ਵੋਟ ਕਿਵੇਂ ਪਾਉਣੀ ਹੈ

ਰੈਫ਼ਰੈਂਡਮ ਬਾਰੇ ਫ਼ੈਸਲਾ ਕਿਵੇਂ ਕੀਤਾ ਜਾਂਦਾ ਹੈ

ਰੈਫ਼ਰੈਂਡਮ ਪਾਸ ਕਰਨ ਅਤੇ ਸੰਵਿਧਾਨ ਨੂੰ ਬਦਲਣ ਲਈ, ਦੋਹਰੇ ਬਹੁਮਤ ਦੀ ਲੋੜ ਹੁੰਦੀ ਹੈ। 'ਦੋਹਰੇ ਬਹੁਮਤ' (double majority) ਦਾ ਅਰਥ ਹੈ:

 1. ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਵੋਟਰਾਂ ਦੀ ਸਮੁੱਚੀ ਬਹੁਗਿਣਤੀ (ਅੱਧੇ ਤੋਂ ਵੱਧ) ਹਾਂ ਵਿੱਚ ਵੋਟ ਪਾਉਂਦੇ ਹਨ

  ਅਤੇ

 2. ਬਹੁਗਿਣਤੀ ਰਾਜਾਂ ਵਿੱਚ ਬਹੁਗਿਣਤੀ ਵੋਟਰ (ਅੱਧੇ ਤੋਂ ਵੱਧ) ਹਾਂ ਵਿੱਚ ਵੋਟ ਦਿੰਦੇ ਹਨ (ਇਸਦਾ ਮਤਲਬ ਹੈ ਕਿ ਕੁੱਲ ਛੇ ਰਾਜਾਂ ਵਿੱਚੋਂ ਘੱਟੋ-ਘੱਟ ਚਾਰ ਰਾਜਾਂ ਵਿੱਚ ਸਮੁੱਚੇ ਤੌਰ 'ਤੇ ਹਾਂ ਵਿੱਚ ਵੋਟ ਪਾਈ ਗਈ ਹੈ)

ACT, NT ਅਤੇ ਆਸਟ੍ਰੇਲੀਆ ਦੇ ਕਿਸੇ ਵੀ ਬਾਹਰੀ ਪ੍ਰਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਵੋਟਾਂ ਸਿਰਫ਼ ਰਾਸ਼ਟਰੀ ਬਹੁਮਤ ਲਈ ਗਿਣੀਆਂ ਜਾਂਦੀਆਂ ਹਨ।

ਜੇਕਰ 'ਦੋਹਰਾ ਬਹੁਮਤ' ਹਾਸਲ ਨਹੀਂ ਹੁੰਦਾ ਹੈ, ਤਾਂ ਰੈਫ਼ਰੈਂਡਮ ਆਸਟ੍ਰੇਲੀਆ ਦੇ ਸੰਵਿਧਾਨ ਨੂੰ ਨਹੀਂ ਬਦਲ ਸਕਦਾ ਹੈ।

ਵੋਟ ਪਾਉਣ ਲਈ ਨਾਮ ਦਰਜ ਕਰਾਉਣਾe

ਰੈਫ਼ਰੈਂਡਮ ਵਿੱਚ ਵੋਟ ਪਾਉਣ ਲਈ ਤੁਹਾਡਾ AEC ਦੀ ਵੋਟਰ ਸੂਚੀ ਵਿੱਚ ਹੋਣਾ ਲਾਜ਼ਮੀ ਹੈ। ਇਸ ਨੂੰ ਵੋਟਰ ਸੂਚੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਨਾਮ ਦਰਜ ਕਰਵਾਇਆ ਹੋਇਆ ਹੈ, ਤਾਂ ਤੁਸੀਂ ਪਹਿਲਾਂ ਹੀ ਰੈਫ਼ਰੈਂਡਮ ਲਈ ਵੋਟਰ ਸੂਚੀ ਵਿੱਚ ਸ਼ਾਮਿਲ ਹੋਵੋਗੇ।

ਰੈਫ਼ਰੈਂਡਮ ਵਿੱਚ ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ ਰਾਜ ਜਾਂ ਸੰਘੀ ਚੋਣਾਂ ਲਈ ਨਾਮ ਦਰਜ ਕਰਵਾਉਣ ਵਾਂਗ ਹੀ ਹੈ। ਇੱਥੇ ਨਾਮ ਕਿਵੇਂ ਦਰਜ ਕਰਨਾ ਹੈ ਇਸ ਬਾਰੇ ਜਾਣੋ: https://harmonyvotes.org.au/pa/how-to-enrol/federal/.

