ਮੈਂ ਕਿਵੇਂ ਨਾਮ ਦਰਜ ਕਰਵਾਵਾਂ?

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ (NSW) ਵਿੱਚ ਜੇਕਰ ਤੁਸੀਂ ਵੋਟ ਪਾਉਣ ਦੇ ਯੋਗ ਹੋ ਤਾਂ ਤੁਹਾਨੂੰ ਰਾਜ ਦੀਆਂ ਚੋਣਾਂ ਤੋਂ ਪਹਿਲਾਂ ਨਾਮ ਦਰਜ ਕਰਵਾਉਣ ਦੀ ਲੋੜ ਹੈ। ਜੇਕਰ ਤੁਸੀਂ ਵੋਟ ਨਹੀਂ ਕਰਦੇ ਜਾਂ ਨਾਮ ਦਰਜ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

ਵੋਟ ਪਾਉਣ ਲਈ ਨਾਮ ਦਰਜ ਕਰਵਾਉਣਾ ਤੁਹਾਨੂੰ ਇਹ ਦੱਸਣ ਦਾ ਮੌਕਾ ਦਿੰਦਾ ਹੈ ਕਿ ਤੁਹਾਡੀ ਤਰਫ਼ੋਂ ਕੌਣ ਫ਼ੈਸਲੇ ਲੈ ਸਕਦਾ ਹੈ।

ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾ ਸਕਦੇ ਹੋ ਜੇਕਰ:

  • ਤੁਸੀਂ ਆਸਟ੍ਰੇਲੀਅਨ ਨਾਗਰਿਕ ਹੋ, ਜਾਂ ਜਨਵਰੀ 1984 ਨੂੰ ਆਸਟ੍ਰੇਲੀਆ ਵਿੱਚ ਵੋਟ ਪਾਉਣ ਲਈ ਇੱਕ ਯੋਗ ਬ੍ਰਿਟਿਸ਼ ਵਜੋਂ ਦਰਜ ਕੀਤੇ ਗਏ ਹੋ
  • ਤੁਹਾਡੀ ਉਮਰ 16 ਸਾਲ ਹੈ (ਪਰ ਤੁਸੀਂ 18 ਸਾਲ ਦੇ ਹੋਣ ਤੱਕ ਵੋਟ ਨਹੀਂ ਪਾ ਸਕਦੇ ਹੋ)
  • • ਤੁਸੀਂ ਘੱਟੋ-ਘੱਟ ਇੱਕ ਮਹੀਨੇ ਤੋਂ ਤੁਹਾਡੇ ਮੌਜੂਦਾ ਪਤੇ 'ਤੇ ਰਹਿ ਰਹੇ ਹੋਵੋ।

ਮੈਂ ਕਿਵੇਂ ਨਾਮ ਦਰਜ ਕਰਵਾਵਾਂ?

ਤਿੰਨ ਵੱਖ-ਵੱਖ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾ ਸਕਦੇ ਹੋ:

ਹੇਠਾਂ ਦਿੱਤੇ ਵੇਰਵਿਆਂ ਨਾਲ ਤੁਹਾਡੀ ਨਾਮ ਦਰਜ ਹੋਣ ਦੀ ਪ੍ਰਕਿਰਿਆ ਪੂਰੀ ਹੋਣ 'ਤੇ AEC ਤੁਹਾਨੂੰ ਰਸੀਦ ਪੁਸ਼ਟੀਕਰਨ  ਭੇਜੇਗਾ।

  • ਨਾਮ ਜਿਵੇਂ ਇਹ ਵੋਟ ਸੂਚੀ 'ਤੇ ਦਿਖਾਈ ਦੇਵੇਗਾ
  • ਸੰਘੀ ਚੋਣ ਹਲਕੇ ਦੀ ਡਿਵੀਜ਼ਨ
  • ਰਾਜ ਚੋਣ ਹਲਕੇ ਦਾ ਜ਼ਿਲ੍ਹਾ
  • ਸਥਾਨਕ ਸਰਕਾਰ ਖੇਤਰ

