ਮੈਂ ਕਿਵੇਂ ਨਾਮ ਦਰਜ ਕਰਵਾਵਾਂ?

ਵਿਕਟੋਰੀਆ

ਵਿਕਟੋਰੀਆ ਵਿੱਚ ਤੁਹਾਨੂੰ ਵੋਟ ਪਾਉਣ ਦੇ ਯੋਗ ਬਣਨ ਤੋਂ ਬਾਅਦ 21 ਦਿਨਾਂ ਦੇ ਅੰਦਰ-ਅੰਦਰ ਨਾਮ ਦਰਜ ਕਰਵਾਉਣ ਦੀ ਲੋੜ ਹੈ। ਜੇ ਤੁਸੀਂ 17 ਸਾਲ ਦੇ ਹੋ ਤਾਂ ਤੁਸੀਂ ਨਾਮ ਦਰਜ ਕਰਵਾ ਸਕਦੇ ਹੋ ਅਤੇ ਜਦੋਂ ਤੁਸੀਂ 18 ਸਾਲ ਦੇ ਹੋ ਜਾਂਦੇ ਹੋ ਤਾਂ ਤੁਸੀਂ ਆਪਣੇ-ਆਪ ਹੀ ਦਰਜ ਹੋ ਜਾਵੋਗੇ।

ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾ ਸਕਦੇ ਹੋ ਜੇਕਰ ਤੁਸੀਂ:

  • ਆਸਟ੍ਰੇਲੀਆਈ ਨਾਗਰਿਕ ਹੋ
  • 18 ਜਾਂ ਇਸ ਤੋਂ ਵੱਧ ਉਮਰ ਦੇ ਹੋ ਅਤੇ
  • ਵਿਕਟੋਰੀਆ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਰਹਿ ਰਹੇ ਹੋ।

ਮੈਂ ਕਿਵੇਂ ਨਾਮ ਦਰਜ ਕਰਵਾਵਾਂ?

ਵੋਟ ਪਾਉਣ ਲਈ ਤੁਸੀਂ ਵੱਖ-ਵੱਖ ਤਰੀਕਿਆਂ ਨਾਲ ਨਾਮ ਦਰਜ ਕਰਵਾ ਸਕਦੇ ਹੋ:

ਇਹ ਨਾਮ ਦਰਜ ਕਰਵਾਉਣ ਵਾਲਾ ਫਾਰਮ ਸੰਘੀ ਅਤੇ ਕਿਸੇ ਵੀ ਸੰਬੰਧਿਤ ਰਾਜ, ਖੇਤਰ, ਜਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਲਾਗੂ ਹੁੰਦਾ ਹੈ ਇਸ ਲਈ ਤੁਹਾਨੂੰ ਸਿਰਫ਼ ਇੱਕ ਵਾਰ ਨਾਮ ਦਰਜ ਕਰਵਾਉਣ ਦੀ ਲੋੜ ਹੈ। ਤੁਹਾਨੂੰ ਕਿਸੇ ਵੀ ਸੰਬੰਧਿਤ ਵੇਰਵਿਆਂ ਨੂੰ ਅੱਪਡੇਟ ਕਰਨ ਦੀ ਲੋੜ ਹੋਵੇਗੀ, ਉਦਾਹਰਨ ਲਈ, ਜੇਕਰ ਤੁਸੀਂ ਆਪਣਾ ਪਤਾ ਬਦਲਦੇ ਹੋ।

ਨਾਮ ਦਰਜ ਕਰਵਾਉਣ ਦੇ ਵਿਸ਼ੇਸ਼ ਵਿਕਲਪ

ਇਹ ਸ਼੍ਰੇਣੀ ਵਿਸ਼ੇਸ਼ ਲੋੜਾਂ ਵਾਲੇ ਜਾਂ ਖ਼ਾਸ ਹਾਲਾਤਾਂ ਵਾਲੇ ਲੋਕਾਂ ਲਈ ਲਾਗੂ ਹੁੰਦੀ ਹੈ ਜੋ ਉਹਨਾਂ ਦੇ ਨਾਮ ਦਰਜ ਕਰਵਾਉਣ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਦਾਹਰਨ ਲਈ, ਜੇਕਰ ਤੁਹਾਡਾ ਕੋਈ ਪੱਕਾ ਪਤਾ ਨਹੀਂ ਹੈ। ਤੁਸੀਂ ਪਤਾ ਕਰ ਸਕਦੇ ਹੋ ਕਿ ਕੀ ਤੁਸੀਂ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਅਤੇ ਇੱਥੇ ਇੱਕ ਵਿਸ਼ੇਸ਼ ਸ਼੍ਰੇਣੀ ਵਿੱਚ ਨਾਮ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦੇ ਹੋ।

