ਉਮੀਦਵਾਰ ਅਤੇ ਪਾਰਟੀਆਂ ਬਾਰੇ ਖੋਜ ਕਰੋ

ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ

ਚੋਣਾਂ ਲਈ ਉਮੀਦਵਾਰ ਬਤੌਰ ਕਿਸੇ ਰਾਜਨੀਤਿਕ ਪਾਰਟੀ ਜਾਂ ਆਜ਼ਾਦ ਚੋਣ ਲੜਨਗੇ।

ਜੇ ਚੁਣੇ ਜਾਂਦੇ ਹਨ, ਤਾਂ ਉਹ ਉਮੀਦਵਾਰ ਜੋ ਕਿਸੇ ਰਾਜਨੀਤਿਕ ਪਾਰਟੀ ਦੇ ਮੈਂਬਰ ਹਨ, ਆਮ ਤੌਰ 'ਤੇ ਉਸ ਰਾਜਨੀਤਿਕ ਪਾਰਟੀ ਦੇ ਹੋਰ ਲੋਕਾਂ ਵਾਂਗ ਹੀ ਵੋਟ ਪਾਉਣਗੇ।

ਜੇ ਚੁਣੇ ਜਾਂਦੇ ਹਨ, ਤਾਂ ਆਜ਼ਾਦ ਉਮੀਦਵਾਰ ਹਰ ਵੋਟ 'ਤੇ ਆਪਣੀ ਵੋਟ ਦਾ ਫ਼ੈਸਲਾ ਸੁਤੰਤਰ ਤੌਰ 'ਤੇ ਕਰਨਗੇ।

ਤੁਸੀਂ ਵੱਡੀਆਂ ਸਿਆਸੀ ਪਾਰਟੀਆਂ ਬਾਰੇ ਉਨ੍ਹਾਂ ਦੀ ਵੈੱਬਸਾਈਟ 'ਤੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:

Australian Greens

Australian Greens

Australian Labor Party

Australian Labor Party

Liberal Party of Australia

Liberal Party of Australia

The Nationals

The Nationals

ਪਤਾ ਕਰੋ ਕਿ ਉਮੀਦਵਾਰ ਕੌਣ ਹਨ

ਇਹ ਪਤਾ ਲਗਾ ਕੇ ਸ਼ੁਰੂ ਕਰੋ ਕਿ ਤੁਸੀਂ ਕਿਹੜੇ ਚੋਣ ਹਲਕੇ ਵਿੱਚ ਰਹਿੰਦੇ ਹੋ। । ਸੰਘੀ ਚੋਣਾਂ ਲਈ ਤੁਸੀਂ AEC ਵੈੱਬਸਾਈਟ 'ਤੇ ਆਪਣੇ ਪੋਸਟਕੋਡ ਜਾਂ ਸਬਅਰਬ ਨੂੰ ਦੇਖਕੇ ਜਾਂ ਫ਼ਿਰ AEC ਨੂੰ 13 23 26 'ਤੇ ਕਾਲ ਕਰਕੇ ਅਜਿਹਾ ਕਰ ਸਕਦੇ ਹੋ।

ਫ਼ਿਰ ਤੁਹਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਕਿਹੜੇ ਉਮੀਦਵਾਰ ਖੜ੍ਹੇ ਹਨ:

  • ਤੁਹਾਡੇ ਚੋਣ ਹਲਕੇ ਵਿੱਚ ਪ੍ਰਤੀਨਿਧੀ ਸਭਾ ਦੀ ਸਥਿਤੀ; ਅਤੇ
  • ਤੁਹਾਡੇ ਪ੍ਰਾਂਤ ਜਾਂ ਟੈਰੀਟਰੀ ਵਿੱਚ ਸੈਨੇਟ ਦੀਆਂ ਸਥਿਤੀ।

ਜਦੋਂ ਚੋਣਾਂ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਤੁਸੀਂ ਇਸਦਾ ਪਤਾ AEC ਅਤੇ ਰਾਜਨੀਤਿਕ ਪਾਰਟੀ ਦੀਆਂ ਵੈੱਬਸਾਈਟਾਂ  'ਤੇ ਲਗਾ ਸਕਦੇ ਹੋ।

