ਉਹਨਾਂ ਮੁੱਦਿਆਂ ਦੀ ਪਛਾਣ ਕਰੋ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ

ਚੋਣਾਂ ਤੁਹਾਡੇ ਲਈ ਆਪਣੀ ਗੱਲ ਕਹਿਣ ਦਾ ਇੱਕ ਮੌਕਾ

ਹੁੰਦੀਆਂ ਹਨ ਕਿ ਤੁਹਾਡੀ ਤਰਫ਼ੋਂ ਕੌਣ ਫ਼ੈਸਲੇ  ਕਰਦਾ ਹੈ ਅਤੇ ਇਹ ਪ੍ਰਭਾਵਿਤ ਕਰਨ ਦਾ  ਕਿ ਅਗਲੀ ਸਰਕਾਰ ਕਿਹੜੀ ਪਾਰਟੀ ਦੀ ਬਣੇਗੀ।

ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਹੜੇ ਮੁੱਦੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪ੍ਰਭਾਵਿਤ ਕਰਦੇ ਹਨ।

ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਉਨ੍ਹਾਂ ਬਾਰੇ ਕੀ ਕਰੇ?

ਪਤਾ ਕਰੋ ਕਿ ਤੁਹਾਡੇ ਖੇਤਰ ਵਿੱਚ ਚੋਣਾਂ ਲਈ ਖੜ੍ਹੇ ਉਮੀਦਵਾਰ ਇਨ੍ਹਾਂ

ਮੁੱਦਿਆਂ ਬਾਰੇ ਕੀ ਕਹਿੰਦੇ ਹਨ, ਅਤੇ ਨਾਲ ਹੀ ਵੱਖ-ਵੱਖ ਪਾਰਟੀਆਂ ਕੀ ਵਾਅਦੇ ਕਰ ਰਹੀਆਂ ਹਨ।  ਤੁਹਾਨੂੰ ਉਸ ਪਾਰਟੀ ਜਾਂ ਉਮੀਦਵਾਰ ਨੂੰ ਚੁਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਤੁਹਾਡੇ ਲਈ ਮਾਇਨੇ  ਰੱਖਣ ਵਾਲੇ ਮੁੱਦਿਆਂ ਦੀ ਸਭ ਤੋਂ ਵੱਧ ਪਰਵਾਹ ਕਰਦਾ ਹੈ, ਅਤੇ ਜੋ ਉਨ੍ਹਾਂ

ਮੁੱਦਿਆਂ 'ਤੇ ਤੁਹਾਡੇ ਵਿਚਾਰਾਂ ਨਾਲ ਸਭ ਤੋਂ ਵਧੀਆ ਮੇਲ ਖਾਂਦਾ ਹੈ।