ਵੋਟ ਕਿਵੇਂ ਪਾਉਣੀ ਹੈ

ਤੁਹਾਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ:

  • ਹਰਾ ਬੈਲਟ ਪੇਪਰ ਪ੍ਰਤੀਨਿਧੀ ਸਭਾ ਲਈ ਹੁੰਦਾ ਹੈ

  • ਚਿੱਟਾ ਬੈਲਟ ਪੇਪਰ ਸੈਨੇਟ ਲਈ ਹੁੰਦਾ ਹੈ

House of Representatives (ਪ੍ਰਤੀਨਿਧੀ ਸਭਾ)

House of Representatives (ਪ੍ਰਤੀਨਿਧੀ ਸਭਾ) ਆਸਟ੍ਰੇਲੀਆ ਭਰ ਵਿੱਚ 151 ਚੋਣ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ MPs ਤੋਂ ਬਣੀ ਹੈ। ਹਰੇਕ ਚੋਣ ਹਲਕੇ ਵਿੱਚ ਲਗਭਗ ਇੱਕੋ ਜਿੰਨੀ ਗਿਣਤੀ ਦੇ ਵੋਟਰ ਹੁੰਦੇ ਹਨ। ਤੁਸੀਂ ਆਪਣੇ ਚੋਣ ਹਲਕੇ ਦੀ ਪ੍ਰਤੀਨਿਧਤਾ ਕਰਨ ਲਈ MP ਨੂੰ ਵੋਟ ਦਿੰਦੇ ਹੋ।

ਆਸਟ੍ਰੇਲੀਆ House of Representatives (ਪ੍ਰਤੀਨਿਧੀ ਸਭਾ) ਵਿੱਚ ਤਰਜੀਹੀ ਵੋਟਿੰਗ ਪ੍ਰਣਾਲੀ ਦੀ ਵਰਤੋਂ ਕਰਦਾ ਹੈ। ਇਸਦਾ ਭਾਵ ਇਹ ਹੈ ਕਿ ਕੇਵਲ ਇੱਕ ਉਮੀਦਵਾਰ ਨੂੰ ਵੋਟ ਪਾਉਣ ਦੀ ਬਜਾਏ, ਤੁਹਾਨੂੰ ਉਮੀਦਵਾਰਾਂ ਨੂੰ ਇਸ ਕ੍ਰਮ ਵਿੱਚ ਦਰਜਾ ਦੇਣਾ ਚਾਹੀਦਾ ਹੈ ਜਿੰਵੇ ਉਨ੍ਹਾਂ ਬਾਰੇ ਤੁਸੀਂ ਮਹਿਸੂਸ ਕਰਦੇ ਹੋ।

House of Representatives (ਪ੍ਰਤੀਨਿਧੀ ਸਭਾ) ਲਈ ਉਮੀਦਵਾਰਾਂ ਨੂੰ ਚੁਣੇ ਜਾਣ ਲਈ 50 ਫ਼ੀਸਦੀ ਤੋਂ ਵੱਧ ਵੋਟਾਂ ਦੀ ਲੋੜ ਹੁੰਦੀ ਹੈ।

ਪਹਿਲੀ ਤਰਜੀਹ ਦੀਆਂ ਵੋਟਾਂ (ਜਿਸ ਉਮੀਦਵਾਰ ਨੂੰ ਤੁਸੀਂ ਨੰਬਰ 1 ਤਰਜ਼ੀਹ ਲਿਖਿਆ ਸੀ) ਨੂੰ ਪਹਿਲਾਂ ਗਿਣਿਆ ਜਾਂਦਾ ਹੈ।

