ਵੋਟ ਪਾਉਣਾ ਸਾਡਾ ਅਧਿਕਾਰ ਹੈ,
ਪਰ ਇਹ ਸਾਡਾ ਫਰਜ਼ ਵੀ ਹੈ

ਜੇ ਤੁਸੀਂ ਆਸਟ੍ਰੇਲੀਆਈ  ਨਾਗਰਿਕ ਹੋ ਅਤੇ 18 ਸਾਲ ਤੋਂ ਵੱਧ ਉਮਰ ਦੇ ਹੋ ਤਾਂ ਆਸਟ੍ਰੇਲੀਆ ਵਿੱਚ ਚੋਣਾਂ ਵਿੱਚ ਵੋਟ ਪਾਉਣਾ ਹੈ। ਭਾਵ ਤੁਹਾਨੂੰ ਲਾਜ਼ਮੀ ਵੋਟ ਪਾਉਣੀ ਚਾਹੀਦੀ ਹੈ। ਜੇ ਤੁਸੀਂ ਵੋਟ ਨਹੀਂ ਪਾਉਂਦੇ ਹੋ , ਤਾਂ ਤੁਹਾਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ|

ਵੋਟ ਪਾਉਣ ਲਈ ਨਾਮ ਦਰਜ ਕਰਾਉਣਾ

ਆਸਟ੍ਰੇਲੀਆ ਵਿੱਚ ਵੋਟ ਪਾਉਣਾ

ਆਸਟ੍ਰੇਲੀਆ ਵਿੱਚ ਚੋਣਾਂ ਨਿਰਪੱਖ ਅਤੇ ਸੁਤੰਤਰ ਹੁੰਦੀਆਂ ਹਨ।

ਤੁਹਾਨੂੰ ਵੋਟ ਪਾਉਣੀ ਚਾਹੀਦੀ ਹੈ:

• ਗੁੱਪਤ ਤਰੀਕੇ ਨਾਲ – ਬਿਨਾਂ ਕਿਸੇ ਦੇ ਜਾਣੇ ਕਿ ਤੁਸੀਂ ਕਿਸਨੂੰ ਵੋਟ ਪਾਈ ਹੈ
• ਸੁਤੰਤਰਤਾ ਨਾਲ – ਬਿਨਾਂ ਕਿਸੇ ਦੇ ਦੱਸੇ ਕਿ ਤੁਹਾਨੂੰ ਕਿਸ ਨੂੰ ਵੋਟ ਪਾਉਣੀ ਚਾਹੀਦੀ ਹੈ

ਚੋਣਾਂ ਵਿੱਚ ਵੋਟ ਪਾਉਣਾ ਨਾਗਰਿਕ ਹੋਣ ਦਾ ਇੱਕ ਪ੍ਰਮੁੱਖ ਹਿੱਸਾ ਹੈ। ਇਹ ਤੁਹਾਡੇ ਲਈ ਆਪਣੀ ਗੱਲ ਕਹਿਣ ਦਾ ਮੌਕਾ ਹੈ ਕਿ ਤੁਹਾਡੇ ਵੱਲੋਂ ਫ਼ੈਸਲੇ ਕੌਣ ਲਵੇਗਾ ਅਤੇ ਇਹ ਪ੍ਰਭਾਵਿਤ ਕਰਨ ਦਾ ਮੌਕਾ ਹੈ ਕਿ ਅਗਲੀ ਸਰਕਾਰ ਕਿਹੜੀ ਪਾਰਟੀ ਦੀ ਬਣੇਗੀ।

ਸਰਕਾਰ ਉਨ੍ਹਾਂ ਮੁੱਦਿਆਂ ਬਾਰੇ ਅਹਿਮ ਫ਼ੈਸਲੇ ਕਰਦੀ ਹੈ ਜੋ ਤੁਹਾਨੂੰ, ਤੁਹਾਡੇ ਪਰਿਵਾਰ, ਤੁਹਾਡੇ ਆਂਢ-ਗੁਆਂਢ ਅਤੇ ਤੁਹਾਡੇ ਭਾਈਚਾਰੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਹ ਬਹੁਤ ਸਾਰੇ ਮੁੱਦਿਆਂ ਬਾਰੇ ਫ਼ੈਸਲੇ ਲੈਂਦੇ ਹਨ ਜਿੰਨ੍ਹਾਂ ਵਿੱਚ ਸਮਾਜਕ ਸੇਵਾਵਾਂ, ਸਿਹਤ-ਸੰਭਾਲ, ਸਿੱਖਿਆ, ਰੁਜ਼ਗਾਰ ਅਤੇ ਪ੍ਰਵਾਸ (ਇਮੀਗ੍ਰੇਸ਼ਨ) ਸ਼ਾਮਲ ਹਨ।

