ਪੋਸਟਲ ਵੋਟਿੰਗ (ਡਾਕ ਰਾਹੀਂ ਵੋਟ ਪਾਉਣਾ)

ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਰੈਫ਼ਰੈਂਡਮ ਦੇ ਦਿਨ ਵੋਟ ਨਹੀਂ ਪਾ ਸਕੋਗੇ ਤਾਂ ਤੁਸੀਂ ਡਾਕ ਰਾਹੀਂ ਵੋਟ ਪਾ ਸਕਦੇ ਹੋ। ਜੇਕਰ ਤੁਸੀਂ ਪੋਸਟਲ ਵੋਟਰ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਲਈ ਅਰਜ਼ੀ ਦੇਣੀ ਪਵੇਗੀ। ਇਹ AEC ਦੀ ਵੈੱਬਸਾਈਟ 'ਤੇ ਔਨਲਾਈਨ ਜਾਂ ਕਾਗਜ਼ੀ ਫਾਰਮ ਭਰ ਕੇ ਕੀਤਾ ਜਾ ਸਕਦਾ ਹੈ। ਯੋਗ ਹੋਣ ਲਈ, ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਤੁਸੀਂ ਰੈਫ਼ਰੈਂਡਮ ਵਾਲੇ ਦਿਨ ਵੋਟ ਪਾਉਣ ਵਿੱਚ ਅਸਮਰੱਥ ਕਿਉਂ ਹੋ। ਜੇਕਰ ਤੁਹਾਨੂੰ ਪੋਸਟਲ ਵੋਟਰ ਵਜੋਂ ਮੰਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਤੁਹਾਡੇ ਬੈਲਟ ਪੇਪਰ ਤੁਹਾਡੇ ਰਜਿਸਟਰਡ ਡਾਕ ਪਤੇ 'ਤੇ ਪੋਸਟ ਕੀਤੇ ਜਾਣਗੇ।

ਡਾਕ ਰਾਹੀਂ ਵੋਟ ਪਾਉਣ ਲਈ ਕਰਨ ਵਾਲੇ ਪੜਾਅ:

  1. ਪੋਸਟਲ ਵੋਟ ਲਈ ਔਨਲਾਈਨ ਜਾਂ ਕਾਗਜ਼ੀ ਫਾਰਮ ਦੀ ਵਰਤੋਂ ਕਰਕੇ ਅਰਜ਼ੀ ਦਿਓ। ਇਹ ਵੋਟ ਪਾਉਣ ਦੀ ਤਾਰੀਖ਼ ਦੇ ਨੇੜੇ ਉਪਲਬਧ ਹੁੰਦਾ ਹੈ।
  2. ਬੈਲਟ ਪੇਪਰ ਤੁਹਾਡੇ ਪਤੇ 'ਤੇ ਪਹੁੰਚ ਜਾਣਗੇ। ਤੁਹਾਨੂੰ ਇੱਕ ਗਵਾਹ ਦੇ ਸਾਹਮਣੇ ਬੈਲਟ ਪੇਪਰ ਭਰਨ ਦੀ ਲੋੜ ਹੋਵੇਗੀ।
  3. ਬੈਲਟ ਪੇਪਰ ਵਾਪਸ ਭੇਜਣ ਵਾਲੇ ਲਿਫ਼ਾਫ਼ੇ ਵਿੱਚ ਰੱਖੋ - ਲਿਫ਼ਾਫ਼ੇ ਵਿੱਚ ਪਹਿਲਾਂ ਤੋਂ ਹੀ ਡਾਕ ਟਿਕਟ ਲੱਗੀ ਹੋਵੇਗੀ, ਇਸ ਲਈ ਤੁਹਾਨੂੰ ਇਸਨੂੰ ਭੇਜਣ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੈ।
  4. Tਇਸ ਲਿਫ਼ਾਫ਼ੇ ਨੂੰ ਆਸਟ੍ਰੇਲੀਆ ਪੋਸਟ ਆਫਿਸ ਵਿੱਚ ਲੈ ਜਾਓ ਜਾਂ ਇਸਨੂੰ AEC ਨੂੰ ਵਾਪਸ ਭੇਜਣ ਲਈ ਆਸਟ੍ਰੇਲੀਆ ਪੋਸਟ ਦੇ ਡੱਬੇ ਵਿੱਚ ਪਾ ਦਿਓ।

ਇਹ ਪਤਾ ਲਗਾਉਣ ਲਈ ਕਿ ਕੀ ਤੁਸੀਂ ਡਾਕ ਰਾਹੀਂ ਵੋਟ ਪਾਉਣ ਦੇ ਯੋਗ ਹੋ, AEC ਦੀ ਵੈੱਬਸਾਈਟ 'ਤੇ ਜਾਓ: https://www.aec.gov.au/Voting/ways_to_vote/

ਤੁਸੀਂ AEC ਦੀ ਵੈੱਬਸਾਈਟ: https://www.aec.gov.au/FAQs/postal-voting.html 'ਤੇ ਜਾ ਕੇ ਪੋਸਟਲ ਵੋਟਿੰਗ ਬਾਰੇ ਆਮ ਸਵਾਲਾਂ ਦੇ ਜਵਾਬ ਵੀ ਲੱਭ ਸਕਦੇ ਹੋ।