ਜੇ ਕਿਸੇ ਉਮੀਦਵਾਰ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਮਿਲਦੀਆਂ ਹਨ ਤਾਂ ਉਹ ਚੁਣੇ ਜਾਣਗੇ। ਜੇ ਕਿਸੇ ਵੀ ਉਮੀਦਵਾਰ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਨਹੀਂ ਮਿਲਦੀਆਂ ਤਾਂ ਸਭ ਤੋਂ ਘੱਟ ਵੋਟਾਂ ਵਾਲਾ ਉਮੀਦਵਾਰ ਮੁਕਾਬਲੇ 'ਚੋਂ ਬਾਹਰ ਹੋ ਜਾਂਦਾ ਹੈ। ਇਸ ਦੀ ਬਜਾਏ ਉਸ ਉਮੀਦਵਾਰ ਦੇ ਵੋਟਰ ਦੀ ਦੂਜੀ ਤਰਜੀਹ (ਜਿਸ ਉਮੀਦਵਾਰ ਨੂੰ ਤੁਸੀਂ ਨੰਬਰ 2 ਤਰਜ਼ੀਹ ਲਿਖਿਆ ਸੀ)
ਨੂੰ ਗਿਣਿਆ ਜਾਵੇਗਾ। ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਕੋਈ ਇੱਕ ਉਮੀਦਵਾਰ ਕੁੱਲ ਵੋਟਾਂ ਦਾ ਘੱਟੋ ਘੱਟ 50 ਫ਼ੀਸਦੀ ਨਹੀਂ ਪ੍ਰਾਪਤ ਕਰ ਲੈਂਦਾ|

ਤਰਜੀਹੀ ਵੋਟਿੰਗ ਪ੍ਰਣਾਲੀ ਦਾ ਭਾਵ ਹੈ ਕਿ ਜੇ ਤੁਸੀਂ ਕਿਸੇ ਘੱਟ ਮਸ਼ਹੂਰ ਉਮੀਦਵਾਰ ਜਾਂ ਕਿਸੇ ਛੋਟੀ ਪਾਰਟੀ ਨੂੰ ਆਪਣੀ ਪਹਿਲੀ ਤਰਜੀਹ ਵਜੋਂ ਵੋਟ ਦਿੰਦੇ ਹੋ, ਅਤੇ ਉਹ ਜਿੱਤਦੇ ਨਹੀਂ ਹਨ, ਤਾਂ ਵੀ ਤੁਹਾਡੀ ਵੋਟ ਨੂੰ ਤੁਹਾਡੇ ਮੈਂਬਰ ਦੀ ਚੋਣ ਕਰਨ ਲਈ ਗਿਣਿਆ ਜਾਵੇਗਾ। ਚੋਣਾਂ ਤੋਂ ਬਾਅਦ, ਪਾਰਟੀਆਂ ਆਪਣੇ ਵੋਟਰਾਂ ਲਈ ਮਹੱਤਵਪੂਰਨ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ 'ਪਹਿਲੀ ਤਰਜੀਹ' ਦੀਆਂ ਵੋਟਾਂ 'ਤੇ ਨਜ਼ਰ ਮਾਰਨਗੀਆਂ।

ਉਦਾਹਰਨ ਵਜੋਂ - ਜੇ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਪਾਰਟੀ A ਨੂੰ ਨੰਬਰ 1 ਤਰਜ਼ੀਹ ਲਿਖਿਆ ਸੀ ਹੈ, ਪਰ ਪਾਰਟੀ B ਉਸ ਚੋਣ ਹਲਕੇ ਨੂੰ ਜਿੱਤ ਲੈਂਦੀ ਹੈ, ਤਾਂ ਪਾਰਟੀ B ਦੇ ਨਵੇਂ MP ਨੂੰ ਫ਼ਿਰ ਵੀ ਪਤਾ ਹੋਵੇਗਾ ਕਿ ਉਨ੍ਹਾਂ ਦੇ ਬਹੁਤ ਸਾਰੇ ਵੋਟਰ ਪਾਰਟੀ A ਦੁਆਰਾ ਚੁੱਕੇ ਮੁੱਦਿਆਂ ਦੀ ਪਰਵਾਹ ਕਰਦੇ ਹਨ। ਇਹ ਫ਼ਿਰ ਉਨ੍ਹਾਂ ਦੇ ਸੰਸਦ ਵਿੱਚ ਲਏ ਗਏ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਬੈਲਟ ਪੇਪਰ ਨੂੰ ਭਰਨਾ


