ਤੁਸੀਂ ਲਾਈਨ-ਤੋਂ-ਉੱਪਰ ਜਾਂ ਲਾਈਨ-ਤੋਂ-ਹੇਠਾਂ ਵੋਟ ਕਰ ਸਕਦੇ ਹੋ ਪਰ ਦੋਵੇਂ ਨਹੀਂ।
ਜੇਕਰ ਤੁਸੀਂ ਲਾਈਨ ਤੋਂ ਉੱਪਰ ਵੋਟ ਕਰਨਾ ਚੁਣਦੇ ਹੋ ਤਾਂ:
- ਆਪਣੀ ਪਸੰਦ ਦੇ ਗਰੁੱਪ ਦੇ ਅੱਗੇ ਬਣੇ ਡੱਬੇ ਵਿੱਚ 1 ਨੰਬਰ ਲਿਖੋ।
- ਬਾਕੀ ਬੈਲਟ ਪੇਪਰ ਨੂੰ ਖਾਲੀ ਛੱਡੋ।
- ਲਾਈਨ ਦੇ ਹੇਠਾਂ ਕੋਈ ਵੀ ਨੰਬਰ ਨਾ ਲਿਖੋ।
ਜੇਕਰ ਤੁਸੀਂ ਲਾਈਨ ਤੋਂ ਉੱਪਰ ਵੋਟ ਕਰਦੇ ਹੋ, ਤਾਂ ਤੁਹਾਡੀਆਂ ਤਰਜੀਹਾਂ ਤੁਹਾਡੇ ਦੁਆਰਾ ਚੁਣੇ ਗਏ ਗਰੁੱਪ ਦੁਆਰਾ ਰਜਿਸਟਰ ਕੀਤੀਆਂ ਗਰੁੱਪ ਵੋਟਿੰਗ ਟਿਕਟਾਂ ਦੁਆਰਾ ਨਿਰਧਾਰਤ ਕੀਤੀਆਂ ਜਾਣਗੀਆਂ। ਇੱਕ ਗਰੁੱਪ ਵੋਟਿੰਗ ਟਿਕਟ ਇੱਕ ਬਿਆਨ ਹੁੰਦਾ ਹੈ ਕਿ ਕਿਵੇਂ ਹਰੇਕ ਗਰੁੱਪ ਦੂਜੇ ਉਮੀਦਵਾਰਾਂ ਨੂੰ ਤਰਜੀਹ ਦਿੰਦਾ ਹੈ। ਹਰੇਕ ਗਰੁੱਪ ਨੂੰ ਘੱਟੋ-ਘੱਟ 1 ਗਰੁੱਪ ਵੋਟਿੰਗ ਟਿਕਟ ਲਈ ਰਜਿਸਟਰ ਕਰਨਾ ਲਾਜ਼ਮੀ ਹੁੰਦਾ ਹੈ ਪਰ ਉਹ 3 ਗਰੁੱਪ ਵੋਟਿੰਗ ਟਿਕਟਾਂ ਤੱਕ ਰਜਿਸਟਰ ਕਰ ਸਕਦਾ ਹੈ।
ਜੇਕਰ ਤੁਸੀਂ ਲਾਈਨ ਤੋਂ ਹੇਠਾਂ ਵੋਟ ਕਰਨਾ ਚੁਣਦੇ ਹੋ ਤਾਂ:
- ਉਸ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ 1 ਨੰਬਰ ਲਿਖੋ ਜੋ ਤੁਹਾਡੀ ਪਹਿਲੀ ਪਸੰਦ ਹੈ।
- ਉਸ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ 2 ਨੰਬਰ ਲਿਖੋ ਜੋ ਤੁਹਾਡੀ ਦੂਜੀ ਪਸੰਦ ਹੈ।
- ਇਸ ਤਰ੍ਹਾਂ ਹੀ ਨੰਬਰ 3, 4, 5 ਅਤੇ ਅੱਗੇ ਲਿਖਣਾ ਜਾਰੀ ਰੱਖੋ ਜਦੋਂ ਤੱਕ ਤੁਸੀਂ ਘੱਟੋ-ਘੱਟ 15 ਡੱਬਿਆਂ ਨੂੰ ਨੰਬਰ ਨਹੀਂ ਦੇ ਦਿੰਦੇ ਹੋ।
- ਲਾਈਨ ਦੇ ਉੱਪਰ ਕੋਈ ਵੀ ਨੰਬਰ ਨਾ ਲਿਖੋ।
ਤੁਸੀਂ 5 ਤੋਂ ਵੱਧ ਉਮੀਦਵਾਰਾਂ ਲਈ ਨੰਬਰ ਦੇਣਾ ਜਾਰੀ ਰੱਖ ਸਕਦੇ ਹੋ, ਪਰ ਤੁਹਾਡੀ ਵੋਟ ਦੀ ਗਿਣਤੀ ਹੋਣ ਲਈ, ਤੁਹਾਨੂੰ ਘੱਟੋ-ਘੱਟ 5 ਡੱਬਿਆਂ ਨੂੰ ਨੰਬਰ ਦੇਣਾ ਜਾਰੀ ਰੱਖਣਾ ਚਾਹੀਦੀ ਹੈ।
ਲਾਈਨ ਦੇ ਹੇਠਾਂ ਵੋਟ ਦੇ ਕੇ, ਤੁਸੀਂ ਆਪਣੀਆਂ ਤਰਜੀਹਾਂ ਦਾ ਫ਼ੈਸਲਾ ਸਿੱਧੇ ਤੌਰ 'ਤੇ ਕਰ ਸਕਦੇ ਹੋ।
ਗੈਰ-ਰਸਮੀ ਵੋਟਾਂ
ਇੱਕ ਬੈਲਟ ਪੇਪਰ ਜੋ ਸਹੀ ਢੰਗ ਨਾਲ ਨਹੀਂ ਭਰਿਆ ਗਿਆ ਹੈ, ਉਸ ਨੂੰ ਗੈਰ-ਰਸਮੀ ਵੋਟ ਕਿਹਾ ਜਾਂਦਾ ਹੈ। ਗੈਰ-ਰਸਮੀ ਵੋਟਾਂ ਨੂੰ ਚੋਣ ਨਤੀਜਿਆਂ ਵਿੱਚ ਨਹੀਂ ਗਿਣਿਆ ਜਾ ਸਕਦਾ ਹੈ।
ਇੱਕ ਬੈਲਟ ਪੇਪਰ ਨੂੰ ਗੈਰ-ਰਸਮੀ ਮੰਨਿਆ ਜਾ ਸਕਦਾ ਹੈ ਜਦੋਂ ਕੋਈ:
- ਡੱਬਿਆਂ ਵਿੱਚ ਟਿੱਕ (ਸਹੀ ਦਾ ਨਿਸ਼ਾਨ), ਕਰਾਸ (ਕੱਟਣ ਦਾ ਨਿਸ਼ਾਨ) ਜਾਂ ਕੋਈ ਹੋਰ ਚਿੰਨ੍ਹ ਲਗਾਉਂਦਾ ਹੈ
- ਲੋੜੀਂਦੇ ਡੱਬਿਆਂ ਅੱਗੇ ਨੰਬਰ ਨਹੀਂ ਲਿਖਦਾ ਹੈ
- ਨੰਬਰ ਖੁੰਝ ਜਾਂਦੇ ਹਨ ਜਾਂ ਦੁਹਰਾਏ ਜਾਂਦੇ ਹਨ
- ਬੈਲਟ ਪੇਪਰ ਨੂੰ ਖਾਲੀ ਛੱਡ ਦਿੰਦਾ ਹੈ।