ਕੀ ਮੈਂ ਵੋਟ ਪਾ ਸਕਦਾ/ਸਕਦੀ ਹਾਂ?
ਤੁਸੀਂ ਸਾਊਥ ਆਸਟ੍ਰੇਲੀਆ ਦੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਪਾ ਸਕਦੇ ਹੋ ਜੇਕਰ ਤੁਸੀਂ:
ਜੇਕਰ ਤੁਸੀਂ ਅੰਤਿਮ ਮਿਤੀ ਤੱਕ ਨਾਮ ਦਰਜ ਨਹੀਂ ਕਰਵਾਇਆ, ਤਾਂ ਵੀ ਤੁਸੀਂ ਚੋਣ ਵਾਲੇ ਦਿਨ ਵੋਟ ਪਾ ਸਕਦੇ ਹੋ। ਨਾਮ ਦਰਜ ਕਰਵਾਉਣ ਅਤੇ ਮੌਕੇ 'ਤੇ ਵੋਟ ਪਾਉਣ ਲਈ ਕਿਸੇ ਵੋਟਿੰਗ ਸੈਂਟਰ ਵਿੱਚ ਜਾਓ। ਯਕੀਨੀ ਬਣਾਓ ਕਿ ਤੁਸੀਂ ਆਪਣੀ ID ਆਪਣੇ ਨਾਲ ਲਿਆਉਂਦੇ ਹੋ, ਜਿਵੇਂ ਕਿ ਤੁਹਾਡਾ ਡ੍ਰਾਈਵਰ ਲਾਇਸੈਂਸ, ਲਰਨਰ ਪਰਮਿਟ, ਆਸਟ੍ਰੇਲੀਆਈ ਪਾਸਪੋਰਟ, ਜਾਂ ਹਾਲੀਆ ਬਿਜਲੀ ਦਾ ਬਿੱਲ ਜਾਂ ਕੌਂਸਲ ਰੇਟ ਨੋਟਿਸ, ਜਿਸ 'ਤੇ ਤੁਹਾਡਾ ਪਤਾ ਦਿੱਤਾ ਹੋਇਆ ਹੋਵੇ। ਸਾਊਥ ਆਸਟ੍ਰੇਲੀਆ ਦੇ ਚੋਣ ਕਮਿਸ਼ਨ (Electoral Commission of Queensland) ਦੇ ਵੋਟਿੰਗ ਸੈਂਟਰ ਵਿਚਲੇ ਸਟਾਫ਼ ਵਿੱਚੋਂ ਇੱਕ ਨੂੰ ਦੱਸੋ ਕਿ ਤੁਹਾਡਾ ਨਾਮ ਦਰਜ ਨਹੀਂ ਹੈ, ਅਤੇ ਉਹ ਤੁਹਾਡੀ ਮੱਦਦ ਕਰਨਗੇ।
ਕੀ ਮੈਨੂੰ ਵੋਟ ਪਾਉਣੀ ਹੀ ਪਵੇਗੀ?
