ਰੈਫ਼ਰੈਂਡਮ ਕੀ ਹੈ?

ਸੰਵਿਧਾਨ

ਆਸਟ੍ਰੇਲੀਆ ਦਾ ਸੰਵਿਧਾਨ ਨਿਯਮਾਂ ਦਾ ਇੱਕ ਸਮੂਹ ਹੈ ਜਿਸ ਦੁਆਰਾ ਆਸਟ੍ਰੇਲੀਆ ਨੂੰ ਚਲਾਇਆ ਜਾਂਦਾ ਹੈ। ਇਹ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਕਿਉਂਕਿ ਇਹ ਕਿਸੇ ਵੀ ਹੋਰ ਕਾਨੂੰਨ ਨੂੰ ਰੱਦ ਕਰ ਸਕਦਾ ਹੈ ਅਤੇ ਸੰਸਦ ਦੁਆਰਾ ਬਦਲਿਆ ਨਹੀਂ ਜਾ ਸਕਦਾ ਹੈ।

ਇਹ ਸੰਵਿਧਾਨ 1 ਜਨਵਰੀ 1901 ਨੂੰ ਲਾਗੂ ਹੋਇਆ ਸੀ ਅਤੇ ਇਸ ਵਿੱਚ ਅੱਠ ਅਧਿਆਏ ਹਨ।

ਜਦੋਂ ਕਿ ਸੰਵਿਧਾਨ ਸੰਸਦ ਨੂੰ ਕਾਨੂੰਨ ਬਣਾਉਣ ਜਾਂ ਬਦਲਣ ਦੀ ਆਗਿਆ ਦਿੰਦਾ ਹੈ, ਪਰ ਸੰਵਿਧਾਨ ਆਪ ਕੇਵਲ ਰਾਏਸ਼ੁਮਾਰੀ ਦੁਆਰਾ ਹੀ ਬਦਲਿਆ ਜਾ ਸਕਦਾ ਹੈ।

ਤੁਸੀਂ Australian Electoral Commission (ਆਸਟ੍ਰੇਲੀਆਈ ਚੋਣ ਕਮਿਸ਼ਨ) ਦੀ ਵੈੱਬਸਾਈਟ 'ਤੇ ਸੰਵਿਧਾਨ ਬਾਰੇ ਹੋਰ ਜਾਣ ਸਕਦੇ ਹੋ। (AEC)

ਰੈਫ਼ਰੈਂਡਮ ਕੀ ਹੈ?

ਆਸਟ੍ਰੇਲੀਆਈ ਸੰਵਿਧਾਨ ਨੂੰ ਬਦਲਣ ਲਈ ਵੋਟ ਪਾਉਣ ਨੂੰ ਰੈਫ਼ਰੈਂਡਮ ਕਿਹਾ ਜਾਂਦਾ ਹੈ। ਵੋਟਰਾਂ ਨੂੰ ਇਰਾਦਾਤਨ ਤਬਦੀਲੀ ਲਈ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਲਈ ਕਿਹਾ ਜਾਂਦਾ ਹੈ।

ਸਾਰੇ ਯੋਗ ਲੋਕਾਂ ਵੱਲੋਂ ਰੈਫ਼ਰੈਂਡਮ ਵਿੱਚ ਵੋਟ ਪਾਉਣੀ ਲਾਜ਼ਮੀ ਹੈ। ਇਸਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ 18 ਸਾਲ ਤੋਂ ਵੱਧ ਉਮਰ ਦੇ ਆਸਟ੍ਰੇਲੀਅਨ ਨਾਗਰਿਕ ਹੋ ਤਾਂ ਤੁਹਾਨੂੰ ਲਾਜ਼ਮੀ ਵੋਟ ਪਾਉਣੀ ਚਾਹੀਦੀ ਹੈ। ਜੇਕਰ ਤੁਸੀਂ ਯੋਗ ਹੋ ਪਰ ਵੋਟ ਨਹੀਂ ਪਾਉਂਦੇ ਹੋ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ ਜੋ ਤੁਹਾਨੂੰ ਅਦਾ ਕਰਨਾ ਪਵੇਗਾ।

ਆਸਟ੍ਰੇਲੀਆਈ ਸੰਵਿਧਾਨ ਨੂੰ ਬਦਲਣ ਦਾ ਮਤਲਬ ਇਹ ਹੈ ਕਿ ਉਹ ਤਬਦੀਲੀ ਕਾਨੂੰਨ ਬਣ ਜਾਵੇਗੀ। ਅਜਿਹਾ ਹੋਣ ਲਈ, ਇਰਾਦਾਤਨ ਤਬਦੀਲੀ ਨੂੰ ਵੋਟਰਾਂ ਵੱਲੋਂ 'ਦੂਹਰੇ ਬਹੁਮਤ' (double majority’) ਦੁਆਰਾ ਮੰਨਜ਼ੂਰੀ ਦਿੱਤੀ ਜਾਣੀ ਲਾਜ਼ਮੀ ਹੈ।