ਸ਼ਾਮਲ ਹੋਣਾ

ਤੁਸੀਂ ਇੱਕ ਅਸਥਾਈ ਕਰਮਚਾਰੀ ਵਜੋਂ AEC ਲਈ ਕੰਮ ਕਰਕੇ ਰੈਫ਼ਰੈਂਡਮ ਅਤੇ ਚੋਣਾਂ ਵਿੱਚ ਸ਼ਾਮਲ ਹੋ ਸਕਦੇ ਹੋ। ਇਸ ਕਿਸਮ ਦੇ ਕੰਮ ਵਿੱਚ ਸ਼ਾਮਲ ਹਨ:

  • ਤਨਖ਼ਾਹਸ਼ੁਦਾ ਕੰਮ
  • ਛੋਟੀ ਮਿਆਦ ਦੇ ਰੁਜ਼ਗਾਰ ਮੌਕੇ
  • -ਨੌਕਰੀ ਦੌਰਾਨ ਸਿਖਲਾਈ ਅਤੇ ਸਹਾਇਤਾ
  • ਇੱਕ ਵਿਲੱਖਣ ਕੰਮ ਦਾ ਅਨੁਭਵ ਅਤੇ ਨਵੇਂ ਹੁਨਰ ਹਾਸਲ ਕਰਨ ਦਾ ਮੌਕਾ

ਕਈ ਕਿਸਮ ਦੀਆਂ ਨੌਕਰੀ-ਭੂਮਿਕਾਵਾਂ ਉਪਲਬਧ ਹਨ:

  • ਪੋਲਿੰਗ ਪਲੇਸ ਵਰਕਰ – ਵੋਟਰਾਂ ਦਾ ਸੁਆਗਤ ਕਰਦੇ ਹਨ, ਵੋਟਰ ਸੂਚੀ ਵਿੱਚ ਨਾਵਾਂ ਦੀ ਜਾਂਚ ਕਰਦੇ ਹਨ, ਬੈਲਟ ਪੇਪਰ ਦਿੰਦੇ ਹਨ, ਬੈਲਟ ਬਾਕਸਾਂ ਦੀ ਰਾਖੀ ਕਰਦੇ ਹਨ, ਅਤੇ ਦਿਨ ਦੇ ਅੰਤ ਦੀਆਂ ਗਤੀਵਿਧੀਆਂ ਵਿੱਚ ਸਹਾਇਤਾ ਕਰਦੇ ਹਨ।
  • ਰਿਮੋਟ ਮੋਬਾਈਲ ਪੋਲਿੰਗ ਸਮੇਤ ਮੋਬਾਈਲ ਪੋਲਿੰਗ ਵਰਕਰ – ਇੱਕ ਟੀਮ ਦੇ ਹਿੱਸੇ ਵਜੋਂ ਕੰਮ ਕਰਦੇ ਹਨ ਜੋ ਕਿ ਦੂਰ-ਦੁਰਾਡੇ ਦੇ ਟਿਕਾਣਿਆਂ ਅਤੇ ਨਰਸਿੰਗ ਹੋਮਾਂ ਸਮੇਤ, ਪੋਲਿੰਗ ਪਲੇਸ ਵਰਕਰ ਵਾਂਗ ਹੀ ਡਿਊਟੀਆਂ ਕਰਕੇ ਕਈ ਥਾਵਾਂ 'ਤੇ ਪੋਲਿੰਗ ਕਰਾਉਂਦੇ ਹਨ।
  • ਰਿਮੋਟ ਮੋਬਾਈਲ ਪੋਲਿੰਗ ਸਹਾਇਕ – ਰਿਮੋਟ ਮੋਬਾਈਲ ਟੀਮ ਲਈ ਕਮਿਊਨਿਟੀ ਵਿੱਚ ਸੰਪਰਕ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।

ਇਹਨਾਂ ਭੂਮਿਕਾਵਾਂ ਬਾਰੇ ਹੋਰ ਜਾਣੋ ਅਤੇ ਆਪਣੀ ਦਿਲਚਸਪੀ ਦਰਜ ਕਰੋ: https://www.aec.gov.au/employment/working-at-elections/index.html