Senate (ਸੈਨੇਟ)

ਹਰੇਕ ਪ੍ਰਾਂਤ ਦੀ ਪ੍ਰਤੀਨਿਧਤਾ ਬਾਰਾਂ Senators (ਸੈਨੇਟਰਾਂ) ਅਤੇ ਹਰੇਕ ਟੈਰੀਟਰੀ ਦੀ ਪ੍ਰਤੀਨਿਧਤਾ ਦੋ ਸੈਨੇਟਰਾਂ ਦੁਆਰਾ ਕੀਤੀ ਜਾਂਦੀ ਹੈ।

ਪ੍ਰਾਂਤ ਦੇ ਸੈਨੇਟਰਾਂ ਨੂੰ ਛੇ ਸਾਲਾਂ ਦੀ ਮਿਆਦ ਲਈ ਚੁਣਿਆ ਜਾਂਦਾ ਹੈ। ਹਰ ਇੱਕ ਆਮ ਚੋਣ ਵਿੱਚ ਫ਼ਿਰ, ਪ੍ਰਾਂਤ ਦੇ ਅੱਧੇ ਸੈਨੇਟਰ ਚੁਣੇ ਜਾਂਦੇ ਹਨ, ਜਿਸਦਾ ਭਾਵ ਹੈ ਕਿ ਜੇ ਤੁਸੀਂ ਕਿਸੇ ਪ੍ਰਾਂਤ ਵਿੱਚ ਰਹਿੰਦੇ ਹੋ ਤਾਂ ਤੁਸੀਂ ਛੇ ਸੈਨੇਟਰਾਂ ਨੂੰ ਵੋਟ ਦੇਵੋਂਗੇ। ਕਈ ਵਾਰ " ਦੋਹਰੀ ਭੰਗ ਕਰਨ ਦੀ ਚੋਣ" ਹੁੰਦੀ ਹੈ ਅਤੇ ਹਰ ਸੈਨੇਟਰ ਨੂੰ ਚੁਣਿਆ ਜਾਵੇਗਾ, ਜਿਸਦਾ ਭਾਵ ਹੈ ਕਿ ਤੁਸੀਂ ਬਾਰਾਂ ਸੈਨੇਟਰਾਂ ਨੂੰ ਵੋਟ ਪਾਓਗੇ। ਦੋਹਰੀ ਭੰਗ ਕਰਨ ਵਾਲੀਆਂ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਈ, AEC ਵੈੱਬਸਾਈਟ ਦੇਖੋ।

ਟੈਰੀਟਰੀ ਸੈਨੇਟਰਾਂ ਦੀ ਚੋਣ-ਤਿੰਨ ਸਾਲ ਦੀ ਮਿਆਦ ਲਈ ਕੀਤੀ ਜਾਂਦੀ ਹੈ। ਜੇ ਤੁਸੀਂ ਕਿਸੇ ਟੈਰੀਟਰੀ ਵਿੱਚ ਰਹਿੰਦੇ ਹੋ, ਤਾਂ ਤੁਸੀਂ ਹਰ ਚੋਣ ਵਿੱਚ ਦੋ ਸੈਨੇਟਰਾਂ ਨੂੰ ਵੋਟ ਦਿੰਦੇ ਹੋ।

ਆਸਟ੍ਰੇਲੀਆ ਸੈਨੇਟ ਵਿੱਚ ਇੱਕ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਦੀ ਵਰਤੋਂ ਕਰਦਾ ਹੈ। ਇਸਦਾ ਭਾਵ ਹੈ ਕਿ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ ਵੋਟਾਂ ਦੀ ਸੰਖਿਆ ਦੇ ਅਨੁਸਾਰ ਸੀਟਾਂ ਸੀਟਾਂ ਦੀ ਵੰਡ ਕੀਤੀ ਜਾਂਦੀ ਹੈ। ਉਮੀਦਵਾਰਾਂ ਨੂੰ ਚੁਣੇ ਜਾਣ ਲਈ ਵੋਟਾਂ ਦੇ ਇੱਕ ਨਿਸ਼ਚਤ ਕੋਟੇ ਦੀ ਲੋੜ ਹੁੰਦੀ ਹੈ।

