ਕੀ ਮੈਂ ਵੋਟ ਪਾ ਸਕਦਾ/ਸਕਦੀ ਹਾਂ?
ਤੁਸੀਂ ਨੋਰਦਰਨ ਟੈਰੀਟਰੀ ਦੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਪਾ ਸਕਦੇ ਹੋ, ਜੇਕਰ ਤੁਸੀਂ:
ਜੇਕਰ ਤੁਸੀਂ ਅੰਤਿਮ ਮਿਤੀ ਤੱਕ ਨਾਮ ਦਰਜ ਨਹੀਂ ਕਰਵਾਇਆ, ਤਾਂ ਵੀ ਤੁਸੀਂ ਚੋਣਾਂ ਵਾਲੇ ਦਿਨ ਵੋਟ ਪਾ ਸਕਦੇ ਹੋ। ਨਾਮ ਦਰਜ ਕਰਵਾਉਣ ਅਤੇ ਮੌਕੇ 'ਤੇ ਵੋਟ ਪਾਉਣ ਲਈ ਕਿਸੇ ਵੋਟਿੰਗ ਸੈਂਟਰ ਵਿੱਚ ਜਾਓ। ਯਕੀਨੀ ਬਣਾਓ ਕਿ ਤੁਸੀਂ ਆਪਣੀ ID ਆਪਣੇ ਨਾਲ ਲਿਆਉਂਦੇ ਹੋ, ਜਿਵੇਂ ਕਿ ਤੁਹਾਡਾ ਡ੍ਰਾਈਵਰ ਲਾਇਸੈਂਸ, ਲਰਨਰ ਪਰਮਿਟ, ਆਸਟ੍ਰੇਲੀਆਈ ਪਾਸਪੋਰਟ, ਜਾਂ ਹਾਲੀਆ ਬਿਜਲੀ ਦਾ ਬਿੱਲ ਜਾਂ ਕੌਂਸਲ ਰੇਟ ਨੋਟਿਸ, ਜਿਸ 'ਤੇ ਤੁਹਾਡਾ ਪਤਾ ਦਿੱਤਾ ਹੋਇਆ ਹੋਵੇ। ਨੋਰਦਰਨ ਟੈਰੀਟਰੀ ਦੇ ਚੋਣ ਕਮਿਸ਼ਨ (Northern Territory Electoral Commission) ਦੇ ਵੋਟਿੰਗ ਸੈਂਟਰ ਵਿਚਲੇ ਸਟਾਫ਼ ਵਿੱਚੋਂ ਇੱਕ ਨੂੰ ਦੱਸੋ ਕਿ ਤੁਹਾਡਾ ਨਾਮ ਦਰਜ ਨਹੀਂ ਹੈ, ਅਤੇ ਉਹ ਤੁਹਾਡੀ ਮੱਦਦ ਕਰਨਗੇ।
ਕੀ ਮੈਨੂੰ ਵੋਟ ਪਾਉਣੀ ਹੀ ਪਵੇਗੀ?
ਹਾਂ, ਜੇਕਰ ਤੁਸੀਂ ਉੱਪਰ ਸੂਚੀਬੱਧ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਨੂੰ ਵੋਟ ਪਾਉਣੀ ਹੀ ਪਵੇਗੀ। ਜੇਕਰ ਤੁਸੀਂ ਬਿਨਾਂ ਕਿਸੇ ਸਹੀ ਕਾਰਨ ਦੇ ਵੋਟ ਨਹੀਂ ਪਾਉਂਦੇ ਹੋ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।
ਵੋਟ ਕਿੱਥੇ ਪਾਉਣੀ ਹੈ?