ਵੋਟ ਪਾਉਣ ਦੀ ਪ੍ਰਕਿਰਿਆ

ਜਦੋਂ ਤੁਸੀਂ ਪੋਲਿੰਗ ਬੂਥ 'ਤੇ ਜਾਂਦੇ ਹੋ

ਜਦੋਂ ਤੁਸੀਂ ਪੋਲਿੰਗ (ਵੋਟ ਪਾਉਣ ਵਾਲੇ) ਸਥਾਨ 'ਤੇ ਜਾਂਦੇ ਹੋ, ਤਾਂ ਵੋਟ ਪਾਉਣ ਵਾਲੇ ਲੋਕ ਵੋਟਰਾਂ ਦੀ ਸੂਚੀ ਵਿੱਚ ਤੁਹਾਡਾ ਨਾਮ ਵੇਖਣਗੇ ਅਤੇ ਤੁਹਾਡੀ ਮੱਦਦ ਕਰਨਗੇ। ਸੂਚੀ ਵਿੱਚ ਤੁਹਾਡਾ ਨਾਮ ਲੱਭਣ ਵਿੱਚ ਮੱਦਦ ਕਰਨ ਲਈ, ਤੁਹਾਨੂੰ ਕੁੱਝ ਸਵਾਲ ਪੁੱਛੇ ਜਾਣਗੇ:

 1. ਤੁਹਾਡਾ ਪੂਰਾ ਨਾਮ ਕੀ ਹੈ?
  ਇਸਦਾ ਮਤਲਬ ਹੈ ਤੁਹਾਡਾ ਪਹਿਲਾ ਅਤੇ ਆਖਰੀ ਨਾਮ, ਜਾਂ ਤੁਹਾਡਾ 'ਵੋਟਿੰਗ ਨਾਮ'।

  ਪਰਿਵਾਰਕ ਨਾਮ ਅਤੇ ਗੋਤ ਵਿਚਕਾਰ ਉਲਝਣ ਹੋ ਸਕਦੀ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਅਜਿਹਾ ਹੋਣ ਦੀ ਸੰਭਾਵਨਾ ਹੈ, ਅਤੇ ਤੁਹਾਡਾ ਨਾਮ ਸੂਚੀ ਵਿੱਚ ਨਹੀਂ ਹੈ, ਤਾਂ ਪ੍ਰਮਾਣਿਤ ਸੂਚੀ ਵਿੱਚੋਂ ਤੁਹਾਡਾ ਨਾਮ ਲੱਭਦੇ ਸਮੇਂ ਵੋਟ ਪਵਾਉਣ ਵਾਲੇ ਲੋਕਾਂ ਨੂੰ ਤੁਹਾਡੇ ਪਰਿਵਾਰਕ ਨਾਮ ਅਤੇ ਗੋਤ ਨੂੰ ਉਲਟਾ ਕਰਕੇ ਲੱਭਣ ਦਾ ਸੁਝਾਅ ਦਿਓ। ਜੇਕਰ ਤੁਹਾਡਾ ਨਾਮ ਅਜੇ ਵੀ ਸੂਚੀ ਵਿੱਚ ਨਹੀਂ ਲੱਭਿਆ ਗਿਆ ਹੈ, ਤਾਂ ਵੀ ਤੁਸੀਂ ਵੋਟ ਕਰ ਸਕਦੇ ਹੋ। ਵੋਟ ਪਾਉਣ ਵਾਲੇ ਲੋਕ ਤੁਹਾਨੂੰ ਦੱਸਣਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

