ਪਤਾ ਲਗਾਓ ਕਿ ਉਮੀਦਵਾਰ ਕਿਸ ਚੀਜ਼ ਦੀ ਪਰਵਾਹ ਕਰਦੇ ਹਨ
ਜਦ ਤੁਸੀਂ ਆਪਣੇ ਚੋਣ ਹਲਕੇ ਲਈ ਪ੍ਰਤੀਨਿਧੀ ਸਭਾ ਦੇ ਉਮੀਦਵਾਰਾਂ ਅਤੇ ਤੁਹਾਡੇ ਪ੍ਰਾਂਤ ਜਾਂ ਟੈਰੀਟਰੀ ਲਈ ਸੈਨੇਟ ਦੇ ਉਮੀਦਵਾਰਾਂ ਨੂੰ ਲੱਭ ਲੈਂਦੇ ਹੋ, ਤਾਂ ਇਹ ਪਤਾ ਲਗਾਓ ਕਿ ਉਹ ਕਿਹੜੇ ਮੁੱਦਿਆਂ ਦੀ ਪਰਵਾਹ ਕਰਦੇ ਹਨ।
ਦੇਖੋ ਕਿ ਉਹ ਆਪਣੀ ਵੈੱਬਸਾਈਟ, ਸ਼ੋਸ਼ਲ ਮੀਡੀਆ ਪੰਨੇ, ਪਰਚੇ ਜਾਂ ਉਨ੍ਹਾਂ ਵੱਲੋਂ ਦਿੱਤੀਆਂ ਇੰਟਰਵਿਊ ਅਤੇ ਭਾਸ਼ਣ ਵਿੱਚ ਕੀ ਲਿਖਦੇ ਜਾਂ ਕਹਿੰਦੇ ਹਨ। ਜੇ ਕੋਈ ਉਮੀਦਵਾਰ ਕਿਸੇ ਮੁੱਦੇ ਦਾ ਬਹੁਤ ਜ਼ਿਕਰ ਕਰਦਾ ਹੈ, ਤਾਂ ਇਹ ਸ਼ਾਇਦ ਕੁਝ ਅਜਿਹਾ ਹੈ ਜਿਸ 'ਤੇ ਚੁਣੇ ਜਾਣ ਉਪਰੰਤ ਉਹ ਕੰਮ ਕਰਨ ਦੀ ਯੋਜਨਾ ਬਣਾਉਂਦੇ ਹਨ।
ਜੇ ਕਿਸੇ ਉਮੀਦਵਾਰ ਨੂੰ ਪਹਿਲਾਂ ਸੰਸਦ ਲਈ ਚੁਣਿਆ ਜਾ ਚੁੱਕਾ ਹੈ, ਤਾਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਕੀ ਉਨ੍ਹਾਂ ਨੇ ਪਹਿਲਾਂ ਉਸ ਮੁੱਦੇ ਬਾਰੇ ਕੁੱਝ ਕੀਤਾ ਹੈ ਜਾਂ ਨਹੀਂ ਜਿਸਦੀ ਤੁਸੀਂ ਪਰਵਾਹ ਕਰਦੇ ਹੋ। MPs ਅਤੇ ਸੈਨੇਟਰਾਂ ਨੇ ਸੰਸਦ ਵਿੱਚ ਕਿਹੜੇ ਭਾਸ਼ਣ ਦਿੱਤੇ ਹਨ ਇਸ ਬਾਰੇ ਤੁਸੀਂ https://www.aph.gov.au 'ਤੇ ਪੜ੍ਹ ਸਕਦੇ ਹੋ
ਖਾਸ ਤੌਰ 'ਤੇ, ਸੰਸਦ ਮੈਂਬਰ ਸੰਸਦ ਵਿੱਚ ਆਪਣੇ 'ਪਹਿਲੇ ਭਾਸ਼ਣ' (ਪਹਿਲੇ ਭਾਸ਼ਣ) ਦੀ ਵਰਤੋਂ ਉਨ੍ਹਾਂ ਮੁੱਦਿਆਂ ਨੂੰ ਉਜਾਗਰ ਕਰਨ ਲਈ ਕਰਦੇ ਹਨ ਜੋ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹਨ।
ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਸੰਸਦ ਮੈਂਬਰਾਂ ਨੇ ਕਿਸ ਮੁੱਦੇ 'ਤੇ ਕਿਵੇਂ ਵੋਟ ਪਾਈ ਹੈ https://theyvoteforyou.org.au/people