ਇਸ ਵਿੱਚ ਲਗਭਗ ਚਾਰ ਹਫ਼ਤੇ ਲੱਗਣਗੇ, ਜੇਕਰ ਤੁਹਾਨੂੰ ਚਾਰ ਹਫ਼ਤਿਆਂ ਦੇ ਅੰਦਰ ਰਸੀਦ ਪੁਸ਼ਟੀਕਰਨ ਨਹੀਂ ਮਿਲਦੀ ਹੈ ਤਾਂ ਤੁਹਾਨੂੰ ਆਸਟ੍ਰੇਲੀਆਈ ਚੋਣ ਕਮਿਸ਼ਨ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਹ ਨਾਮ ਦਰਜ ਕਰਵਾਉਣ ਵਾਲਾ ਫਾਰਮ ਸੰਘੀ ਅਤੇ ਕਿਸੇ ਵੀ ਸੰਬੰਧਿਤ ਰਾਜ, ਪ੍ਰਦੇਸ਼ ਜਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਲਾਗੂ ਹੁੰਦਾ ਹੈ ਇਸ ਲਈ ਤੁਹਾਨੂੰ ਸਿਰਫ਼ ਇੱਕ ਵਾਰ ਨਾਮ ਦਰਜ ਕਰਵਾਉਣ ਦੀ ਲੋੜ ਹੈ। ਤੁਹਾਨੂੰ ਕਿਸੇ ਵੀ ਸੰਬੰਧਿਤ ਜਾਣਕਾਰੀ ਨੂੰ ਅੱਪਡੇਟ ਕਰਨ ਦੀ ਲੋੜ ਹੋਵੇਗੀ, ਉਦਾਹਰਨ ਲਈ, ਜੇਕਰ ਤੁਸੀਂ ਆਪਣਾ ਪਤਾ ਬਦਲਦੇ ਹੋ।

ਵਿਸ਼ੇਸ਼ ਸ਼੍ਰੇਣੀ ਵਿਚ ਨਾਮ ਦਰਜ ਕਰਵਾਉਣਾ

ਇਹ ਸ਼੍ਰੇਣੀ ਵਿਸ਼ੇਸ਼ ਲੋੜਾਂ ਵਾਲੇ ਜਾਂ ਖ਼ਾਸ ਹਾਲਾਤਾਂ ਵਾਲੇ ਲੋਕਾਂ ਲਈ ਲਾਗੂ ਹੁੰਦੀ ਹੈ ਜੋ ਉਹਨਾਂ ਦੇ ਨਾਮ ਦਰਜ ਕਰਵਾਉਣ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਦਾਹਰਨ ਲਈ, ਜੇਕਰ ਤੁਹਾਡਾ ਕੋਈ ਪੱਕਾ ਪਤਾ ਨਹੀਂ ਹੈ। ਤੁਸੀਂ ਪਤਾ ਕਰ ਸਕਦੇ ਹੋ ਕਿ ਕੀ ਤੁਸੀਂ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਅਤੇ ਇੱਥੇ ਇੱਕ ਵਿਸ਼ੇਸ਼ ਸ਼੍ਰੇਣੀ ਵਿੱਚ ਨਾਮ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦੇ ਹੋ।

ਖਾਮੋਸ਼ ਵੋਟਰ

ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਸੁਰੱਖਿਆ ਜਾਂ ਤੁਹਾਡੇ ਪਰਿਵਾਰ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ ਜੇ ਤੁਹਾਡਾ ਪਤਾ ਵੋਟਰ ਸੂਚੀ ਵਿੱਚ ਜਨਤਕ ਕੀਤਾ ਜਾਂਦਾ ਹੈ, ਤਾਂ ਤੁਸੀਂ ਇੱਕ ਖਾਮੋਸ਼ ਵੋਟਰ ਬਣਨ ਲਈ ਅਰਜ਼ੀ ਦੇ ਸਕਦੇ ਹੋ। ਤੁਹਾਡਾ ਨਾਮ ਵੋਟਰ ਸੂਚੀ ਵਿੱਚ ਦਿਖਾਇਆ ਜਾਵੇਗਾ, ਪਰ ਤੁਹਾਡਾ ਪਤਾ ਨਹੀਂ ਦਿਖਾਇਆ ਜਾਵੇਗਾ। ਇਹ ਪੁਰਜ਼ੋਰ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਹਾਡੇ ਪਤੇ 'ਤੇ ਇੱਕੋ ਪਰਿਵਾਰ ਦੇ ਨਾਮ ਨਾਲ ਦਰਜ ਹੋਏ ਹੋਰ ਪਰਿਵਾਰਕ ਮੈਂਬਰ ਵੀ ਖਾਮੋਸ਼ ਵੋਟਰ ਬਣ ਜਾਣ। ਹਰੇਕ ਅਰਜ਼ੀ ਨੂੰ ਕੇਸ-ਦਰ-ਕੇਸ ਆਧਾਰ 'ਤੇ ਵਿਚਾਰਿਆ ਜਾਂਦਾ ਹੈ।