ਪਾਰਟੀ ਦੀਆਂ ਵੈੱਬਸਾਈਟਾਂ  'ਤੇ, ਤੁਹਾਨੂੰ ਉਮੀਦਵਾਰਾਂ ਦੀ ਸੂਚੀ ਵਾਲਾ ਇੱਕ ਪੰਨਾ ਲੱਭਣਾ ਚਾਹੀਦਾ ਹੈ। ਇਸ ਨੂੰ 'ਉਮੀਦਵਾਰ', 'ਸਾਡੇ ਲੋਕ', 'ਸਾਡੀ ਟੀਮ', ਜਾਂ 'ਚੋਣ' ਵਰਗੀ ਕੋਈ ਚੀਜ਼ ਕਿਹਾ ਜਾਵੇਗਾ।

ਪਤਾ ਲਗਾਓ ਕਿ ਉਮੀਦਵਾਰ ਕਿਸ ਚੀਜ਼ ਦੀ ਪਰਵਾਹ ਕਰਦੇ ਹਨ

ਜਦ ਤੁਸੀਂ ਆਪਣੇ ਚੋਣ ਹਲਕੇ ਲਈ ਪ੍ਰਤੀਨਿਧੀ ਸਭਾ ਦੇ ਉਮੀਦਵਾਰਾਂ ਅਤੇ ਤੁਹਾਡੇ ਪ੍ਰਾਂਤ ਜਾਂ ਟੈਰੀਟਰੀ ਲਈ ਸੈਨੇਟ ਦੇ ਉਮੀਦਵਾਰਾਂ ਨੂੰ ਲੱਭ ਲੈਂਦੇ ਹੋ, ਤਾਂ ਇਹ ਪਤਾ ਲਗਾਓ ਕਿ ਉਹ ਕਿਹੜੇ ਮੁੱਦਿਆਂ ਦੀ ਪਰਵਾਹ ਕਰਦੇ ਹਨ।

ਦੇਖੋ ਕਿ ਉਹ ਆਪਣੀ ਵੈੱਬਸਾਈਟ, ਸ਼ੋਸ਼ਲ ਮੀਡੀਆ ਪੰਨੇ, ਪਰਚੇ ਜਾਂ ਉਨ੍ਹਾਂ ਵੱਲੋਂ ਦਿੱਤੀਆਂ ਇੰਟਰਵਿਊ ਅਤੇ ਭਾਸ਼ਣ ਵਿੱਚ ਕੀ ਲਿਖਦੇ ਜਾਂ ਕਹਿੰਦੇ ਹਨ। ਜੇ ਕੋਈ ਉਮੀਦਵਾਰ ਕਿਸੇ ਮੁੱਦੇ ਦਾ ਬਹੁਤ ਜ਼ਿਕਰ ਕਰਦਾ ਹੈ, ਤਾਂ ਇਹ ਸ਼ਾਇਦ ਕੁਝ ਅਜਿਹਾ ਹੈ ਜਿਸ 'ਤੇ ਚੁਣੇ ਜਾਣ ਉਪਰੰਤ ਉਹ ਕੰਮ ਕਰਨ ਦੀ ਯੋਜਨਾ ਬਣਾਉਂਦੇ ਹਨ।

ਜੇ ਕਿਸੇ ਉਮੀਦਵਾਰ ਨੂੰ ਪਹਿਲਾਂ ਸੰਸਦ ਲਈ ਚੁਣਿਆ ਜਾ ਚੁੱਕਾ ਹੈ, ਤਾਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਕੀ ਉਨ੍ਹਾਂ ਨੇ ਪਹਿਲਾਂ ਉਸ ਮੁੱਦੇ ਬਾਰੇ ਕੁੱਝ ਕੀਤਾ ਹੈ ਜਾਂ ਨਹੀਂ ਜਿਸਦੀ ਤੁਸੀਂ ਪਰਵਾਹ ਕਰਦੇ ਹੋ। MPs ਅਤੇ ਸੈਨੇਟਰਾਂ ਨੇ ਸੰਸਦ ਵਿੱਚ ਕਿਹੜੇ ਭਾਸ਼ਣ ਦਿੱਤੇ ਹਨ ਇਸ ਬਾਰੇ ਤੁਸੀਂ https://www.aph.gov.au 'ਤੇ ਪੜ੍ਹ ਸਕਦੇ ਹੋ