ਕੀ ਤੁਸੀਂ ਆਪਣੀ ਭਾਸ਼ਾ ਵਿੱਚ ਨਾਮ ਦਰਜ ਕਰਵਾਉਣਾ ਪਸੰਦ ਕਰਦੇ ਹੋ?

ਵਿਕਟੋਰੀਆਈ ਚੋਣ ਕਮਿਸ਼ਨ ਕੋਲ 20 ਭਾਈਚਾਰਕ ਭਾਸ਼ਾਵਾਂ ਵਿੱਚ ਨਾਮਾਂਕਣ ਫਾਰਮ ਉਪਲਬਧ ਹਨ। ਤੁਸੀਂ ਇੱਥੇ ਆਪਣੀ ਭਾਸ਼ਾ ਵਿੱਚ ਇਸ ਫਾਰਮ ਨੂੰ ਡਾਊਨਲੋਡ ਕਰਕੇ ਅਤੇ Reply Paid 66506 Melbourne VIC 8001 'ਤੇ ਡਾਕ ਰਾਹੀਂ ਭੇਜ ਕੇ (ਤੁਹਾਨੂੰ ਮੋਹਰ ਲਗਾਉਣ ਦੀ ਲੋੜ ਨਹੀਂ ਹੈ) ਜਾਂ elector@vec.vic.gov.au 'ਤੇ ਈਮੇਲ ਰਾਹੀਂ ਫਾਰਮ ਜਮ੍ਹਾਂ ਕਰ ਸਕਦੇ ਹੋ।

ਖਾਮੋਸ਼ ਵੋਟਰ

ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਸੁਰੱਖਿਆ ਜਾਂ ਤੁਹਾਡੇ ਪਰਿਵਾਰ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ ਜੇ ਤੁਹਾਡਾ ਪਤਾ ਵੋਟਰ ਸੂਚੀ ਵਿੱਚ ਜਨਤਕ ਕੀਤਾ ਜਾਂਦਾ ਹੈ, ਤਾਂ ਤੁਸੀਂ ਇੱਕ ਖਾਮੋਸ਼ ਵੋਟਰ ਬਣਨ ਲਈ ਅਰਜ਼ੀ ਦੇ ਸਕਦੇ ਹੋ। ਤੁਹਾਡਾ ਨਾਮ ਵੋਟਰ ਸੂਚੀ ਵਿੱਚ ਦਿਖਾਇਆ ਜਾਵੇਗਾ, ਪਰ ਤੁਹਾਡਾ ਪਤਾ ਨਹੀਂ ਦਿਖਾਇਆ ਜਾਵੇਗਾ। ਇਹ ਪੁਰਜ਼ੋਰ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਹਾਡੇ ਪਤੇ 'ਤੇ ਇੱਕੋ ਪਰਿਵਾਰ ਦੇ ਨਾਮ ਨਾਲ ਦਰਜ ਹੋਏ ਹੋਰ ਪਰਿਵਾਰਕ ਮੈਂਬਰ ਵੀ ਖਾਮੋਸ਼ ਵੋਟਰ ਬਣ ਜਾਣ।

ਜੇਕਰ ਤੁਹਾਡੀ ਸੁਰੱਖਿਆ ਲਈ ਕੋਈ ਫੌਰੀ ਖ਼ਤਰਾ ਹੈ ਅਤੇ ਤੁਹਾਨੂੰ ਆਪਣੀ ਅਰਜ਼ੀ 'ਤੇ ਤੁਰੰਤ ਧਿਆਨ ਦਿਵਾਉਣ ਦੀ ਲੋੜ ਹੈ, ਤਾਂ ਤੁਸੀਂ 1300 805 478 'ਤੇ ਫ਼ੋਨ ਕਰ ਸਕਦੇ ਹੋ।