ਨੋਰਦਰਨ ਟੈਰੀਟਰੀ ਦੀ ਰਾਜ ਸਰਕਾਰ ਦੀ ਅਗਲੀ ਚੋਣ ਸ਼ਨੀਵਾਰ 24 ਅਗਸਤ 2024 ਨੂੰ ਹੋਵੇਗੀ। ਵੋਟ ਉਸ ਦਿਨ 08:00 ਅਤੇ 18:00 ਦੇ ਵਿਚਕਾਰ ਪਾਈ ਜਾ ਸਕਦੀ ਹੈ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਹੋ, ਤਾਂ ਤੁਸੀਂ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਨਿੱਜੀ ਰੂਪ ਵਿੱਚ ਆਪ ਜਾ ਕੇ ਜਾਂ ਡਾਕ ਰਾਹੀਂ (ਪੋਸਟਲ ਵੋਟ) ਵੋਟ ਪਾ ਸਕਦੇ ਹੋ, ਜਿਸ ਵਿੱਚ ਹੇਠਾਂ ਦਿੱਤੇ ਹੋਏ ਹੋਰ ਤਰੀਕੇ ਵੀ ਸ਼ਾਮਿਲ ਹਨ।
ਵੋਟ ਕਿੱਥੇ ਪਾਉਣੀ ਹੈ?
- ਤੁਸੀਂ ਵੋਟਿੰਗ ਸੈਂਟਰਾਂ ਦੀ ਸੂਚੀ ਹੋਵੇ। ਨੋਰਦਰਨ ਟੈਰੀਟਰੀ ਦੇ ਚੋਣ ਕਮਿਸ਼ਨ (Northern Territory Electoral Commission) ਦੀ ਵੈੱਬਸਾਈਟ 'ਤੇ ਜਾਂ 1800 698 683 'ਤੇ ਫ਼ੋਨ ਕਰਕੇ ਵੇਖ ਸਕਦੇ ਹੋ।
- ਚੋਣਾਂ ਦੇ ਦਿਨ ਤੋਂ ਪਹਿਲਾਂ – ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਵਿੱਚ ਜਾਂ ਡਾਕ ਰਾਹੀਂ ਵੋਟ ਪਾ ਕੇ। ਜਲਦੀ ਵੋਟ ਪਾਉਣ ਦੀਆਂ ਮਿਤੀਆਂ ਦਾ ਐਲਾਨ ਚੋਣਾਂ ਦੇ ਨੇੜੇ ਕੀਤਾ ਜਾਵੇਗਾ।
- ਮੋਬਾਈਲ ਵੋਟਿੰਗ - ਸ਼ਹਿਰੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਦੀਆਂ ਵੋਟਿੰਗ ਟੀਮਾਂ ਦੂਰ-ਦੁਰਾਡੇ ਦੇ ਟਿਕਾਣਿਆਂ, ਹਸਪਤਾਲਾਂ, ਨਰਸਿੰਗ ਹੋਮਾਂ, ਬਿਰਧ ਦੇਖਭਾਲ ਸਹੂਲਤਾਂ ਅਤੇ ਜੇਲ੍ਹਾਂ ਦਾ ਦੌਰਾ ਕਰਨਗੀਆਂ। ਵਧੇਰੇ ਜਾਣਕਾਰੀ ਲਈ Northern Territory Electoral Commission ਨਾਲ ਸੰਪਰਕ ਕਰੋ।
- ਸਹਾਇਤਾ ਪ੍ਰਾਪਤ ਸੇਵਾਵਾਂ - ਜੇਕਰ ਤੁਹਾਨੂੰ ਵੋਟ ਪਾਉਣ ਲਈ ਮੱਦਦ ਦੀ ਲੋੜ ਹੈ, ਤਾਂ ਵੋਟਿੰਗ ਸੈਂਟਰ ਵਿੱਚ ਮੌਜ਼ੂਦ ਅਧਿਕਾਰੀ ਤੁਹਾਡੀ ਮੱਦਦ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਚਲਣ-ਫਿਰਣ ਵਿੱਚ ਮੁਸ਼ਕਲ ਹੈ, ਉਹ ਆਪਣੀ ਕਾਰ ਵਿੱਚੋਂ ਹੀ ਵੋਟ ਕਰ ਸਕਦੇ ਹਨ ਅਤੇ ਅਧਿਕਾਰੀ ਇਸ ਪ੍ਰਕਿਰਿਆ ਵਿੱਚ ਉਹਨਾਂ ਦੀ ਮੱਦਦ ਕਰਨਗੇ।
ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਸੈਂਟਰ 'ਤੇ ਕੀ ਹੁੰਦਾ ਹੈ?
ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਦੇ ਬਾਹਰ, ਤੁਸੀਂ ਉਮੀਦਵਾਰਾਂ ਅਤੇ/ਜਾਂ ਉਮੀਦਵਾਰਾਂ ਦੀ ਮੱਦਦ ਕਰਦੇ ਵਾਲੰਟੀਅਰਾਂ ਨੂੰ ਦੇਖ ਸਕਦੇ ਹੋ। ਉਹ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' (how-to-vote’) ਨਾਮਕ ਇੱਕ ਕਾਗਜ਼ ਦੇ ਸਕਦੇ ਹਨ।
ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਲੈਣ ਜਾਂ ਇਸ ਦੇ ਮੁਤਾਬਿਕ ਚੱਲਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਉਮੀਦਵਾਰ ਦੀਆਂ ਨੀਤੀਆਂ ਨਾਲ ਸਹਿਮਤ ਹੋ ਤਾਂ ਇਹ ਤੁਹਾਡੀ ਇਸ ਬਾਰੇ ਫ਼ੈਸਲਾ ਕਰਨ ਵਿੱਚ ਮੱਦਦ ਕਰ ਸਕਦਾ ਹੈ ਕਿ ਵੋਟ ਕਿਵੇਂ ਪਾਉਣੀ ਹੈ। ਹਾਲਾਂਕਿ, ਤੁਸੀਂ ਅਜੇ ਵੀ ਉਸ ਉਮੀਦਵਾਰ ਨੂੰ ਵੋਟ ਪਾ ਸਕਦੇ ਹੋ ਅਤੇ ਦੂਜੇ ਉਮੀਦਵਾਰਾਂ ਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਦੇ ਸੁਝਾਅ ਨਾਲੋਂ ਵੱਖਰੇ ਢੰਗ ਨਾਲ ਦਰਜਾ ਦੇ ਸਕਦੇ ਹੋ।
ਪੋਲਿੰਗ ਬੂਥ ਦੇ ਅੰਦਰ, ਤੁਹਾਨੂੰ ਇੱਕ ਨੋਰਦਰਨ ਟੈਰੀਟਰੀ ਦਾ ਚੋਣ ਅਧਿਕਾਰੀ ਇੱਕ ਮੇਜ਼ 'ਤੇ ਬੈਠਾ ਮਿਲੇਗਾ ਜਿਸਦੇ ਕੋਲ ਨਾਂਵਾਂ ਦੀ ਸੂਚੀ ਹੋਵੇਗੀ। ਤੁਹਾਨੂੰ ਚੋਣ ਅਧਿਕਾਰੀ ਕੋਲ ਰਜਿਸਟਰ ਕਰਵਾਉਣ ਦੀ ਲੋੜ ਹੈ। ਉਹ ਤੁਹਾਡਾ ਨਾਮ, ਪਤਾ, ਕੀ ਤੁਸੀਂ ਪਹਿਲਾਂ ਹੀ ਚੋਣ ਵਿੱਚ ਵੋਟ ਪਾ ਦਿੱਤੀ ਹੈ, ਅਤੇ ਤੁਹਾਡਾ ਚੋਣ ਹਲਕਾ ਪੁੱਛਣਗੇ। ਚੋਣ ਅਧਿਕਾਰੀ ਤੁਹਾਨੂੰ ਇੱਕ ਬੈਲਟ ਪੇਪਰ ਦੇਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਕਿੱਥੇ ਵੋਟ ਪਾਉਣੀ ਹੈ।