ਖਾਸ ਤੌਰ 'ਤੇ, ਸੰਸਦ ਮੈਂਬਰ ਸੰਸਦ ਵਿੱਚ ਆਪਣੇ 'ਪਹਿਲੇ ਭਾਸ਼ਣ' (ਪਹਿਲੇ ਭਾਸ਼ਣ) ਦੀ ਵਰਤੋਂ ਉਨ੍ਹਾਂ ਮੁੱਦਿਆਂ ਨੂੰ ਉਜਾਗਰ ਕਰਨ ਲਈ ਕਰਦੇ ਹਨ ਜੋ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹਨ।

ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਸੰਸਦ ਮੈਂਬਰਾਂ ਨੇ ਕਿਸ ਮੁੱਦੇ 'ਤੇ ਕਿਵੇਂ ਵੋਟ ਪਾਈ ਹੈ https://theyvoteforyou.org.au/people

ਜੇ ਤੁਹਾਨੂੰ ਯਕੀਨ ਨਹੀਂ ਹੈ ਕਿ ਕੋਈ ਉਮੀਦਵਾਰ ਉਨ੍ਹਾਂ ਮੁੱਦਿਆਂ ਬਾਰੇ ਕੀ ਸੋਚਦਾ ਹੈ ਜਿੰਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਵਿਖੇ ਕਾਲ ਕਰੋ, ਉਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰੋ ਜਿੱਥੇ ਉਹ ਹੋਣਗੇ, ਅਤੇ ਸਵਾਲ ਪੁੱਛਣ ਤੋਂ ਨਾ ਡਰੋ। ਤੁਹਾਨੂੰ ਉਨ੍ਹਾਂ ਨੂੰ ਵੋਟ ਪਾਉਣ ਲਈ ਮਨਾਉਣਾ, ਉਨ੍ਹਾਂ ਦਾ ਕੰਮ ਹੈ।

ਜਾਣੋ ਸਿਆਸੀ ਪਾਰਟੀਆਂ ਕੀ ਕਹਿੰਦੀਆਂ ਹਨ

ਉਮੀਦਵਾਰ ਆਪਣੀਆਂ ਪਾਰਟੀਆਂ ਦੀਆਂ ਕਦਰਾਂ-ਕੀਮਤਾਂ ਅਤੇ ਅਹੁਦਿਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। MPs ਅਤੇ ਸੈਨੇਟਰ ਆਮ ਤੌਰ 'ਤੇ ਉਸੇ ਤਰ੍ਹਾਂ ਵੋਟ ਪਾਉਣਗੇ ਜਿਵੇਂ ਉਨ੍ਹਾਂ ਦੀ ਪਾਰਟੀ ਕਹਿੰਦੀ ਹੈ।

ਤੁਸੀਂ ਉਨ੍ਹਾਂ ਦੀ ਵੈਬਸਾਈਟ ਦੇ ਜ਼ਰੀਏ ਇਹ ਪਤਾ ਲਗਾ ਸਕਦੇ ਹੋ ਕਿ ਪਾਰਟੀਆਂ ਕੀ ਵਾਅਦਾ ਕਰ ਰਹੀਆਂ ਹਨ। 'ਸਾਡੀਆਂ ਨੀਤੀਆਂ' 'ਸਾਡੀਆਂ ਕਦਰਾਂ-ਕੀਮਤਾਂ', 'ਸਾਡਾ ਦ੍ਰਿਸ਼ਟੀਕੋਣ', 'ਸਾਡੀ ਯੋਜਨਾ', 'ਨੈਸ਼ਨਲ ਪਲੇਟਫਾਰਮ' ਵਰਗੇ ਪੰਨਿਆਂ ਦੀ ਤਲਾਸ਼ ਕਰੋ।

