ਡਾਕ ਰਾਹੀਂ ਵੋਟ ਪਾਉਣਾ
ਤੁਹਾਨੂੰ ਦੋ ਬੈਲਟ ਪੇਪਰ ਭੇਜੇ ਜਾਣਗੇ, ਇੱਕ ਪੈਂਮਫਲਿਟ ਜਿਸ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਕੀ ਕਰਨਾ ਹੈ ਅਤੇ ਇੱਕ ਲਿਫਾਫਾ।
ਤੁਹਾਡੀ ਡਾਕ ਰਾਹੀਂ ਵੋਟ ਭਰਨ ਵਿੱਚ ਸਹਾਇਤਾ ਲਈ ਕੋਈ ਗਵਾਹ ਲੱਭਣਾ ਲਾਜ਼ਮੀ ਹੈ। ਗਵਾਹ ਕੋਈ ਵੀ ਹੋ ਸਕਦਾ ਹੈ ਜੋ ਆਸਟਰੇਲੀਆ ਵਿੱਚ ਵੋਟ ਪਾਉਣ ਲਈ ਇਨਰੋਲ ਹੋਵੇ।
ਗਵਾਹ ਨੂੰ ਲਾਜ਼ਮੀ ਤੌਰ 'ਤੇ (ਕ੍ਰਮ ਅਨੁਸਾਰ):
- ਤੁਹਾਡੇ ਬੈਲਟ ਪੇਪਰਾਂ ਅਤੇ ਡਾਕ ਰਾਹੀਂ ਵੋਟ ਲਿਫਾਫੇ ਨੂੰ ਭਰਨ ਤੋਂ ਪਹਿਲਾਂ ਦੇਖੇ
- ਤੁਹਾਨੂੰ ਸੁਰੱਖਿਆ ਸਵਾਲ ਦਾ ਜਵਾਬ ਲਿਖਦੇ ਹੋਏ ਦੇਖੇ
- ਤੁਹਾਨੂੰ ਲਿਫਾਫੇ 'ਤੇ ਆਪਣਾ ਨਾਮ 'ਤੇ ਦਸਤਖਤ ਕਰਦੇ ਹੋਏ ਦੇਖੇ
- ਲਿਫਾਫੇ 'ਤੇ ਖੁਦ ਦਸਤਖਤ ਅਤੇ ਤਾਰੀਖ਼ ਲਿਖੇ
ਫ਼ਿਰ ਤੁਹਾਨੂੰ ਚੋਣ ਬੈਲਟ ਪੇਪਰਾਂ ਨੂੰ ਗੁਪਤ ਭਰਨਾ ਚਾਹੀਦਾ ਹੈ। ਤੁਸੀਂ ਕਿਸੇ ਨੂੰ ਸਹਾਇਤਾ ਲਈ ਕਹਿ ਸਕਦੇ ਹੋ, ਪਰ ਇਸ ਵਿਅੱਕਤੀ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਸਨੂੰ ਵੋਟ ਪਾਉਣੀ ਹੈ ਅਤੇ ਕਿਸੇ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਵੋਟ ਕਿਵੇਂ ਪਾਈ ਸੀ।
ਜਦ ਤੁਸੀਂ ਦੋਨੋਂ ਬੈਲਟ ਪੇਪਰਾਂ ਨੂੰ ਭਰ ਲੈਂਦੇ ਹੋ, ਤਾਂ ਇਹਨਾਂ ਨੂੰ ਲਿਫਾਫੇ ਵਿੱਚ ਪਾ ਦਿਓ ਅਤੇ ਇਸਨੂੰ ਸੀਲ ਕਰ ਦਿਓ। ਜਿੰਨੀ ਜਲਦੀ ਹੋ ਸਕੇ ਲਿਫਾਫੇ ਨੂੰ ਡਾਕ ਰਾਹੀਂ ਭੇਜ ਦਿਓ। ਤੁਹਾਨੂੰ ਸਟੈਂਪ ਦੀ ਲੋੜ ਨਹੀਂ ਹੈ।