ਕਦੋਂ ਅਤੇ ਕਿੱਥੇ ਵੋਟ ਪਾਉਣੀ ਹੈ
ਵੋਟ ਕਦੋਂ ਪਾਉਣੀ ਹੈ
ਜਦੋਂ ਆਸਟ੍ਰੇਲੀਆਈ ਸੰਸਦ ਵਿੱਚ ਸੰਵਿਧਾਨਕ ਤਬਦੀਲੀ ਬਿੱਲ (Constitution Alteration Bill) ਪਾਸ ਹੋ ਜਾਂਦਾ ਹੈ ਤਾਂ ਇੱਕ ਰੈਫ਼ਰੈਂਡਮ ਕਰਵਾਇਆ ਜਾ ਸਕਦਾ ਹੈ। ਸੰਵਿਧਾਨਕ ਤਬਦੀਲੀ ਬਿੱਲ ਸੰਵਿਧਾਨ ਨੂੰ ਬਦਲਣ ਦਾ ਸੁਝਾਅ ਹੁੰਦਾ ਹੈ ਅਤੇ ਇਸ ਨੂੰ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੋਵਾਂ ਦੁਆਰਾ ਪਾਸ ਕੀਤੇ ਜਾਣ ਦੀ ਜ਼ਰੂਰਤ ਹੁੰਦੀ ਹੈ। ਇੱਕ ਵਾਰ ਤਬਦੀਲੀ ਬਿੱਲ ਪਾਸ ਹੋਣ ਤੋਂ ਬਾਅਦ, ਉਸ ਮਿਤੀ ਤੋਂ ਦੋ ਤੋਂ ਛੇ ਮਹੀਨਿਆਂ ਦੇ ਵਿਚਕਾਰ ਰੈਫ਼ਰੈਂਡਮ ਹੋਣਾ ਲਾਜ਼ਮੀ ਹੈ।
14 ਅਕਤੂਬਰ 2023 ਨੂੰ, ਆਸਟ੍ਰੇਲੀਆ 1999 ਤੋਂ ਬਾਅਦ ਆਪਣਾ ਪਹਿਲਾ ਰੈਫ਼ਰੈਂਡਮ ਕਰਵਾਏਗਾ।
ਵੋਟ ਕਿੱਥੇ ਪਾਉਣੀ ਹੈ
Australian Electoral Commission (ਆਸਟ੍ਰੇਲੀਆਈ ਚੋਣ ਕਮਿਸ਼ਨ, AEC) ਉਹ ਸਥਾਨ ਪ੍ਰਦਾਨ ਕਰਦਾ ਹੈ ਜਿੱਥੇ ਤੁਸੀਂ ਰੈਫ਼ਰੈਂਡਮ ਵਾਲੇ ਦਿਨ ਵੋਟ ਪਾਉਣ ਲਈ ਜਾ ਸਕਦੇ ਹੋ। ਇਹ ਆਮ ਤੌਰ 'ਤੇ ਉਹ ਟਿਕਾਣੇ ਹੁੰਦੇ ਹਨ ਜੋ ਭਾਈਚਾਰੇ ਲਈ ਜਾਣੇ-ਪਛਾਣੇ ਹੁੰਦੇ ਹਨ, ਜਿਵੇਂ ਕਿ ਸਕੂਲ ਅਤੇ ਸਥਾਨਕ ਕਮਿਊਨਿਟੀ ਸੈਂਟਰ। ਇਹਨਾਂ ਸਥਾਨਾਂ ਨੂੰ ਵੋਟਿੰਗ ਮਿਤੀ ਦੇ ਨੇੜੇ AEC ਦੀ ਵੈੱਬਸਾਈਟ 'ਤੇ ਸੂਚੀਬੱਧ ਕੀਤਾ ਜਾਵੇਗਾ।