ਜੇ ਤੁਹਾਡੇ ਕੋਲ ਕੋਈ ਸਥਾਈ ਪਤਾ ਨਹੀਂ ਹੈ ਤਾਂ ਕੀ ਕਰਨਾ ਹੈ
ਜੇ ਤੁਸੀਂ ਵਰਤਮਾਨ ਸਮੇਂ ਵਿੱਚ ਕਿਸੇ ਨਿਸ਼ਚਿਤ ਜਾਂ ਸਥਾਈ ਪਤੇ 'ਤੇ ਨਹੀਂ ਰਹਿੰਦੇ ਹੋ, ਤਾਂ ਤੁਹਾਨੂੰ ਉਸ ਸੂਬੇ ਜਾਂ ਖੇਤਰ ਲਈ
'ਕੋਈ ਸਥਾਈ ਪਤਾ ਨਹੀਂ ਦਾਖਲਾ ਫਾਰਮ ' ਦੀ ਵਰਤੋਂ ਕਰਕੇ ਨਾਮ ਦਰਜ ਕਰਵਾਉਣਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਵੋਟ ਪਾਉਣੀ ਚਾਹੁੰਦੇ ਹੋ | ਤੁਸੀਂ ਫਾਰਮ ਨੂੰ ਇੱਥੇ ਡਾਊਨਲੋਡ ਕਰ ਸਕਦੇ ਹੋ:
ਜਾਂ ਕਿਸੇ AEC ਦਫ਼ਤਰ ਤੋਂ ਫਾਰਮ ਲੈ ਸਕਦੇ ਹੋ
ਤੁਹਾਨੂੰ ਨਿਮਨਲਿਖਤ ਵਿੱਚੋਂ ਕਿਸੇ ਇੱਕ ਲਈ ਨਾਮ ਦਰਜ ਕਰਨ ਲਈ ਕਿਹਾ ਜਾਵੇਗਾ:
- ਉਸ ਪਤੇ ਲਈ ਜਿੱਥੇ ਤੁਸੀਂ ਆਖਰੀ ਵਾਰ ਨਾਮ ਦਰਜ ਕਰਨ ਲਈ ਯੋਗ ਸੀ, ਜਾਂ
- ਉਸ ਪਤੇ ਲਈ ਜਿੱਥੇ ਤੁਹਾਡੇ ਨਜ਼ਦੀਕੀ ਰਿਸ਼ਤੇਦਾਰ ਦਾ ਨਾਮ ਦਰਜ ਹੈ, ਜਾਂ
- ਜਿੱਥੇ ਤੁਹਾਡਾ ਜਨਮ ਹੋਇਆ ਸੀ, ਜਾਂ
- ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਨੇੜਿਓਂ ਜੁੜੇ ਹੋਏ ਹੋ (ਆਸਟ੍ਰੇਲੀਆ ਤੋਂ ਬਾਹਰ ਪੈਦਾ ਹੋਏ ਲੋਕਾਂ ਲਈ)
ਵਿਸ਼ੇਸ਼ ਹਾਲਾਤਾਂ ਵਿੱਚ ਨਾਮ ਦਰਜ ਕਰਨ ਲਈ ਹੋਰ ਵਿਕਲਪਾਂ ਬਾਰੇ ਵਧੇਰੇ ਜਾਣਕਾਰੀ ਲਈ, ਵੇਖੋ:
https://www.aec.gov.au/enrol/#specialenrolment
ਆਪਣੇ ਪਤੇ ਨੂੰ ਗੁਪਤ ਰੱਖਣਾ (‘silent elector’ ('ਖਾਮੋਸ਼ ਵੋਟਰ’) ')
ਇੱਕ ਵਾਰ ਜਦੋਂ ਤੁਸੀਂ ਵੋਟ ਪਾਉਣ ਲਈ ਨਾਮਜ਼ਦ ਹੋ ਜਾਂਦੇ ਹੋ, ਤਾਂ ਤੁਹਾਡੇ ਪਤੇ ਨੂੰ ਇੱਕ ਜਨਤਕ ਸੂਚੀ (ਵੋਟਰ ਸੂਚੀ) ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਤਾ ਪ੍ਰਕਾਸ਼ਿਤ ਹੋਣਾ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ, ਤਾਂ ਤੁਸੀਂ 'ਖਾਮੋਸ਼ ਵੋਟਰ ' ਬਣਕੇ ਆਪਣੇ ਪਤੇ ਨੂੰ ਗੁਪਤ ਰੱਖਣ ਲਈ ਅਰਜ਼ੀ ਦੇ ਸਕਦੇ ਹੋ।
'ਖਾਮੋਸ਼ ਵੋਟਰ ' ਬਣਨ ਦੀ ਅਰਜ਼ੀ ਦੇਣ ਲਈ, ਤੁਹਾਨੂੰ ਇੱਕ ਅਰਜ਼ੀ ਫਾਰਮ ਭਰਨ ਅਤੇ ਇਸਨੂੰ AEC ਨੂੰ ਵਾਪਸ ਭੇਜਣ ਦੀ ਲੋੜ ਪਵੇਗੀ। ਤੁਹਾਨੂੰ ਅਜੇ ਵੀ ਇਸ ਅਰਜ਼ੀ ਫਾਰਮ ਦੇ ਨਾਲ-ਨਾਲ ਇੱਕ ਨਾਮ ਦਰਜ ਕਰਨ ਵਾਲਾ ਫਾਰਮ ਭਰਨ ਦੀ ਲੋੜ ਹੋਵੇਗੀ।