 2. ਤੁਸੀਂ ਕਿੱਥੇ ਰਹਿੰਦੇ ਹੋ?
  ਇਸਦਾ ਮਤਲਬ ਹੈ ਉਹ ਪਤਾ ਜੋ ਤੁਸੀਂ ਉਦੋਂ ਦਿੱਤਾ ਸੀ ਜਦੋਂ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾਇਆ ਸੀ।
 3. ਕੀ ਤੁਸੀਂ ਇਸ ਰੈਫ਼ਰੈਂਡਮ ਵਿੱਚ ਪਹਿਲਾਂ ਵੀ ਵੋਟ ਪਾਈ ਹੈ?
  ਇਹ ਇਸ ਲਈ ਪੁੱਛਿਆ ਜਾਂਦਾ ਹੈ ਕਿਉਂਕਿ ਤੁਸੀਂ ਰੈਫ਼ਰੈਂਡਮ ਵਿੱਚ ਸਿਰਫ਼ ਇੱਕ ਵਾਰ ਹੀ ਵੋਟ ਕਰ ਸਕਦੇ ਹੋ।

ਇੱਕ ਵਾਰ ਜਦੋਂ ਤੁਸੀਂ ਸੂਚੀ ਵਿੱਚ ਲੱਭ ਲਏ ਜਾਂਦੇ ਹੋ ਅਤੇ ਤੁਹਾਡਾ ਨਾਮ ਚਿੰਨ੍ਹਿਤ ਕਰ ਦਿੱਤਾ ਜਾਂਦਾ ਹੈ, ਅਤੇ ਤੁਹਾਨੂੰ ਤੁਹਾਡੇ ਬੈਲਟ ਪੇਪਰ ਦਿੱਤੇ ਜਾਣਗੇ ਜਿਸ ਵਿੱਚ ਰੈਫ਼ਰੈਂਡਮ ਦਾ ਸਵਾਲ ਹੁੰਦਾ ਹੈ।

ਵੋਟ ਕਿਵੇਂ ਪਾਉਣੀ ਹੈ

ਜਦੋਂ ਤੁਸੀਂ ਰੈਫ਼ਰੈਂਡਮ ਵਿੱਚ ਵੋਟ ਦਿੰਦੇ ਹੋ, ਤਾਂ ਜੇਕਰ ਤੁਸੀਂ ਸੁਝਾਅ ਵਾਲੀ ਤਬਦੀਲੀ ਨੂੰ ਮੰਨਜ਼ੂਰੀ ਦਿੰਦੇ ਹੋ, ਤਾਂ ਤੁਸੀਂ 'YES' ਲਿਖਦੇ ਹੋ; ਜੇਕਰ ਤੁਸੀਂ ਉਸ ਤਬਦੀਲੀ ਨੂੰ ਮੰਨਜ਼ੂਰੀ ਨਹੀਂ ਦਿੰਦੇ ਹੋ, ਤਾਂ ਤੁਸੀਂ ਬੈਲਟ ਪੇਪਰ 'ਤੇ 'NO' ਲਿਖਦੇ ਹੋ।

ਤੁਸੀਂ AEC ਦੀ ਵੈੱਬਸਾਈਟ 'ਤੇ ਜਾ ਕੇ ਆਪਣੀ ਵੋਟ ਲਿਖਣ ਦਾ ਅਭਿਆਸ ਕਰ ਸਕਦੇ ਹੋ: https://www.aec.gov.au/voting/how_to_vote/practice/practice-referendum.html

ਇੱਕ ਵਾਰ ਜਦੋਂ ਤੁਸੀਂ ਬੈਲਟ ਪੇਪਰ 'ਤੇ ਸਵਾਲ ਦਾ ਜਵਾਬ ਲਿਖ ਲੈਂਦੇ ਹੋ, ਤਾਂ ਤੁਸੀਂ ਬੈਲਟ ਪੇਪਰ ਨੂੰ ਵੋਟ ਪਾਉਣ ਵਾਲੇ ਡੱਬੇ ਜਾਂ ਬੈਲਟ ਬਾਕਸ ਵਿੱਚ ਪਾ ਦਿਓਗੇ। ਇਹ ਬਾਕਸ ਉਦੋਂ ਤੱਕ ਵੋਟਾਂ ਸੰਭਾਲ ਕੇ ਰੱਖਦਾ ਹੈ ਜਦੋਂ ਤੱਕ AEC ਉਹਨਾਂ ਦੀ ਗਿਣਤੀ ਕਰਨ ਲਈ ਤਿਆਰ ਨਹੀਂ ਹੁੰਦਾ ਹੈ।