ਹਾਂ, ਜੇਕਰ ਤੁਸੀਂ ਉੱਪਰ ਸੂਚੀਬੱਧ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਨੂੰ ਵੋਟ ਪਾਉਣੀ ਹੀ ਪਵੇਗੀ। ਜੇਕਰ ਤੁਸੀਂ ਬਿਨਾਂ ਕਿਸੇ ਸਹੀ ਕਾਰਨ ਦੇ ਵੋਟ ਨਹੀਂ ਪਾਉਂਦੇ ਹੋ ਕਿ ਤੁਸੀਂ ਵੋਟ ਕਿਉਂ ਨਹੀਂ ਦੇ ਸਕੇ ਤਾਂ ਤੁਹਾਨੂੰ $55 ਦਾ ਜੁਰਮਾਨਾ ਲੱਗ ਸਕਦਾ ਹੈ।
ਵੋਟ ਕਦੋਂ ਪਾਉਣੀ ਹੈ
ਸਾਊਥ ਆਸਟ੍ਰੇਲੀਆ ਰਾਜ ਸਰਕਾਰ ਦੀ ਅਗਲੀ ਚੋਣ ਸ਼ਨੀਵਾਰ ਨੂੰ ਹੋਵੇਗੀ, ਵੋਟ ਉਸ ਦਿਨ 08:00 ਅਤੇ 18:00 ਦੇ ਵਿਚਕਾਰ ਪਾਈ ਜਾ ਸਕਦੀ ਹੈ।
ਸਾਊਥ ਆਸਟ੍ਰੇਲੀਆ ਦੀਆਂ ਅਗਲੀਆਂ ਚੋਣਾਂ 21 ਮਾਰਚ 2026 ਨੂੰ ਹੋਣੀਆਂ ਹਨ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਹੋ, ਤਾਂ ਤੁਸੀਂ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਨਿੱਜੀ ਰੂਪ ਵਿੱਚ ਆਪ ਜਾ ਕੇ ਜਾਂ ਡਾਕ ਰਾਹੀਂ (ਪੋਸਟਲ ਵੋਟ) ਵੋਟ ਪਾ ਸਕਦੇ ਹੋ, ਜਿਸ ਵਿੱਚ ਹੇਠਾਂ ਦਿੱਤੇ ਹੋਏ ਹੋਰ ਤਰੀਕੇ ਵੀ ਸ਼ਾਮਿਲ ਹਨ।
ਵੋਟ ਕਿੱਥੇ ਪਾਉਣੀ ਹੈ?
- ਤੁਸੀਂ ਵੋਟਿੰਗ ਸੈਂਟਰਾਂ ਦੀ ਸੂਚੀ South Australian Electoral Commission ਦੀ ਵੈੱਬਸਾਈਟ 'ਤੇ ਜਾਂ 1300 655 232 'ਤੇ ਫ਼ੋਨ ਕਰਕੇ ਪਤਾ ਕਰ ਸਕਦੇ ਹੋ ਕਿ ਕਿਹੜੇ ਤਰੀਕੇ ਉਪਲਬਧ ਹਨ।
- ਚੋਣਾਂ ਦੇ ਦਿਨ ਤੋਂ ਪਹਿਲਾਂ – ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਵਿੱਚ ਜਾਂ ਡਾਕ ਰਾਹੀਂ ਵੋਟ ਪਾ ਕੇ। ਤੁਸੀਂ ਚੋਣਾਂ ਦੇ ਨੇੜੇ ਐਲਾਨ ਕੀਤੀਆਂ ਜਾਣ ਵਾਲੀਆਂ ਨਿਰਧਾਰਤ ਮਿਤੀਆਂ 'ਤੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰਾਂ 'ਤੇ ਵੋਟ ਪਾ ਸਕਦੇ ਹੋ।
- ਫ਼ੋਨ ਦੁਆਰਾ ਵੋਟ ਕਰੋ - ਜੇਕਰ ਤੁਸੀਂ ਅੰਨ੍ਹੇ ਹੋ, ਤੁਹਾਡੀ ਨਜ਼ਰ ਘੱਟ ਹੈ, ਜਾਂ ਸਰੀਰਕ ਅਪਾਹਜ ਹੋ ਤਾਂ ਤੁਸੀਂ ਟੈਲੀਫ਼ੋਨ ਦੀ ਸਹਾਇਤਾ ਨਾਲ ਵੋਟਿੰਗ ਦੀ ਵਰਤੋਂ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਚੋਣਾਂ ਦੇ ਨੇੜੇ South Australian Electoral Commission ਦੀ ਵੈੱਬਸਾਈਟ ਦੇਖੋ।
ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਸੈਂਟਰ 'ਤੇ ਕੀ ਹੁੰਦਾ ਹੈ?
ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਦੇ ਬਾਹਰ, ਤੁਸੀਂ ਉਮੀਦਵਾਰਾਂ ਅਤੇ/ਜਾਂ ਉਮੀਦਵਾਰਾਂ ਦੀ ਮੱਦਦ ਕਰਦੇ ਵਾਲੰਟੀਅਰਾਂ ਨੂੰ ਦੇਖ ਸਕਦੇ ਹੋ। ਉਹ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' (how-to-vote’) ਨਾਮਕ ਇੱਕ ਕਾਗਜ਼ ਦੇ ਸਕਦੇ ਹਨ।
ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਲੈਣ ਜਾਂ ਇਸ ਦੇ ਮੁਤਾਬਿਕ ਚੱਲਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਉਮੀਦਵਾਰ ਦੀਆਂ ਨੀਤੀਆਂ ਨਾਲ ਸਹਿਮਤ ਹੋ ਤਾਂ ਇਹ ਤੁਹਾਡੀ ਇਸ ਬਾਰੇ ਫ਼ੈਸਲਾ ਕਰਨ ਵਿੱਚ ਮੱਦਦ ਕਰ ਸਕਦਾ ਹੈ ਕਿ ਵੋਟ ਕਿਵੇਂ ਪਾਉਣੀ ਹੈ। ਹਾਲਾਂਕਿ, ਤੁਸੀਂ ਅਜੇ ਵੀ ਉਸ ਉਮੀਦਵਾਰ ਨੂੰ ਵੋਟ ਪਾ ਸਕਦੇ ਹੋ ਅਤੇ ਦੂਜੇ ਉਮੀਦਵਾਰਾਂ ਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਦੇ ਸੁਝਾਅ ਨਾਲੋਂ ਵੱਖਰੇ ਢੰਗ ਨਾਲ ਦਰਜਾ ਦੇ ਸਕਦੇ ਹੋ।
ਪੋਲਿੰਗ ਬੂਥ ਦੇ ਅੰਦਰ, ਤੁਹਾਨੂੰ ਇੱਕ ਸਾਊਥ ਆਸਟ੍ਰੇਲੀਆ ਦਾ ਚੋਣ ਅਧਿਕਾਰੀ ਇੱਕ ਮੇਜ਼ 'ਤੇ ਬੈਠਾ ਮਿਲੇਗਾ ਜਿਸਦੇ ਕੋਲ ਨਾਂਵਾਂ ਦੀ ਸੂਚੀ ਹੋਵੇਗੀ। ਤੁਹਾਨੂੰ ਚੋਣ ਅਧਿਕਾਰੀ ਕੋਲ ਰਜਿਸਟਰ ਕਰਵਾਉਣ ਦੀ ਲੋੜ ਹੈ। ਉਹ ਤੁਹਾਡਾ ਨਾਮ, ਪਤਾ, ਕੀ ਤੁਸੀਂ ਪਹਿਲਾਂ ਹੀ ਚੋਣ ਵਿੱਚ ਵੋਟ ਪਾ ਦਿੱਤੀ ਹੈ, ਅਤੇ ਤੁਹਾਡਾ ਚੋਣ ਹਲਕਾ ਪੁੱਛਣਗੇ। ਚੋਣ ਅਧਿਕਾਰੀ ਤੁਹਾਨੂੰ ਇੱਕ ਬੈਲਟ ਪੇਪਰ ਦੇਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਕਿੱਥੇ ਵੋਟ ਪਾਉਣੀ ਹੈ।
ਤੁਸੀਂ ਗੱਤੇ ਦੇ ਬਣੇ ਹੋਏ ਵੋਟਿੰਗ ਬੂਥਾਂ ਵਿੱਚ ਜਾ ਕੇ ਵੋਟ ਪਾਓਗੇ। ਬੂਥ ਅਲੱਗ-ਅਲੱਗ ਬਣੇ ਹੋਏ ਹੁੰਦੇ ਹਨ, ਇਸ ਲਈ ਕੋਈ ਹੋਰ ਇਹ ਨਹੀਂ ਦੇਖ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਉਂਦੇ ਹੋ। ਬੂਥਾਂ ਵਿੱਚ ਪੈਨਸਿਲਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਵੋਟ 'ਤੇ ਨਿਸ਼ਾਨ ਲਗਾਉਣ ਲਈ ਕਰ ਸਕਦੇ ਹੋ, ਪਰ ਤੁਸੀਂ ਆਪਣੀ ਪੈਨਸਿਲ ਜਾਂ ਪੈਨ ਵੀ ਵਰਤ ਸਕਦੇ ਹੋ।
