ਵਿਕਟੋਰੀਆ (VIC)

ਵਿਕਟੋਰੀਆ (Victoria) ਵਿੱਚ ਡਾਕ ਰਾਹੀਂ ਵੋਟ ਪਾਉਣਾ

ਡਾਕ ਰਾਹੀਂ ਵੋਟ ਪਾਉਣ ਲਈ ਅਪਲਾਈ ਕਰਨਾ

ਡਾਕ ਰਾਹੀਂ ਵੋਟ ਪਾਉਣ ਲਈ, ਤੁਸੀਂ 2022 ਦੀਆਂ ਰਾਜ ਚੋਣਾਂ ਵਿੱਚ ਡਾਕ ਰਾਹੀਂ ਵੋਟ ਪਾਉਣ ਲਈ ਹੁਣ ਤੋਂ ਲੈ ਕੇ ਬੁੱਧਵਾਰ, 23 ਨਵੰਬਰ ਨੂੰ 18:00 ਵਜੇ ਤੱਕ ਅਰਜ਼ੀ ਦੇ ਸਕਦੇ ਹੋ। ਵਿਕਟੋਰੀਆਈ ਚੋਣ ਕਮਿਸ਼ਨ (Victorian Electoral Commission) (VEC) ਤੁਹਾਨੂੰ ਡਾਕ ਰਾਹੀਂ ਇੱਕ ਬੈਲਟ ਪੈਕ ਭੇਜੇਗਾ ਜੋ ਤੁਹਾਨੂੰ ਉਹਨਾਂ ਨੂੰ ਵਾਪਸ ਪੋਸਟ ਕਰਨ ਦੀ ਲੋੜ ਹੋਵੇਗੀ। ਡਾਕ ਰਾਹੀਂ ਵੋਟ ਪਾਉਣਾ ਮੁਫ਼ਤ ਹੈ।

ਤੁਸੀਂ ਅਪਲਾਈ ਕਰ ਸਕਦੇ ਹੋ

 • VEC ਦੀ ਵੈੱਬਸਾਈਟ 'ਤੇ ਔਨਲਾਈਨ
 • ਡਾਕ ਰਾਹੀਂ ਵੋਟ ਪਾਉਣ ਲਈ ਕਾਗਜ਼ੀ ਅਰਜ਼ੀ ਭਰ ਕੇ। ਕਾਗਜ਼ੀ ਅਰਜ਼ੀ ਫਾਰਮ ਇੱਥੇ ਉਪਲਬਧ ਹਨ:
  • ਡਾਕਘਰਾਂ ਵਿੱਚ
  • VEC ਦੇ ਮੁੱਖ ਦਫ਼ਤਰ (Level 11, 530 Collins Street, Melbourne) ਵਿੱਚ
  • ਤੁਹਾਡੇ ਜ਼ਿਲ੍ਹਾ ਚੋਣ ਦਫ਼ਤਰ ਵਿੱਚ
  • ਜੇਕਰ ਤੁਸੀਂ ਵਿਕਟੋਰੀਆ ਤੋਂ ਬਾਹਰ ਹੋ ਜਾਂ ਕਦੇ-ਕਦਾਈਂ ਜਾਂ ਗੈਰ-ਭਰੋਸੇਯੋਗ ਡਾਕ ਡਿਲੀਵਰੀ ਵਾਲੇ ਇਲਾਕੇ ਵਿੱਚ ਹੋ, ਤਾਂ VEC ਤੁਹਾਨੂੰ ਈਮੇਲ ਦੁਆਰਾ ਇੱਕ ਬੈਲਟ ਪੈਕ ਭੇਜ ਸਕਦਾ ਹੈ, ਪਰ ਇਸਨੂੰ ਡਾਕ ਦੁਆਰਾ ਵਾਪਸ ਭੇਜਣ ਦੀ ਲੋੜ ਹੋਵੇਗੀ।

ਤੁਹਾਨੂੰ ਕੁੱਝ ਸਵਾਲਾਂ ਦੇ ਜਵਾਬ ਅਤੇ ਹੇਠਾਂ ਦਿੱਤੀ ਜਾਣਕਾਰੀ ਦੇਣ ਦੀ ਲੋੜ ਹੋਵੇਗੀ:

 • ਉਹ ਪਤਾ ਜਿੱਥੇ ਤੁਸੀਂ ਨਾਮ ਦਰਜ ਕਰਵਾਇਆ ਹੈ
 • ਉਹ ਪਤਾ ਜਿੱਥੇ ਤੁਸੀਂ ਚੋਣ ਬੈਲਟ ਪੇਪਰ ਭੇਜੇ ਜਾਣਾ ਚਾਹੁੰਦੇ ਹੋ
 • ਇੱਕ ਸੁਰੱਖਿਆ ਸਵਾਲ ਅਤੇ ਜਵਾਬ