ABC ਕੋਲ ਇੱਕ ਲਾਭਦਾਇਕ ਔਜ਼ਾਰ ਹੈ ਜਿਸਨੂੰ Vote Compass ਕਹਿੰਦੇ ਹਨ, ਜੋ ਤੁਹਾਨੂੰ ਜਾਂਚ ਕਰਨ ਦੇ ਯੋਗ ਬਣਾਉਂਦਾ ਹੈ ਕਿ ਮੁੱਦਿਆਂ 'ਤੇ ਤੁਹਾਡੇ ਵਿਚਾਰ ਰਾਜਨੀਤਿਕ ਪਾਰਟੀਆਂ ਨਾਲ ਕਿਵੇਂ ਤੁਲਨਾ ਕਰਦੇ ਹਨ:

Vote Compass

Vote Compass

ਇਸ ਬਾਰੇ ਸੋਚੋ

ਉਮੀਦਵਾਰ ਕਿਹੜੇ ਮੁੱਦਿਆਂ ਦੀ ਪਰਵਾਹ ਕਰਦਾ ਹੈ?

ਉਹ ਕਿਹੜੀਆਂ ਨੀਤੀਆਂ ਲਾਗੂ ਕਰਨ ਦਾ ਵਾਅਦਾ ਕਰਦੇ ਹਨ?

ਉਹ ਕਿਸ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ?

ਜੇ ਉਹ ਸਰਕਾਰ ਬਣਾ ਲੈਂਦੇ ਹਨ ਤਾਂ ਪਾਰਟੀ ਕੀ ਕਾਰਵਾਈ ਕਰੇਗੀ?

ਯਾਦ ਰੱਖੋ: ਇਨ੍ਹਾਂ ਮੁੱਦਿਆਂ ਬਾਰੇ ਆਪਣੇ-ਆਪ ਸੋਚੋ| ਤੁਹਾਨੂੰ ਇਹ ਫ਼ੈਸਲਾ ਆਪਣੇ ਆਪ ਕਰਨਾ ਚਾਹੀਦਾ ਹੈ। ਕਿਸੇ ਨੂੰ ਵੀ ਨਹੀਂ – ਏਥੋਂ ਤੱਕ ਕਿ ਤੁਹਾਡੇ ਮਾਤਾ-ਪਿਤਾ, ਸਾਥੀ/ਸਾਥਣ ਜਾਂ ਬੱਚਿਆਂ ਨੂੰ ਵੀ – ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਹਾਨੂੰ ਕਿਸਨੂੰ ਵੋਟ ਪਾਉਣੀ ਚਾਹੀਦੀ ਹੈ। ਇਹ ਇੱਕ ਅਜਿਹਾ ਫ਼ੈਸਲਾ ਹੈ ਜੋ ਤੁਹਾਨੂੰ ਸੁਤੰਤਰਤਾ ਨਾਲ ਲੈਣਾ ਚਾਹੀਦਾ ਹੈ।

ਹੋਰ ਲੱਭੋ

ਹਾਰਮਨੀ ਅਲਾਈਂਸ ਵਧੇਰੇ ਜਾਣਕਾਰੀ ਦੇ ਨਾਲ ਸੰਘੀ ਚੋਣਾਂ ਦੌਰਾਨ ਆਪਣੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਨੂੰ ਬਕਾਇਦਾ ਅੱਪਡੇਟ ਕਰੇਗਾ। ਹੋਰ ਜਾਣਕਾਰੀ ਲਈ।

ਹਾਰਮੋਨੀ ਅਲਾਇੰਸ ਮੇਲਿੰਗ ਲਿਸਟ ਵਿੱਚ ਸ਼ਾਮਲ ਹੋਵੋ

ਸਾਡੇ ਨਿਊਜ਼ਲੈਟਰ ਦੀ ਗਾਹਕੀ ਲੈ ਕੇ ਹਾਰਮਨੀ ਅਲਾਇੰਸ 'ਤੇ ਕੀ ਹੋ ਰਿਹਾ ਹੈ, ਇਸ ਬਾਰੇ ਅੱਪ-ਟੂ-ਡੇਟ ਰਹੋ।