ਸਿਰਫ਼ ਇੱਕ ਉਮੀਦਵਾਰ ਨੂੰ ਵੋਟ ਪਾਉਣ ਦੀ ਬਜਾਏ, ਤੁਹਾਨੂੰ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਦਰਜਾ ਦੇਣਾ ਚਾਹੀਦਾ ਜਿਵੇਂ ਤੁਸੀਂ ਉਨ੍ਹਾਂ ਬਾਰੇ ਮਹਿਸੂਸ ਕਰਦੇ ਹੋ।

ਤੁਸੀਂ ਲਾਈਨ ਤੋਂ ਉੱਪਰ ਜਾਂ ਲਾਈਨ ਤੋਂ ਹੇਠਾਂ ਵੋਟ ਦੇ ਸਕਦੇ ਹੋ। ਹੇਠਾਂ ਦਿੱਤੀ ਉਦਾਹਰਨ ਦੇਖੋ।

ਸੈਨੇਟ ਵਿੱਚ ਵੋਟਾਂ ਦੀ ਗਿਣਤੀ ਦਾ ਤਰੀਕਾ ਗੁੰਝਲਦਾਰ ਹੈ ਅਤੇ ਕਾਫ਼ੀ ਸਮਾਂ ਲੱਗ ਸਕਦਾ ਹੈ।

ਪਹਿਲੀ ਤਰਜੀਹ ਦੀਆਂ ਵੋਟਾਂ (ਜਿਸ ਉਮੀਦਵਾਰ ਨੂੰ ਤੁਸੀਂ ਨੰਬਰ 1 ਤਰਜ਼ੀਹ ਲਿਖਿਆ  ਸੀ) ਨੂੰ ਪਹਿਲਾਂ ਗਿਣਿਆ ਜਾਂਦਾ ਹੈ। ਕੋਈ ਵੀ ਉਮੀਦਵਾਰ ਜਿਸ ਨੇ ਇਨ੍ਹਾਂ ਵੋਟਾਂ ਤੋਂ ਕੋਟਾ ਪ੍ਰਾਪਤ ਕੀਤਾ ਹੋਵੇ ਚੁਣਿਆ ਜਾਂਦਾ ਹੈ।

ਜੇ ਉਨ੍ਹਾਂ ਨੂੰ ਕੋਟੇ (ਸਰਪਲੱਸ ਵੋਟਾਂ) ਨਾਲੋਂ ਵਧੇਰੇ ਵੋਟਾਂ ਮਿਲੀਆਂ ਹਨ, ਤਾਂ ਉਨ੍ਹਾਂ ਦੀਆਂ ਸਾਰੀਆਂ ਵੋਟਾਂ ਵਿੱਚੋਂ ਦੂਜੀ ਤਰਜੀਹ (ਜਿਸ ਉਮੀਦਵਾਰ ਨੂੰ ਤੁਸੀਂ ਨੰਬਰ 2 ਤਰਜ਼ੀਹ ਲਿਖਿਆ  ਸੀ) ਨੂੰ ਗਿਣਿਆ ਜਾਵੇਗਾ, ਪਰ ਘੱਟ ਦਰ 'ਤੇ। ਇਸ ਤੋਂ ਹੋਰ ਉਮੀਦਵਾਰ ਕੋਟੇ ਤੱਕ ਪਹੁੰਚ ਸਕਦੇ ਹਨ ਅਤੇ ਚੁਣੇ ਜਾ ਸਕਦੇ ਹਨ।