ਸਰਕਾਰ ਦੇ ਪੱਧਰ

ਆਸਟ੍ਰੇਲੀਆ ਵਿੱਚ, ਬਕਾਇਦਾ ਤੌਰ 'ਤੇ ਚੁਣੀ ਜਾਣ ਵਾਲੀ ਸਰਕਾਰ ਦੇ ਤਿੰਨ ਪੱਧਰ ਹਨ: ਫ਼ੈਡਰਲ, ਸਟੇਟ ਜਾਂ ਟੈਰੀਟਰੀ , ਅਤੇ ਸਥਾਨਕ। ਹਰੇਕ ਪੱਧਰ ਵਿਭਿੰਨ ਮੁੱਦਿਆਂ ਲਈ ਜ਼ਿੰਮੇਵਾਰ ਹੁੰਦਾ ਹੈ ਅਤੇ ਇਹਨਾਂ ਬਾਰੇ ਕਾਨੂੰਨ ਬਣਾ ਸਕਦਾ ਹੈ। ਤੁਹਾਨੂੰ ਸਰਕਾਰ ਦੇ ਹਰੇਕ ਪੱਧਰ ਲਈ ਚੋਣਾਂ ਵਿੱਚ ਵੋਟ ਪਾਉਣ ਦੀ ਲੋੜ ਹੈ।

ਤੁਸੀਂ ਇੱਥੇ। ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿ ਕਦੋਂ, ਕਿੱਥੇ ਅਤੇ ਕਿਵੇਂ ਵੋਟ ਪਾਉਣੀ ਹੈ।

ਫ਼ੈਡਰਲ (ਸੰਘੀ)

ਸਰਕਾਰ

ਫ਼ੈਡਰਲ (ਸੰਘੀ)
ਸਰਕਾਰ

ਫ਼ੈਸਲਾ ਕਰਨ ਵਾਲੀ ਸੰਸਥਾ:

ਫ਼ੈਡਰਲ ਸੰਸਦ

ਲੀਡਰ:

ਪ੍ਰਧਾਨ ਮੰਤਰੀ

Lower House ਹੇਠਲਾ ਸਦਨ:

ਪ੍ਰਤੀਨਿਧੀ ਸਦਨ

Upper House ਉੱਪਰਲਾ ਸਦਨ:

ਸੈਨੇਟ

ਫ਼ੈਡਰਲ ਸੰਸਦ ਨੂੰ ਦੋ ਸਦਨਾਂ ਵਿੱਚ ਵੰਡਿਆ ਗਿਆ ਹੈ - House of Representatives (ਪ੍ਰਤੀਨਿਧੀ ਸਭਾ) ਅਤੇ Senate (ਸੈਨੇਟ)।

ਕਾਨੂੰਨ ਬਣਾਉਣ ਲਈ, ਇਸ ਨੂੰ ਦੋਵਾਂ ਸਦਨਾਂ ਦੀ ਮਨਜ਼ੂਰੀ ਚਾਹੀਦੀ ਹੁੰਦੀ ਹੈ।

ਫ਼ੈਡਰਲ ਸਰਕਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹਨ: ਇਮੀਗ੍ਰੇਸ਼ਨ, ਜ਼ਿਆਦਾਤਰ ਸਮਾਜਿਕ ਸੇਵਾਵਾਂ, ਪੈਨਸ਼ਨ, ਰੱਖਿਆ, ਵਿਦੇਸ਼ੀ ਮਾਮਲੇ ਅਤੇ ਵਪਾਰ। ਫ਼ੈਡਰਲ ਸਰਕਾਰ ਸਿਹਤ, ਸਿੱਖਿਆ, ਵਾਤਾਵਰਣ ਸੰਬੰਧੀ ਮੁੱਦਿਆਂ ਅਤੇ ਉਦਯੋਗਿਕ ਸੰਬੰਧਾਂ ਵਿੱਚ ਵੀ ਵਿੱਚ ਵੀ ਸ਼ਾਮਲ ਹੁੰਦੀ ਹੈ|

ਸਟੇਟ (ਪ੍ਰਾਂਤ) ਜਾਂ ਟੈਰੀਟਰੀ

ਸਰਕਾਰ

ਸਟੇਟ (ਪ੍ਰਾਂਤ) ਜਾਂ ਟੈਰੀਟਰੀ
ਸਰਕਾਰ

ਫ਼ੈਸਲਾ ਕਰਨ ਵਾਲੀ ਸੰਸਥਾ:

