ਆਸਟ੍ਰੇਲੀਆਈ ਆਸਟ੍ਰੇਲੀਆ ਸੰਸਦੀ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ
ਤੁਹਾਡੀ ਵੋਟ ਨੂੰ ਅਸਰਦਾਰ ਬਣਾਉਣ ਲਈ ਆਸਟ੍ਰੇਲੀਆਈ ਸੰਸਦੀ ਪ੍ਰਣਾਲੀ ਨੂੰ ਸਮਝਣਾ ਅਤੇ House of Representatives (ਪ੍ਰਤੀਨਿਧੀ ਸਭਾ) ਅਤੇ Senate( ਸੈਨੇਟ) ਵਿੱਚ ਵੋਟ ਕਿਵੇਂ ਪਾਉਣੀ ਹੈ ਮਹੱਤਵਪੂਰਨ ਹੈ।
ਆਸਟ੍ਰੇਲੀਆ ਵਿੱਚ, ਉਮੀਦਵਾਰਾਂ ਨੂੰ ਆਸਟ੍ਰੇਲੀਆਈ ਲੋਕਾਂ ਦੀ ਪ੍ਰਤੀਨਿਧਤਾ ਕਰਨ ਲਈ ਅਤੇ ਉਨ੍ਹਾਂ ਲਈ ਕਨੂੰਨ ਬਣਾਉਣ ਲਈ ਲੋਕਤੰਤਰੀ ਤਰੀਕੇ ਨਾਲ ਸੰਸਦ ਲਈ ਚੁਣਿਆ ਜਾਂਦਾ ਹੈ।
ਆਸਟ੍ਰੇਲੀਆਈ ਫ਼ੈਡਰਲ ਸੰਸਦ ਦੋ ਸਦਨਾਂ ਤੋਂ ਮਿਲਕੇ ਬਣਦੀ ਹੈ:
House of Representatives - ਪ੍ਰਤੀਨਿਧੀ ਸਭਾ (Lower House - ਹੇਠਲਾ ਸਦਨ)
ਸਥਾਨਕ Members of Parliament (MPs)
(ਸੰਸਦ ਮੈਂਬਰਾਂ) (MPs) ਦੁਆਰਾ ਬਣਾਇਆ ਜਾਂਦਾ ਹੈ
Senate - ਸੈਨੇਟ (Upper House - ਉੱਪਰਲਾ ਸਦਨ)
Senators (ਸੈਨੇਟਰਾਂ) ਦੁਆਰਾ ਬਣਾਇਆ ਜਾਂਦਾ ਹੈ ਜੋ ਆਸਟ੍ਰੇਲੀਆ ਦੇ ਪ੍ਰਾਂਤਾਂ ਅਤੇ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ
ਪਾਰਟੀ ਜਾਂ ਪਾਰਟੀਆਂ ਦਾ ਸਮੂਹ, ਜਿਸ ਨੂੰ House of Representatives (ਪ੍ਰਤੀਨਿਧੀ ਸਭਾ) ਵਿੱਚ ਅੱਧੇ ਤੋਂ ਵੱਧ MPs ਦਾ ਸਮਰਥਨ ਪ੍ਰਾਪਤ ਹੁੰਦਾ ਹੈ, ਸਰਕਾਰ ਬਣਾ ਕੇ ਪ੍ਰਧਾਨ ਮੰਤਰੀ ਦੀ ਚੋਣ ਕਰਦੇ ਹਨ|
ਦੋਵਾਂ ਸਦਨਾਂ ਵਿੱਚ ਉਮੀਦਵਾਰਾਂ ਲਈ ਵੋਟ ਕਰਨਾ ਮਹੱਤਵਪੂਰਨ ਹੈ, ਕਿਉਂਕਿ ਦੋਵੇਂ ਸਦਨ ਫ਼ੈਸਲੇ ਲੈਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਵੇਂ ਕਾਨੂੰਨ ਬਣਾਉਣ ਤੋਂ ਪਹਿਲਾਂ ਦੋਵਾਂ ਸਦਨਾਂ ਦਾ ਸਹਿਮਤ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ, Parliamentary Education Office (ਸੰਸਦੀ ਸਿੱਖਿਆ ਦਫਤਰ) ਵੈੱਬਸਾਈਟ ਦੇਖੋ।