਤੋਂ ਇੱਕ ਹਫ਼ਤੇ ਬਾਅਦ ਹੋਵੇਗਾ।

ਤੁਸੀਂ ਇਹ ਜਾਂਚ ਕਰ ਸਕਦੇ ਹੋ ਕਿ ਕੀ ਤੁਹਾਡਾ ਨਾਮ AEC ਦੀ ਵੈੱਬਸਾਈਟ 'ਤੇ ਦਰਜ ਹੋਇਆ ਹੈ। ਇੱਕ ਵਾਰ ਜਦੋਂ ਤੁਹਾਡਾ ਆਸਟ੍ਰੇਲੀਆਈ ਚੋਣ ਕਮਿਸ਼ਨ (AEC) ਦੁਆਰਾ ਨਾਮ ਦਰਜ ਹੋ ਜਾਂਦਾ ਹੈ, ਤਾਂ ਤੁਹਾਨੂੰ ਫ਼ੈਡਰਲ (ਸੰਘੀ) ਚੋਣਾਂ ਅਤੇ ਤੁਹਾਡੇ ਸੰਬੰਧਿਤ ਪ੍ਰਾਂਤ, ਟੈਰੀਟਰੀ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਨਾਮ ਦਰਜ ਕਰ ਲਿਆ ਜਾਂਦਾ ਹੈ।