ਪ੍ਰਾਂਤ ਜਾਂ ਟੈਰੀਟਰੀ ਸੰਸਦ

ਲੀਡਰ:

ਪ੍ਰੀਮੀਅਰ ਜਾਂ ਮੁੱਖ ਮੰਤਰੀ

Lower House ਹੇਠਲਾ ਸਦਨ:

ਵਿਧਾਨ ਸਭਾ ਜਾਂ ਵਿਧਾਨ ਸਭਾ ਸਦਨ

Upper House ਉੱਪਰਲਾ ਸਦਨ:

ਵਿਧਾਨ ਪਰਿਸ਼ਦ

ਜ਼ਿਆਦਾਤਰ ਪ੍ਰਾਂਤਾਂ ਦੀਆਂ ਸੰਸਦਾਂ ਨੂੰ ਫ਼ੈਡਰਲ ਸੰਸਦ ਵਾਂਗ ਹੀ ਹੇਠਲੇ ਅਤੇ ਉੱਪਰਲੇ ਸਦਨ ਵਿੱਚ ਵੰਡਿਆ ਜਾਂਦਾ ਹੈ। ਹਾਲਾਂਕਿ, ਕੁਈਨਜ਼ਲੈਂਡ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਅਤੇ ਨੌਰਦਰਨ ਟੈਰੀਟਰੀ ਇੱਕ-ਸਦਨੀ ਹਨ, ਜਿਸਦਾ ਭਾਵ ਹੈ ਕਿ ਉਨ੍ਹਾਂ ਦਾ ਕੇਵਲ ਇੱਕ ਹੀ ਸਦਨ ਹੈ, Legislative Assembly (ਵਿਧਾਨ ਸਭਾ)।

ਪ੍ਰਾਂਤ ਦੇ ਮੁੱਦਿਆਂ ਨਾਲ ਸੰਬੰਧਿਤ ਕਾਨੂੰਨ ਬਣਾਉਣ ਲਈ, ਉਸ ਕਾਨੂੰਨ ਨੂੰ ਦੋਵਾਂ ਸਦਨਾਂ ਵਿੱਚੋਂ ਪਾਸ ਕਰਵਾਉਣ ਦੀ ਲੋੜ ਹੈ। ਜਾਂ ਇਕ-ਸਦਨੀ ਸੰਸਦਾਂ ਵਿਚ, ਕਾਨੂੰਨਾਂ ਨੂੰ ਇਕ ਸਦਨ ਵਿਚੋਂ ਪਾਸ ਕਰਨ ਦੀ ਲੋੜ ਹੁੰਦੀ ਹੈ।

ਪ੍ਰਾਂਤ ਅਤੇ ਟੈਰੀਟਰੀ ਦੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹਨ: ਸਕੂਲ, ਹਸਪਤਾਲ, ਵਾਤਾਵਰਣ, ਸੜਕਾਂ, ਰੇਲਵੇ ਅਤੇ ਜਨਤਕ ਟ੍ਰਾਂਸਪੋਰਟ, ਭਾਈਚਾਰਕ ਸੇਵਾਵਾਂ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ|

ਸਥਾਨਕ

ਸਰਕਾਰ

ਸਥਾਨਕ
ਸਰਕਾਰ

ਫੈਸਲਾ ਕਰਨ ਵਾਲੀ ਸੰਸਥਾ:

City Councils/Shire Councils (ਨਗਰ ਕੌਂਸਲਾਂ /ਛਾਇਆ ਕੌਂਸਲਾਂ)

ਲੀਡਰ:

ਮੇਅਰ/ ਛਾਇਆ ਪ੍ਰਧਾਨ

ਨਗਰ-ਕੌਂਸਲਾਂ ਕਿਸੇ ਸ਼ਹਿਰ ਜਾਂ ਸਥਾਨਕ ਭਾਈਚਾਰੇ ਦੀਆਂ ਲੋੜਾਂ ਦਾ ਧਿਆਨ ਰੱਖਦੀਆਂ ਹਨ। ਕੌਂਸਲ ਦੇ ਨੁਮਾਇੰਦਿਆਂ ਨੂੰ aldermen (ਐਲਡਰਮੈਨ) ਜਾਂ councillors (ਕੌਂਸਲਰ) ਕਿਹਾ ਜਾਂਦਾ ਹੈ। ਨਗਰ-ਕੌਂਸਲਾਂ ਦੀਆਂ ਮੀਟਿੰਗਾਂ ਆਮ ਤੌਰ 'ਤੇ ਜਨਤਾ ਲਈ ਖੁੱਲ੍ਹੀਆਂ ਹੁੰਦੀਆਂ ਹਨ।