ਜੇ ਇਸ ਪ੍ਰਕਿਰਿਆ ਤੋਂ ਬਾਅਦ, ਅਜੇ ਵੀ ਸੈਨੇਟ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਸਭ ਤੋਂ ਘੱਟ ਵੋਟਾਂ ਵਾਲਾ ਉਮੀਦਵਾਰ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਜਾਂਦਾ ਹੈ  ਅਤੇ ਉਨ੍ਹਾਂ ਦੀਆਂ ਵੋਟਾਂ ਵੋਟਰਾਂ ਦੀਆਂ ਤਰਜੀਹਾਂ ਦੇ ਆਧਾਰ 'ਤੇ ਦੂਜੇ ਉਮੀਦਵਾਰਾਂ ਵਿੱਚ ਵੰਡੀਆਂ ਜਾਣਗੀਆਂ।

ਜੇ ਕੋਈ ਉਮੀਦਵਾਰ ਇਸ ਪ੍ਰਕਿਰਿਆ ਰਾਹੀਂ ਕੋਟਾ ਪ੍ਰਾਪਤ ਕਰਦਾ ਹੈ, ਤਾਂ ਉਹ ਚੁਣੇ ਜਾਣਗੇ। ਜੇ ਚੁਣੇ ਗਏ ਉਮੀਦਵਾਰ ਕੋਲ ਵਾਧੂ ਵੋਟਾਂ ਹਨ, ਤਾਂ ਵੋਟਰ ਦੀ ਅਗਲੀ ਤਰਜੀਹ ਤਬਦੀਲ ਕਰ ਦਿੱਤੀ ਜਾਵੇਗੀ।

ਜੇ ਇਸ ਪ੍ਰਕਿਰਿਆ ਤੋਂ ਬਾਅਦ ਵੀ ਸੈਨੇਟ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ , ਤਾਂ ਦੂਜੇ ਸਭ ਤੋਂ ਘੱਟ ਵੋਟਾਂ ਵਾਲੇ ਉਮੀਦਵਾਰ ਨੂੰ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਜਾਵੇਗਾ  ਅਤੇ ਉਨ੍ਹਾਂ ਦੀਆਂ ਵੋਟਾਂ ਵੋਟਰਾਂ  ਦੀਆਂ ਤਰਜੀਹਾਂ ਦੇ ਆਧਾਰ 'ਤੇ ਵੰਡੀਆਂ ਜਾਣਗੀਆਂ।

ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਕਾਫ਼ੀ ਉਮੀਦਵਾਰਾਂ ਨੂੰ ਚੁਣੇ ਜਾਣ ਲਈ ਲੋੜੀਂਦੀਆਂ ਵੋਟਾਂ ਦਾ ਕੋਟਾ ਪ੍ਰਾਪਤ ਨਹੀਂ ਹੁੰਦਾ।

ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਰਾਹੀਂ ਘੱਟ-ਗਿਣਤੀ ਪਾਰਟੀਆਂ ਨੂੰ

ਆਸਟ੍ਰੇਲੀਆ ਵਿੱਚ ਫ਼ੈਸਲੇ  ਲੈਣ ਲਈ ਆਵਾਜ਼ ਉਠਾਉਣ ਦਾ ਮੌਕਾ ਮਿਲਦਾ ਹੈ|

ਸੈਨੇਟ ਵੋਟਾਂ ਦੀ ਗਿਣਤੀ ਕਿਵੇਂ ਕੀਤੀ ਜਾਂਦੀ ਹੈ ਤੁਸੀਂ ਇਸ ਬਾਰੇ ਵਧੇਰੇ ਜਾਣਕਾਰੀ ਇੱਥੇ ਲੈ ਸਕਦੇ ਹੋ|

ਬੈਲਟ ਪੇਪਰ ਨੂੰ ਭਰਨਾ

ਵੋਟਿੰਗ ਅਭਿਆਸ

ਤੁਸੀਂ AEC ਵੈੱਬਸਾਈਟ  'ਤੇ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੋਨਾਂ ਲਈ ਔਨਲਾਈਨ ਵੋਟ ਪਾਉਣ ਦਾ ਅਭਿਆਸ ਕਰ ਸਕਦੇ ਹੋ।