ਜੇਕਰ ਤੁਹਾਨੂੰ ਚੋਣ ਬੈਲਟ ਪੇਪਰ ਭਰਨ ਵਿੱਚ ਮੱਦਦ ਦੀ ਲੋੜ ਹੈ, ਤਾਂ ਤੁਸੀਂ ਆਪਣੇ ਨਾਲ ਕਿਸੇ ਸਹਾਇਕ ਵਿਅਕਤੀ ਜਾਂ ਦੋਸਤ ਨੂੰ ਲੈ ਕੇ ਜਾ ਸਕਦੇ ਹੋ। ਚੋਣ ਅਧਿਕਾਰੀ ਵੀ ਤੁਹਾਡੀ ਮੱਦਦ ਕਰ ਸਕਦਾ ਹੈ। ਇਸ ਸਹਾਇਕ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਸ ਨੂੰ ਵੋਟ ਪਾਉਣੀ ਹੈ ਅਤੇ ਤੁਹਾਡੇ ਸਹਿਮਤੀ ਤੋਂ ਬਗ਼ੈਰ ਕਿਸੇ ਨੂੰ ਨਹੀਂ ਦੱਸ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਈ ਹੈ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵਿਦੇਸ਼ ਜਾਂ ਕਿਸੇ ਹੋਰ ਰਾਜ ਵਿੱਚ ਹੋ ਤਾਂ ਕੀ ਕਰਨਾ ਹੈ?
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਯਾਤਰਾ ਕਰ ਰਹੇ ਹੋਵੋਗੇ, ਤਾਂ ਤੁਸੀਂ ਇਹ ਕਰ ਸਕਦੇ ਹੋ:
- ਡਾਕ ਰਾਹੀਂ ਵੋਟ ਪਾਓ
- ਪੋਲਿੰਗ ਦਿਨ ਤੋਂ ਪਹਿਲਾਂ ਸਾਊਥ ਆਸਟ੍ਰੇਲੀਆ ਵਿਚਲੇ ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਵਿੱਚ ਜਾ ਕੇ ਵੋਟ ਪਾਓ
- ਪੋਲਿੰਗ ਦਿਨ ਤੋਂ ਪਹਿਲਾਂ ਅੰਤਰਰਾਜੀ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ ਵੋਟ ਪਾਓ
ਜੇਕਰ ਤੁਸੀਂ ਯਾਤਰਾ ਕਰ ਰਹੇ ਹੋ ਅਤੇ ਵੋਟ ਨਹੀਂ ਪਾ ਸਕਦੇ ਹੋ, ਤਾਂ ਤੁਸੀਂ 1300 655 232 'ਤੇ South Australian Electoral Commission ਨਾਲ ਸੰਪਰਕ ਕਰ ਸਕਦੇ ਹੋ ਜਾਂ ਇਹ ਫਾਰਮ ਭਰ ਕੇ ਉਨ੍ਹਾਂ ਨੂੰ ਆਪਣੀ ਵੋਟ ਨਾ ਪਾਉਣ ਦੀ ਵਜ੍ਹਾ ਦੱਸ ਸਕਦੇ ਹੋ।
ਜੇਕਰ ਤੁਸੀਂ ਵਿਦੇਸ਼ ਵਿੱਚ ਯਾਤਰਾ ਕਰ ਰਹੇ ਹੋ ਜਾਂ ਰਹਿ ਰਹੇ ਹੋ, ਤਾਂ ਤੁਹਾਨੂੰ ਸਾਊਥ ਆਸਟ੍ਰੇਲੀਆ ਦੀਆਂ ਚੋਣਾਂ ਵਿੱਚ ਵੋਟ ਪਾਉਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਇੱਥੇ ਜਾ ਕੇ AEC ਨੂੰ ਸੂਚਿਤ ਕਰਦੇ ਹੋ ਕਿ ਤੁਸੀਂ ਵਿਦੇਸ਼ ਵਿੱਚ ਹੋਵੋਗੇ, ਤਾਂ ਤੁਹਾਨੂੰ ਰਾਜ ਦੀਆਂ ਚੋਣਾਂ ਵਿੱਚ ਆਪਣੇ ਆਪ ਹੀ ਛੋਟ ਮਿਲ ਜਾਵੇਗੀ।