ਸਥਾਨਕ ਸਰਕਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਹਨ: ਸਥਾਨਕ ਸੜਕਾਂ ਦੀ ਦੇਖ-ਭਾਲ, ਕੂੜਾ-ਕਰਕਟ ਇਕੱਠਾ ਕਰਨਾ, ਇਮਾਰਤੀ ਨਿਯਮ, ਜਨਤਕ ਸਿਹਤ ਅਤੇ ਭਾਈਚਾਰਕ ਸੁਵਿਧਾਵਾਂ ਜਿਵੇਂ ਕਿ ਸਵਿਮਿੰਗ ਪੂਲ। ACT ਵਿੱਚ ਨਗਰ ਕੌਂਸਲਾਂ ਨਹੀਂ ਹਨ, ਨਗਰ ਕੌਂਸਲ ਦੇ ਕਾਰਜ Legislative Assembly (ਵਿਧਾਨ ਸਭਾ) ਦੇ ਅਧੀਨ ਆਉਂਦੇ ਹਨ।

ਤੁਸੀਂ ਇੱਥੇ ਆਪਣੇ ਪ੍ਰਾਂਤ ਜਾਂ ਟੈਰੀਟਰੀ ਸਰਕਾਰਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਹੋਰ ਜਾਣੋ

ਵੋਟ ਪਾਉਣ ਤੋਂ ਪਹਿਲਾਂ

ਵੋਟ ਪਾਉਣ ਤੋਂ ਪਹਿਲਾਂ, ਤੁਹਾਨੂੰ ਇਹ ਸੋਚਣ ਲਈ ਸਮਾਂ ਕੱਢਣਾ ਚਾਹੀਦਾ ਹੈ ਕਿ ਕਿਹੜੇ ਮੁੱਦੇ ਤੁਹਾਡੇ ਲਈ ਸਭ ਤੋਂ ਵੱਧ ਮਾਇਨੇ ਰੱਖਦੇ ਹਨ ਅਤੇ ਤੁਸੀਂ ਆਪਣੀ ਵੋਟ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕਰ ਸਕਦੇ ਹੋ। ਤੁਸੀਂ ਇਹ ਜਾਨਣਾ ਯਕੀਨੀ ਬਣਾਓ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਕਿਸ ਲਈ ਖੜੇ ਹਨ ਅਤੇ ਉਨ੍ਹਾਂ ਨੂੰ ਹੀ ਵੋਟ ਦੇਵੋ ਜੋ ਤੁਹਾਡੇ ਵਿਚਾਰਾਂ ਦੀ ਸਭ ਤੋਂ ਵਧੀਆ ਪ੍ਰਤੀਨਿੱਧਤਾ ਕਰਦੇ ਹਨ। ਤੁਸੀਂ ਇੱਥੇ ‘ਇਹ ਫ਼ੈਸਲਾ ਕਿਵੇਂ ਕਰਨਾ ਹੈ ਕਿ ਕਿਸਨੂੰ ਵੋਟ ਪਾਉਣੀ ਹੈ’ ਬਾਰੇ ਵਧੇਰੇ ਜਾਣ ਸਕਦੇ ਹੋ ।

ਹੋਰ ਜਾਣੋ

ਵੋਟਿੰਗ ਚੈੱਕਲਿਸਟ

ਜਾਂਚ ਕਰੋ ਕਿ ਤੁਹਾਡਾ ਨਾਮ ਦਰਜ਼ ਹੈ

ਹੋਰ ਜਾਣੋ

ਜਾਣੋ ਕਿ ਵੋਟ ਕਦੋਂ ਅਤੇ ਕਿੱਥੇ ਪਾਉਣੀ ਹੈ

ਹੋਰ ਜਾਣੋ

ਜਾਣੋ ਕਿ ਵੋਟ ਕਿਵੇਂ ਪਾਉਣੀ ਹੈ

ਹੋਰ ਜਾਣੋ

ਫ਼ੈਸਲਾ ਕਰੋ ਕਿ ਵੋਟ ਕਿਵੇਂ ਪਾਉਣੀ ਹੈ

ਹੋਰ ਜਾਣੋ

ਹਾਰਮੋਨੀ ਅਲਾਇੰਸ ਆਪਣੇ ਨਿਊਜ਼ਲੈਟਰ ਵਿੱਚ ਫੈਡਰਲ ਚੋਣਾਂ ਦੌਰਾਨ ਨਿਯਮਤ ਅਪਡੇਟ ਪ੍ਰਦਾਨ ਕਰੇਗਾ।

ਸਬਸਕ੍ਰਾਈਬ ਕਰੋ