ਪੋਲਿੰਗ ਬੂਥ ਜਾਂ ਅਗੇਤਰ ਵੋਟਿੰਗ ਕੇਂਦਰ 'ਤੇ ਕੀ ਹੁੰਦਾ ਹੈ?
ਪੋਲਿੰਗ ਬੂਥ ਜਾਂ ਅਗੇਤਰ ਵੋਟਿੰਗ ਸੈਂਟਰ ਦੇ ਬਾਹਰ, ਤੁਸੀਂ ਉਮੀਦਵਾਰਾਂ ਅਤੇ/ਜਾਂ ਵਲੰਟੀਅਰਾਂ ਨੂੰ ਉਮੀਦਵਾਰਾਂ ਦੀ ਸਹਾਇਤਾ ਕਰਦੇ ਹੋਏ ਦੇਖ ਸਕਦੇ ਹੋ। ਉਹ ਤੁਹਾਨੂੰ ਇੱਕ ਕਾਗਜ਼ ਪਰਚੀ ਦੀ ਪੇਸ਼ਕਸ਼ ਕਰ ਸਕਦੇ ਹਨ ਜਿਸਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਕਹਿੰਦੇ ਹਨ। ਜੋ ਇਹ ਦਿਖਾਉਂਦਾ ਹੈ ਕਿ ਉਹ ਕੀ ਚਾਹੁੰਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਵੋਟ ਪਾਓ।
‘ਤੁਹਾਨੂੰ ਵੋਟ ਕਿਵੇਂ ਪਾਉਣੀ ਹੈ’ ਕਾਰਡ ਨੂੰ ਲੈਣ ਦੀ ਲੋੜ ਨਹੀਂ ਹੈ। ਇਹ ਤੁਹਾਨੂੰ ‘ਵੋਟ ਕਿਵੇਂ ਪਾਉਣੀ ਹੈ’ ਦਾ ਫ਼ੈਸਲਾ ਕਰਨ ਵਿੱਚ ਸਹਾਈ ਹੋ ਸਕਦਾ ਹੈ
ਜੇ ਤੁਸੀਂ ਉਸ ਉਮੀਦਵਾਰ ਦੀਆਂ ਨੀਤੀਆਂ ਨਾਲ ਸਹਿਮਤ ਹੋ। ਪਰ ਫ਼ਿਰ ਵੀ, ਤੁਸੀਂ ਉਸ ਉਮੀਦਵਾਰ ਨੂੰ ਵੋਟ ਦੇ ਸਕਦੇ ਹੋ ਅਤੇ ਦੂਜੇ ਉਮੀਦਵਾਰਾਂ ਨੂੰ ਕਿਸੇ ਵੱਖਰੇ ਕ੍ਰਮ ਵਿੱਚ ਦਰਜਾ ਵਧ ਕਰ ਸਕਦੇ ਹੋ ਜੋ ਕਿ ‘ਵੋਟ ਕਿਵੇਂ ਪਾਉਣੀ ਹੈ’ ਕਾਰਡ ਸੁਝਾਉਂਦਾ ਹੈ।
ਪੋਲਿੰਗ ਬੂਥ ਦੇ ਅੰਦਰ, ਤੁਹਾਨੂੰ ਟੇਬਲ 'ਤੇ ਇੱਕ ਚੋਣ ਅਧਿਕਾਰੀ ਦਿਖਾਈ ਦੇਵੇਗਾ ਜਿਸ ਕੋਲ ਨਾਵਾਂ ਦੀ ਸੂਚੀ ਹੈ। ਤੁਹਾਨੂੰ ਚੋਣ ਅਧਿਕਾਰੀ ਨਾਲ ਸੰਪਰਕ (ਚੈੱਕ-ਇਨ) ਕਰਨ ਦੀ ਲੋੜ ਹੈ।
ਇਹ ਚੋਣ ਅਧਿਕਾਰੀ ਤੁਹਾਡਾ ਨਾਮ, ਪਤਾ, ਅਤੇ ਇਹ ਪੁੱਛੇਗਾ ਕਿ ਕੀ ਤੁਸੀਂ ਪਹਿਲਾਂ ਹੀ ਇਹਨਾਂ ਚੋਣਾਂ ਵਿੱਚ ਵੋਟ ਪਾ ਚੁੱਕੇ ਹੋ। ਇਹ ਚੋਣ ਅਧਿਕਾਰੀ ਤੁਹਾਨੂੰ ਦੋ ਬੈਲਟ ਪੇਪਰ (ਵੋਟ ਪੱਤਰ) ਦੇਵੇਗਾ ਅਤੇ ਤੁਹਾਨੂੰ ਇਸ ਵੱਲ ਇਸ਼ਾਰਾ ਕਰੇਗਾ ਕਿ ਤੁਹਾਨੂੰ ਕਿੱਥੇ ਜਾ ਕੇ ਵੋਟ ਪਾਉਣੀ ਚਾਹੀਦੀ ਹੈ।
ਤੁਸੀਂ ਗੱਤੇ ਦੇ ਵੋਟਿੰਗ ਬੂਥਾਂ 'ਤੇ ਵੋਟ ਪਾਓਗੇ। ਇਹਨਾਂ ਬੂਥਾਂ 'ਤੇ ਸਕਰੀਨਾਂ ਲੱਗੀਆਂ ਹੋਈਆਂ ਹੁੰਦੀਆਂ ਹਨ, ਤਾਂ ਜੋ ਕੋਈ ਹੋਰ ਦੇਖ ਨਾ ਸਕੇ ਕਿ ਤੁਸੀਂ ਕਿਵੇਂ ਵੋਟ ਪਾਉਂਦੇ ਹੋ। ਇਹਨਾਂ ਬੂਥਾਂ 'ਤੇ ਪੈਨਸਿਲਾਂ ਹੁੰਦੀਆਂ ਹਨ ਜਿੰਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਵੋਟ ਦੀ ਨਿਸ਼ਾਨਦੇਹੀ ਕਰਨ ਲਈ ਕਰ ਸਕਦੇ ਹੋ, ਪਰ ਤੁਸੀਂ ਆਪਣੀ ਪੈਨਸਿਲ ਜਾਂ ਪੈੱਨ ਵੀ ਵਰਤ ਸਕਦੇ ਹੋ।
ਜੇ ਚੋਣ ਬੈਲਟ ਪੇਪਰਾਂ ਨੂੰ ਭਰਨ ਲਈ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ ਆਪਣੇ ਨਾਲ ਕਿਸੇ ਸਹਾਇਕ ਵਿਅਕਤੀ ਜਾਂ ਦੋਸਤ ਨੂੰ ਨਾਲ ਲਿਜਾ ਸਕਦੇ ਹੋ। ਚੋਣ ਅਧਿਕਾਰੀ ਵੀ ਤੁਹਾਡੀ ਸਹਾਇਤਾ ਕਰ ਸਕਦਾ ਹੈ। ਇਸ ਸਹਾਇਕ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਸਨੂੰ ਵੋਟ ਪਾਉਣੀ ਹੈ, ਅਤੇ ਹੋਰ ਕਿਸੇ ਵਿਅਕਤੀ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਵੋਟ ਕਿਵੇਂ ਪਾਈ ਸੀ।