ਤੁਸੀਂ ਇੱਥੇ ਆਪਣੇ ਪ੍ਰਾਂਤ ਜਾਂ ਟੈਰੀਟਰੀ ਲਈ ‘ਖਾਮੋਸ਼ ਵੋਟਰ ਫਾਰਮ’ ਡਾਊਨਲੋਡ ਕਰ ਸਕਦੇ ਹੋ
ਤੁਹਾਨੂੰ ਆਪਣੇ ਬਾਰੇ ਨਿਮਨਲਿਖਤ ਜਾਣਕਾਰੀ ਦੇਣ ਦੀ ਲੋੜ ਪਵੇਗੀ:
- ਨਾਮ ਜਨਮ ਤਾਰੀਖ
- ਲਿੰਗ ਪਛਾਣ
- ਡਾਕ ਅਤੇ ਸਥਾਈ ਰਿਹਾਇਸ਼ੀ ਪਤਾ
- ਸੰਪਰਕ ਈਮੇਲ ਅਤੇ ਫ਼ੋਨ ਨੰਬਰ
ਤੁਹਾਨੂੰ ਇੱਕ 'ਵਿਧਾਨਕ ਘੋਸ਼ਣਾ' ਭਰਨ ਦੀ ਵੀ ਲੋੜ ਪਵੇਗੀ। ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਇਹ ਦੱਸਣਾ ਲਾਜ਼ਮੀ ਹੈ ਕਿ ਤੁਸੀਂ ਕਿਉਂ ਮੰਨਦੇ ਹੋ ਕਿ ਤੁਹਾਡੇ ਰਿਹਾਇਸ਼ੀ ਪਤੇ ਨੂੰ ਪ੍ਰਕਾਸ਼ਿਤ ਕਰਨਾ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।
ਵਿਧਾਨਕ ਘੋਸ਼ਣਾ ਇੱਕ ਅਧਿਕਾਰਤ ਘੋਸ਼ਣਾ ਜਾਂ ਗਵਾਹੀ ਹੁੰਦੀ ਹੈ, ਅਤੇ ਤੁਹਾਨੂੰ ਫਾਰਮ 'ਤੇ ਦਸਤਖ਼ਤ ਕਰਨ ਲਈ ਇੱਕ ਗਵਾਹ ਦੀ ਲੋੜ ਪਵੇਗੀ। ਇਸ ਗਵਾਹ ਦਾ ਫਾਰਮ 'ਤੇ ਸੂਚੀਬੱਧ ਨੌਕਰੀਆਂ ਵਿੱਚੋਂ ਕਿਸੇ ਇੱਕ ਵਿੱਚ ਕੰਮ ਕਰਦੇ ਹੋਣਾ ਲਾਜ਼ਮੀ ਹੈ।
ਖਾਮੋਸ਼ ਵੋਟਰ ਬਣਨ ਲਈ ਤੁਹਾਡੀ ਅਰਜ਼ੀ 'ਤੇ AEC ਦੁਆਰਾ ਵਿਚਾਰ ਕੀਤਾ ਜਾਵੇਗਾ, ਅਤੇ ਤੁਹਾਨੂੰ ਇੱਕ ਪੱਤਰ ਰਾਹੀਂ ਦੱਸਿਆ ਜਾਵੇਗਾ ਕਿ ਕੀ ਇਹ ਮੰਨਜ਼ੂਰ ਕਰ ਲਈ ਗਈ ਹੈ ਜਾਂ ਨਹੀਂ
ਆਪਣੇ ਪਤੇ ਨੂੰ ਅੱਪਡੇਟ ਕਰਨਾ
ਹਰ ਵਾਰ ਜਦੋਂ ਤੁਸੀਂ ਘਰ ਬਦਲਦੇ ਹੋ ਤਾਂ ਤੁਹਾਨੂੰ AEC ਨੂੰ ਇਸ ਬਾਰੇ ਦੱਸਣਾ ਲਾਜ਼ਮੀ ਹੈ ਤਾਂ ਜੋ ਉਹ ਵੋਟਰ ਸੂਚੀ 'ਤੇ ਤੁਹਾਡੇ ਪਤੇ ਨੂੰ ਅੱਪਡੇਟ ਕਰ ਸਕਣ। ਤੁਸੀਂ ਨਾਮ ਦਰਜ ਕਰਨ ਲਈ ਹੇਠ ਲਿਖੇ ਕਦਮਾਂ ਦੀ ਪਾਲਣਾ ਕਰਕੇ ਅਜਿਹਾ ਕਰ ਸਕਦੇ ਹੋ।
ਹੋਰ ਜਾਣਕਾਰੀ
ਤੁਸੀਂ AEC ਵੈੱਬਸਾਈਟ 'ਤੇ ‘ਨਾਮ ਦਰਜ ਕਿਵੇਂ ਕਰਨਾ ਹੈ’ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਜਿਸ ਵਿੱਚ ਵਧੇਰੇ ਜਾਣਕਾਰੀ ਲਈ AEC Easy English Guide (AEC ਈਜ਼ੀ ਇੰਗਲਿਸ਼ ਗਾਈਡ) ਨੂੰ ਡਾਊਨਲੋਡ ਕਰਨਾ ਵੀ ਸ਼ਾਮਲ ਹੈ। AEC ਕੋਲ ਇੱਥੇ ਹੋਰ ਭਾਸ਼ਾਵਾਂ ਵਿੱਚ ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਕਰਨ ਬਾਰੇ ਵੀ ਜਾਣਕਾਰੀ ਹੈ।