ਕਾਗਜ਼ੀ ਅਰਜ਼ੀ ਫਾਰਮ ਵਾਪਸ ਕਰਨ ਲਈ ਤੁਸੀਂ ਇਹ ਕਰ ਸਕਦੇ ਹੋ:

 • ਫਾਰਮ ਨਾਲ ਜੁੜੇ ਰਿਪਲਾਈ-ਪੇਡ ਲਿਫ਼ਾਫ਼ੇ ਦੀ ਵਰਤੋਂ ਕਰਕੇ ਇਸਨੂੰ ਪੋਸਟ ਕਰੋ
 • ਸਕੈਨ ਕਰੋ ਜਾਂ ਇਸਦੀ ਸਾਫ਼ ਫ਼ੋਟੋ ਲਓ ਅਤੇ ਇਸਨੂੰ cpc@vec.vic.gov.au 'ਤੇ ਈਮੇਲ ਕਰੋ
 • ਇਸਨੂੰ Level 11, 530 Collins Street Melbourne ਵਿਖੇ VEC ਦੇ ਮੁੱਖ ਦਫ਼ਤਰ ਵਿੱਚ ਛੱਡ ਜਾਓ।

ਜੇਕਰ ਤੁਸੀਂ ਵਿਦੇਸ਼ ਵਿੱਚ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:

 1. ਇਸਨੂੰ ਮੈਲਬੌਰਨ ਵਿੱਚ VEC ਨੂੰ ਵਾਪਸ ਪੋਸਟ ਕਰੋ; ਜਾਂ
 2. ਤੇਜ਼ੀ ਨਾਲ ਵਾਪਸ ਭੇਜਣ ਲਈ ਇਸਨੂੰ ਆਪਣੇ ਨਜ਼ਦੀਕੀ ਵਿਦੇਸ਼ੀ ਪੋਡਾਕ ਰਾਹੀਂ ਬੈਲਟ ਪੇਪਰ ਛੱਡੇ ਜਾਣ ਦੇ ਸਥਾਨ 'ਤੇ ਲੈ ਜਾਓ ਜਾਂ ਉੱਥੇ ਲਈ ਪੋਸਟ ਕਰੋ।

ਡਾਕ ਰਾਹੀਂ ਵੋਟ ਪਾਉਣਾ

ਤੁਹਾਨੂੰ ਦੋ ਬੈਲਟ ਪੇਪਰ, ਇੱਕ ਪੈਂਫਲੈਟ ਜੋ ਤੁਹਾਨੂੰ ਦੱਸਦਾ ਹੈ ਕਿ ਕੀ ਕਰਨਾ ਹੈ, ਅਤੇ ਇੱਕ ਲਿਫ਼ਾਫ਼ਾ ਭੇਜਿਆ ਜਾਵੇਗਾ।

ਤੁਹਾਨੂੰ ਚੋਣ ਬੈਲਟ ਪੇਪਰਾਂ ਨੂੰ ਗੁਪਤ ਰੂਪ ਵਿੱਚ ਭਰਨਾ ਚਾਹੀਦਾ ਹੈ। ਤੁਸੀਂ ਕਿਸੇ ਨੂੰ ਤੁਹਾਡੀ ਮੱਦਦ ਕਰਨ ਲਈ ਕਹਿ ਸਕਦੇ ਹੋ, ਪਰ ਇਸ ਵਿਅਕਤੀ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਦੇਣੀ ਹੈ ਅਤੇ ਤੁਹਾਡੀ ਸਹਿਮਤੀ ਤੋਂ ਬਿਨ੍ਹਾਂ ਕਿਸੇ ਨੂੰ ਇਹ ਵੀ ਨਹੀਂ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਵੋਟ ਪਾਈ ਹੈ।

ਇੱਕ ਵਾਰ ਜਦੋਂ ਤੁਸੀਂ ਦੋ ਬੈਲਟ ਪੇਪਰਾਂ ਨੂੰ ਭਰ ਲੈਂਦੇ ਹੋ, ਤਾਂ ਉਹਨਾਂ ਨੂੰ ਲਿਫਾਫੇ ਵਿੱਚ ਪਾਓ ਅਤੇ ਇਸ ਨੂੰ ਸੀਲ ਕਰੋ। ਜਿੰਨੀ ਜਲਦੀ ਹੋ ਸਕੇ ਲਿਫ਼ਾਫ਼ਾ ਪੋਸਟ ਕਰੋ। ਤੁਹਾਨੂੰ ਲਿਫ਼ਾਫ਼ੇ 'ਤੇ ਮੋਹਰ ਲਗਾਉਣ ਦੀ ਲੋੜ ਨਹੀਂ ਹੈ।