ਤੁਸੀਂ ਗੱਤੇ ਦੇ ਬਣੇ ਹੋਏ ਵੋਟਿੰਗ ਬੂਥਾਂ ਵਿੱਚ ਜਾ ਕੇ ਵੋਟ ਪਾਓਗੇ। ਬੂਥ ਅਲੱਗ-ਅਲੱਗ ਬਣੇ ਹੋਏ ਹੁੰਦੇ ਹਨ, ਇਸ ਲਈ ਕੋਈ ਹੋਰ ਇਹ ਨਹੀਂ ਦੇਖ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਉਂਦੇ ਹੋ। ਬੂਥਾਂ ਵਿੱਚ ਪੈਨਸਿਲਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਵੋਟ 'ਤੇ ਨਿਸ਼ਾਨ ਲਗਾਉਣ ਲਈ ਕਰ ਸਕਦੇ ਹੋ, ਪਰ ਤੁਸੀਂ ਆਪਣੀ ਪੈਨਸਿਲ ਜਾਂ ਪੈਨ ਵੀ ਵਰਤ ਸਕਦੇ ਹੋ।
ਜੇਕਰ ਤੁਹਾਨੂੰ ਚੋਣ ਬੈਲਟ ਪੇਪਰ ਭਰਨ ਵਿੱਚ ਮੱਦਦ ਦੀ ਲੋੜ ਹੈ, ਤਾਂ ਤੁਸੀਂ ਆਪਣੇ ਨਾਲ ਕਿਸੇ ਸਹਾਇਕ ਵਿਅਕਤੀ ਜਾਂ ਦੋਸਤ ਨੂੰ ਲੈ ਕੇ ਜਾ ਸਕਦੇ ਹੋ। ਚੋਣ ਅਧਿਕਾਰੀ ਵੀ ਤੁਹਾਡੀ ਮੱਦਦ ਕਰ ਸਕਦਾ ਹੈ। ਇਸ ਸਹਾਇਕ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਸ ਨੂੰ ਵੋਟ ਪਾਉਣੀ ਹੈ ਅਤੇ ਤੁਹਾਡੇ ਸਹਿਮਤੀ ਤੋਂ ਬਗ਼ੈਰ ਕਿਸੇ ਨੂੰ ਨਹੀਂ ਦੱਸ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਈ ਹੈ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵਿਦੇਸ਼ ਜਾਂ ਕਿਸੇ ਹੋਰ ਰਾਜ ਵਿੱਚ ਹੋ ਤਾਂ ਕੀ ਕਰਨਾ ਹੈ?
ਜੇਕਰ ਤੁਸੀਂ ਚੋਣਾਂ ਵਾਲੇ ਦਿਨ (ਜਾਂ ਤਾਂ ਆਸਟ੍ਰੇਲੀਆ ਵਿੱਚ ਜਾਂ ਵਿਦੇਸ਼ ਵਿੱਚ) ਯਾਤਰਾ ਕਰ ਰਹੇ ਹੋਵੋਗੇ, ਤਾਂ ਤੁਸੀਂ ਇਹ ਕਰ ਸਕਦੇ ਹੋ:
- ਚੋਣਾਂ ਦੇ ਦਿਨ ਤੋਂ ਪਹਿਲਾਂ ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਰਾਹੀਂ ਵੋਟ ਪਾਓ
- ਡਾਕ ਰਾਹੀਂ ਵੋਟ ਪਾਓ। ਡਾਕ ਵੋਟਿੰਗ ਪੈਕ ਤੁਹਾਡੇ ਘਰ ਦੇ ਪਤੇ, ਜਾਂ ਤੁਹਾਡੇ ਦੁਆਰਾ ਆਸਟ੍ਰੇਲੀਆ ਜਾਂ ਵਿਦੇਸ਼ ਵਿੱਚ ਨਾਮਜ਼ਦ ਕੀਤੇ ਕਿਸੇ ਪਤੇ 'ਤੇ ਭੇਜੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਤੁਸੀਂ 1800 698 683 ‘ਤੇ Northern Territory Electoral Commission ਨਾਲ ਸੰਪਰਕ ਕਰ ਸਕਦੇ ਹੋ।