ਆਪਣੀ ਵੋਟ ਲਈ ਜਾਣਕਾਰੀ ਇਕੱਠੀ ਕਰਦੇ ਹੋਏ

ਰੈਫ਼ਰੈਂਡਮ ਦੌਰਾਨ, ਤੁਹਾਨੂੰ ਵੋਟ ਕਿਵੇਂ ਦੇਣੀ ਚਾਹੀਦੀ ਹੈ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਅਤੇ ਲਿਖੀਆਂ ਗਈਆਂ ਹਨ। ਇਹ ਰੇਡੀਓ 'ਤੇ, ਸੋਸ਼ਲ ਮੀਡੀਆ 'ਤੇ, ਕਿਸੇ ਅਖ਼ਬਾਰ ਵਿੱਚ, ਜਾਂ ਹੋਰ ਲੋਕਾਂ ਨਾਲ ਚਰਚਾ ਦੇ ਹਿੱਸੇ ਵਜੋਂ ਹੋ ਸਕਦੀਆਂ ਹਨ।

ਇਹਨਾਂ ਵਿੱਚੋਂ ਕੁੱਝ ਜਾਣਕਾਰੀ ਤੁਹਾਡੇ ਲਈ ਸੋਚਣ ਲਈ ਅਹਿਮ ਹੋ ਸਕਦੀ ਹੈ। ਪਰ ਕੁੱਝ ਜਾਣਕਾਰੀ ਗਲਤ ਹੋ ਸਕਦੀ ਹੈ, ਜਾਂ ਤਾਂ ਗਲਤੀ ਲੱਗਣ ਕਾਰਨ ਜਾਂ, ਕੁੱਝ ਮਾਮਲਿਆਂ ਵਿੱਚ, ਜਾਣਬੁੱਝ ਕੇ।

ਜੋ ਜਾਣਕਾਰੀ ਤੁਸੀਂ ਦੇਖਦੇ ਅਤੇ ਸੁਣਦੇ ਹੋ ਉਸ 'ਤੇ ਵਿਚਾਰ ਕਰਨਾ ਅਹਿਮ ਹੈ ਕਿ ਕੀ ਤੁਸੀਂ ਆਪਣਾ ਫ਼ੈਸਲਾ ਕਰਨ ਵਿੱਚ ਮੱਦਦ ਲੈਣ ਲਈ ਕਿਸ 'ਤੇ ਭਰੋਸਾ ਕਰ ਸਕਦੇ ਹੋ।

ਜਾਣਕਾਰੀ ਦੇਖਣ ਵੇਲੇ ਕੀ ਵਿਚਾਰਨਾ ਹੈ:

  • ਭਰੋਸੇਯੋਗਤਾ: ਕੀ ਜਾਣਕਾਰੀ ਭਰੋਸੇਯੋਗ ਜਾਂ ਮਾਨਤਾ ਪ੍ਰਾਪਤ ਸਰੋਤ ਤੋਂ ਉਪਲਬਧ ਹੈ?
  • ਤਾਜ਼ਾ: ਜਾਣਕਾਰੀ ਕਦੋਂ ਪ੍ਰਕਾਸ਼ਿਤ ਕੀਤੀ ਗਈ ਸੀ?
  • ਸੁਰੱਖਿਅਤ: ਕੀ ਇਹ ਜਾਣਕਾਰੀ ਕੋਈ ਘੁਟਾਲਾ ਹੋ ਸਕਦੀ ਹੈ?

ਰੈਫ਼ਰੈਂਡਮ ਦੌਰਾਨ, AEC ਦੀ ਵੈੱਬਸਾਈਟ 'ਤੇ ਇੱਕ ਡਿਸਇਨਫਰਮੇਸ਼ਨ ਰਜਿਸਟਰ ਹੁੰਦਾ ਹੈ ਜੋ ਰੈਫ਼ਰੈਂਡਮ ਦੀ ਪ੍ਰਕਿਰਿਆ ਬਾਰੇ ਗਲਤ ਜਾਣਕਾਰੀ ਦੀਆਂ ਉਦਾਹਰਣਾਂ ਨੂੰ ਸੂਚੀਬੱਧ ਕਰਦਾ ਹੈ: https://www.aec.gov.au/media/disinformation-register.html

ਹੋਰ ਸੁਝਾਵਾਂ ਅਤੇ ਸਹਾਇਤਾ ਲਈ, ਤੁਸੀਂ Stop and Consider (ਸਟਾਪ ਐਂਡ ਕੰਸੀਡਰ) ਫਲਾਇਰ ਨੂੰ ਡਾਊਨਲੋਡ ਕਰ ਸਕਦੇ ਹੋ ਜੋ ਕਿ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ: