ਨਿਊ ਸਾਊਥ ਵੇਲਜ਼ (NSW)

ਨਿਊ ਸਾਊਥ ਵੇਲਜ਼ (NSW) ਵਿੱਚ ਡਾਕ ਰਾਹੀਂ ਵੋਟ ਪਾਉਣਾ

ਡਾਕ ਰਾਹੀਂ ਵੋਟ ਪਾਉਣ ਲਈ, ਤੁਸੀਂ ਸੋਮਵਾਰ, 16 ਜਨਵਰੀ 2023 ਤੋਂ ਸੋਮਵਾਰ, 20 ਮਾਰਚ 2023 ਤੱਕ 2023 ਦੀਆਂ ਰਾਜ ਚੋਣਾਂ ਵਿੱਚ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ। NSW ਚੋਣ ਕਮਿਸ਼ਨ (NSW Electoral Commission) ਤੁਹਾਨੂੰ ਡਾਕ ਰਾਹੀਂ ਇੱਕ ਬੈਲਟ ਪੈਕ ਭੇਜੇਗਾ ਜੋ ਤੁਹਾਨੂੰ ਉਨ੍ਹਾਂ ਨੂੰ ਡਾਕ ਰਾਹੀਂ ਵਾਪਸ ਭੇਜਣ ਦੀ ਲੋੜ ਹੋਵੇਗੀ। ਡਾਕ ਰਾਹੀਂ ਵੋਟ ਪਾਉਣਾ ਮੁਫ਼ਤ ਹੈ।

ਤੁਸੀਂ ਅਪਲਾਈ ਕਰ ਸਕਦੇ ਹੋ

  • ਔਨਲਾਈਨ
  • ਅਰਜ਼ੀ ਭਰ ਕੇ ਅਤੇ ਡਾਕ ਰਾਹੀਂ ਭੇਜ ਕੇ
  • ਇੱਕ ਆਮ ਡਾਕ ਵੋਟਰ (general postal voter) ਵਜੋਂ ਰਜਿਸਟਰ ਕਰੋ। ਆਮ ਡਾਕ ਰਾਹੀਂ ਵੋਟ ਪਾਉਣ ਵਾਲੇ ਵੋਟਰਾਂ ਨੂੰ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਬੈਲਟ ਪੇਪਰ ਆਪਣੇ-ਆਪ ਹੀ ਭੇਜੇ ਜਾਣਗੇ।

ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਹੋਰ ਜਾਣਕਾਰੀ ਚੋਣਾਂ ਦੇ ਨੇੜੇ ਪ੍ਰਕਾਸ਼ਿਤ ਕੀਤੇ ਜਾਵੇਗੀ। ਹੋਰ ਜਾਣਕਾਰੀ ਲਈ ਇੱਥੇ ਵੇਖੋ।

ਇਸ ਲਈ ਅੰਤਮ ਤਾਰੀਖ਼ਾਂ ਕੀ ਹਨ?

  • ਤੁਹਾਡੀ ਅਰਜ਼ੀ NSW ਚੋਣ ਕਮਿਸ਼ਨ (NSW Electoral Commission) ਕੋਲ ਲਾਜ਼ਮੀ ਤੌਰ 'ਤੇ ਚੋਣਾਂ ਦੇ ਦਿਨ ਤੋਂ ਪਹਿਲਾਂ ਸੋਮਵਾਰ ਨੂੰ 18:00 ਵਜੇ ਤੱਕ ਹੋਣੀ ਚਾਹੀਦੀ ਹੈ।
  • NSW ਚੋਣ ਮੈਨੇਜਰ ਨੂੰ ਚੋਣਾਂ ਦੇ ਦਿਨ ਤੋਂ ਬਾਅਦ ਬੁੱਧਵਾਰ ਨੂੰ 18:00 ਵਜੇ ਤੱਕ ਲਾਜ਼ਮੀ ਤੌਰ 'ਤੇ ਤੁਹਾਡੇ ਵਲੋਂ ਭਰੇ ਬੈਲਟ ਪੇਪਰ ਮਿਲਣੇ ਚਾਹੀਦੇ ਹਨ।

ਕੀ ਮੈਂ ਯੋਗ ਹਾਂ?

ਤੁਸੀਂ ਅਰਜ਼ੀ ਦੇ ਸਕਦੇ ਹੋ ਜੇਕਰ:

ਤੁਸੀਂ NSW ਤੋਂ ਬਾਹਰ ਹੋਵੋਗੇ

  • ਤੁਸੀਂ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਤੋਂ 8 ਕਿਲੋਮੀਟਰ ਤੋਂ ਵੱਧ ਦੂਰ ਹੋਵੋਗੇ
  • ਤੁਸੀਂ ਯਾਤਰਾ ਕਰ ਰਹੇ ਹੋਵੋਗੇ ਅਤੇ ਚੋਣ ਵਾਲੇ ਦਿਨ ਵੋਟਿੰਗ ਕੇਂਦਰ ਵਿੱਚ ਹਾਜ਼ਰ ਨਹੀਂ ਹੋ ਸਕਦੇ ਹੋ
  • ਤੁਹਾਨੂੰ ਗੰਭੀਰ ਬਿਮਾਰੀ ਜਾਂ ਅਜਿਹੀ ਸਮੱਸਿਆ ਹੈ ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਵਿੱਚ ਜਾਣ ਤੋਂ ਰੋਕਦੀ ਹੈ
  • ਤੁਹਾਡਾ ਜਣੇਪਾ ਨੇੜੇ ਆ ਰਿਹਾ ਹੈ
  • ਤੁਹਾਡੀ ਅਜਿਹੀ ਧਾਰਮਿਕ ਮੈਂਬਰਸ਼ਿਪ ਜਾਂ ਸ਼ਰਧਾ ਹੈ ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਵਿੱਚ ਜਾਣ ਤੋਂ ਰੋਕਦੇ ਹਨ
  • ਤੁਸੀਂ ਸੁਧਾਰ ਕੇਂਦਰ ਵਿੱਚ ਹੋ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਵਿੱਚ ਜਾਣ ਤੋਂ ਰੋਕਿਆ ਗਿਆ ਹੈ
  • ਤੁਸੀਂ ਹਸਪਤਾਲ ਤੋਂ ਬਾਹਰ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਵਿੱਚ ਜਾਣ ਤੋਂ ਰੋਕਦਾ ਹੈ
  • ਤੁਸੀਂ ਚੋਣਾਂ ਵਾਲੇ ਦਿਨ ਕੰਮ 'ਤੇ ਹੋਵੋਗੇ
  • ਤੁਸੀਂ ਖਮੋਸ਼ ਵੋਟਰ ਹਨ
  • ਤੁਸੀਂ ਅਪਾਹਜ ਵਿਅਕਤੀ ਹੋ
  • ਤੁਹਾਨੂੰ ਲੱਗਦਾ ਹੈ ਕਿ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਵਿੱਚ ਜਾਣਾ ਤੁਹਾਡੀ ਨਿੱਜੀ ਸੁਰੱਖਿਆ ਜਾਂ ਤੁਹਾਡੇ ਪਰਿਵਾਰ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਵੇਗਾ।

ਡਾਕ ਰਾਹੀਂ ਵੋਟ ਪਾਉਣਾ

ਤੁਹਾਨੂੰ ਦੋ ਬੈਲਟ ਪੇਪਰ, ਇੱਕ ਪੈਂਫਲੈਟ ਜੋ ਤੁਹਾਨੂੰ ਦੱਸਦਾ ਹੈ ਕਿ ਕੀ ਕਰਨਾ ਹੈ, ਅਤੇ ਇੱਕ ਲਿਫ਼ਾਫ਼ਾ ਭੇਜਿਆ ਜਾਵੇਗਾ।

ਤੁਹਾਨੂੰ ਚੋਣ ਬੈਲਟ ਪੇਪਰਾਂ ਨੂੰ ਗੁਪਤ ਰੂਪ ਵਿੱਚ ਭਰਨਾ ਚਾਹੀਦਾ ਹੈ। ਤੁਸੀਂ ਕਿਸੇ ਨੂੰ ਤੁਹਾਡੀ ਮੱਦਦ ਕਰਨ ਲਈ ਕਹਿ ਸਕਦੇ ਹੋ, ਪਰ ਇਸ ਵਿਅਕਤੀ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਦੇਣੀ ਹੈ ਅਤੇ ਤੁਹਾਡੀ ਸਹਿਮਤੀ ਤੋਂ ਬਿਨ੍ਹਾਂ ਕਿਸੇ ਨੂੰ ਇਹ ਵੀ ਨਹੀਂ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਵੋਟ ਪਾਈ ਹੈ।

ਇੱਕ ਵਾਰ ਜਦੋਂ ਤੁਸੀਂ ਦੋ ਬੈਲਟ ਪੇਪਰਾਂ ਨੂੰ ਭਰ ਲੈਂਦੇ ਹੋ, ਤਾਂ ਉਹਨਾਂ ਨੂੰ ਲਿਫਾਫੇ ਵਿੱਚ ਪਾਓ ਅਤੇ ਇਸ ਨੂੰ ਸੀਲ ਕਰੋ। ਜਿੰਨੀ ਜਲਦੀ ਹੋ ਸਕੇ ਲਿਫ਼ਾਫ਼ਾ ਪੋਸਟ ਕਰੋ। ਤੁਹਾਨੂੰ ਲਿਫ਼ਾਫ਼ੇ 'ਤੇ ਮੋਹਰ ਲਗਾਉਣ ਦੀ ਲੋੜ ਨਹੀਂ ਹੈ।