ਇਹ ਸਮਝਣਾ ਮਹੱਤਵਪੂਰਨ ਹੈ ਕਿ ਵਿਕਟੋਰੀਆ (Victoria) ਦੀ ਸੰਸਦ ਕਿਵੇਂ ਕੰਮ ਕਰਦੀ ਹੈ ਅਤੇ ਆਪਣੀ ਵੋਟ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਵਾਰ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ।
ਵਿਕਟੋਰੀਆ (Victoria) ਵਿੱਚ, ਤੁਸੀਂ ਆਪਣੀ ਨੁਮਾਇੰਦਗੀ ਕਰਨ ਅਤੇ ਹਰ ਚਾਰ ਸਾਲਾਂ ਵਿੱਚ ਤੁਹਾਡੀ ਤਰਫ਼ੋਂ ਕਾਨੂੰਨ ਬਣਾਉਣ ਅਤੇ ਸਮੀਖਿਆ ਕਰਨ ਲਈ ਲੋਕਤੰਤਰੀ ਢੰਗ ਨਾਲ ਸੰਸਦ ਲਈ ਉਮੀਦਵਾਰਾਂ ਦੀ ਚੋਣ ਕਰਦੇ ਹੋ।
ਇਹ ਉਮੀਦਵਾਰ ਆਮ ਤੌਰ 'ਤੇ - ਪਰ ਹਮੇਸ਼ਾ ਨਹੀਂ - ਸਿਆਸੀ ਪਾਰਟੀਆਂ ਦੇ ਮੈਂਬਰ ਹੁੰਦੇ ਹਨ। ਸਿਆਸੀ ਪਾਰਟੀਆਂ ਵਿਕਟੋਰੀਆ ਦੀ ਸਰਕਾਰ (Victorian Government) ਬਣ ਸਕਦੀਆਂ ਹਨ ਜੇਕਰ ਉਹਨਾਂ ਦੇ ਉਮੀਦਵਾਰ ਬਹੁਮਤ ਵਿੱਚ (ਘੱਟੋ-ਘੱਟ 45) ਚੁਣੇ ਜਾਂਦੇ ਹਨ। ਸਰਕਾਰ ਨਾ ਬਣਾ ਸਕਣ ਵਾਲੀ ਸਭ ਤੋਂ ਵੱਡੀ ਪਾਰਟੀ ਨੂੰ ਵਿਰੋਧੀ ਧਿਰ (Opposition) ਕਿਹਾ ਜਾਂਦਾ ਹੈ। ਬਹੁਮਤ ਤੋਂ ਬਿਨ੍ਹਾਂ ਵਾਲੀ ਕੋਈ ਪਾਰਟੀ ਵੀ ਸਰਕਾਰ ਬਣਾ ਸਕਦੀ ਹੈ ਜੇਕਰ ਉਹ ਬਹੁਮਤ ਪ੍ਰਾਪਤ ਕਰਨ ਲਈ ਲੋੜੀਂਦੀਆਂ ਹੋਰ ਪਾਰਟੀਆਂ ਅਤੇ ਉਮੀਦਵਾਰਾਂ ਨਾਲ ਗਠਜੋੜ ਕਰ ਲੈਂਦੀ ਹੈ।
ਜਿਹੜੇ ਉਮੀਦਵਾਰ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੁੰਦੇ ਹਨ, ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਕਿਹਾ ਜਾਂਦਾ ਹੈ। ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਮੈਂਬਰ ਜੋ ਚੁਣੇ ਜਾਂਦੇ ਹਨ ਅਤੇ ਸਰਕਾਰ ਜਾਂ ਵਿਰੋਧੀ ਧਿਰ ਵਿੱਚ ਸ਼ਾਮਲ ਨਹੀਂ ਹੁੰਦੇ ਹਨ, ਉਹਨਾਂ ਨੂੰ ਕਈ ਵਾਰ ਕਰਾਸਬੈਂਚ (Crossbench) ਕਿਹਾ ਜਾਂਦਾ ਹੈ।
ਸਫ਼ਲਤਾਪੂਰਵਕ ਚੁਣੇ ਗਏ ਉਮੀਦਵਾਰਾਂ ਨੂੰ ਵਿਧਾਨ ਸਭਾ ਦੇ ਮੈਂਬਰ (Members of the Legislative Assembly) (MLA) ਜਾਂ ਵਿਧਾਨ ਪ੍ਰੀਸ਼ਦ (Members of the Legislative Council) (MLC) ਦੇ ਮੈਂਬਰ ਕਿਹਾ ਜਾਂਦਾ ਹੈ। ਉਹ ਜਾਂ ਤਾਂ ਵਿਧਾਨ ਸਭਾ ਵਿੱਚ ਇੱਕ ਖਾਸ ਜ਼ਿਲ੍ਹੇ ਜਾਂ 'ਚੋਣਦਾਤਾ' ਜਾਂ ਵਿਧਾਨ ਪ੍ਰੀਸ਼ਦ ਵਿੱਚ 8 ਖੇਤਰਾਂ ਵਿੱਚੋਂ ਇੱਕ ਦੀ ਨੁਮਾਇੰਦਗੀ ਕਰਦੇ ਹਨ।
ਵਿਕਟੋਰੀਆ ਦੀ ਸੰਸਦ ਦੋ ਹਿੱਸਿਆਂ ਤੋਂ ਬਣੀ ਹੁੰਦੀ ਹੈ ਜਿੰਨ੍ਹਾਂ ਨੂੰ ਹਾਊਸ ਕਿਹਾ ਜਾਂਦਾ ਹੈ:
ਵਿਧਾਨ ਸਭਾ (ਹੇਠਲਾ ਸਦਨ) (The Legislative Assembly (Lower House))
88 ਮੈਂਬਰਾਂ ਦਾ ਬਣਿਆ ਹੁੰਦਾ ਹੈ। ਇਹ ਉਹ ਥਾਂ ਹੈ ਜਿੱਥੇ ਕਾਨੂੰਨ ਬਣਾਏ ਜਾਂਦੇ ਹਨ, ਅਤੇ ਰਾਜ ਦਾ ਬਜਟ ਪਾਸ ਕੀਤਾ ਜਾਂਦਾ ਹੈ। ਪ੍ਰੀਮੀਅਰ, ਸਰਕਾਰ ਦਾ ਨੇਤਾ, ਇਸ ਸਦਨ ਵਿੱਚ ਚੁਣਿਆ ਜਾਂਦਾ ਹੈ।