ਜੇ ਤੁਹਾਨੂੰ ਯਕੀਨ ਨਹੀਂ ਹੈ ਕਿ ਕੋਈ ਉਮੀਦਵਾਰ ਉਨ੍ਹਾਂ ਮੁੱਦਿਆਂ ਬਾਰੇ ਕੀ ਸੋਚਦਾ ਹੈ ਜਿੰਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ, ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦਫਤਰ ਵਿਖੇ ਕਾਲ ਕਰੋ, ਉਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰੋ ਜਿੱਥੇ ਉਹ ਹੋਣਗੇ, ਅਤੇ ਸਵਾਲ ਪੁੱਛਣ ਤੋਂ ਨਾ ਡਰੋ। ਤੁਹਾਨੂੰ ਉਨ੍ਹਾਂ ਨੂੰ ਵੋਟ ਪਾਉਣ ਲਈ ਮਨਾਉਣਾ, ਉਨ੍ਹਾਂ ਦਾ ਕੰਮ ਹੈ।
ਜਾਣੋ ਸਿਆਸੀ ਪਾਰਟੀਆਂ ਕੀ ਕਹਿੰਦੀਆਂ ਹਨ
ਉਮੀਦਵਾਰ ਆਪਣੀਆਂ ਪਾਰਟੀਆਂ ਦੀਆਂ ਕਦਰਾਂ-ਕੀਮਤਾਂ ਅਤੇ ਅਹੁਦਿਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। MPs ਅਤੇ ਸੈਨੇਟਰ ਆਮ ਤੌਰ 'ਤੇ ਉਸੇ ਤਰ੍ਹਾਂ ਵੋਟ ਪਾਉਣਗੇ ਜਿਵੇਂ ਉਨ੍ਹਾਂ ਦੀ ਪਾਰਟੀ ਕਹਿੰਦੀ ਹੈ।
ਤੁਸੀਂ ਉਨ੍ਹਾਂ ਦੀ ਵੈਬਸਾਈਟ ਦੇ ਜ਼ਰੀਏ ਇਹ ਪਤਾ ਲਗਾ ਸਕਦੇ ਹੋ ਕਿ ਪਾਰਟੀਆਂ ਕੀ ਵਾਅਦਾ ਕਰ ਰਹੀਆਂ ਹਨ। 'ਸਾਡੀਆਂ ਨੀਤੀਆਂ' 'ਸਾਡੀਆਂ ਕਦਰਾਂ-ਕੀਮਤਾਂ', 'ਸਾਡਾ ਦ੍ਰਿਸ਼ਟੀਕੋਣ', 'ਸਾਡੀ ਯੋਜਨਾ', 'ਨੈਸ਼ਨਲ ਪਲੇਟਫਾਰਮ' ਵਰਗੇ ਪੰਨਿਆਂ ਦੀ ਤਲਾਸ਼ ਕਰੋ।
ABC ਕੋਲ ਇੱਕ ਲਾਭਦਾਇਕ ਔਜ਼ਾਰ ਹੈ ਜਿਸਨੂੰ Vote Compass ਕਹਿੰਦੇ ਹਨ, ਜੋ ਤੁਹਾਨੂੰ ਜਾਂਚ ਕਰਨ ਦੇ ਯੋਗ ਬਣਾਉਂਦਾ ਹੈ ਕਿ ਮੁੱਦਿਆਂ 'ਤੇ ਤੁਹਾਡੇ ਵਿਚਾਰ ਰਾਜਨੀਤਿਕ ਪਾਰਟੀਆਂ ਨਾਲ ਕਿਵੇਂ ਤੁਲਨਾ ਕਰਦੇ ਹਨ: