ਨੋਰਦਰਨ ਟੈਰੀਟਰੀ

ਨੋਰਦਰਨ ਟੈਰੀਟਰੀ ਦੀ ਪਾਰਲੀਮੈਂਟ ਕਿਵੇਂ ਕੰਮ ਕਰਦੀ ਹੈ

ਇਹ ਸਮਝਣਾ ਕਿ ਨੋਰਦਰਨ ਟੈਰੀਟਰੀ (Northern Territory, NT) ਦੀ ਪਾਰਲੀਮੈਂਟ (Parliament) ਕਿਵੇਂ ਕੰਮ ਕਰਦੀ ਹੈ ਅਤੇ ਇਸ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ ਇਹ ਸਮਝਣਾ ਤੁਹਾਡੀ ਵੋਟ ਦੀ ਗਿਣਤੀ ਕਰਵਾਉਣ ਲਈ ਮਹੱਤਵਪੂਰਨ ਹੈ।

NT ਵਿੱਚ, ਤੁਸੀਂ ਹਰ ਚਾਰ ਸਾਲਾਂ ਬਾਅਦ ਪਾਰਲੀਮੈਂਟ ਲਈ ਨੁਮਾਇੰਦੇ ਚੁਣ ਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹੋ। ਇਹ ਨੁਮਾਇੰਦੇ ਤੁਹਾਡੀ ਤਰਫੋਂ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਨਵੇਂ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਹਨ।

ਆਮ ਤੌਰ 'ਤੇ, ਉਮੀਦਵਾਰ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੁੰਦੇ ਹਨ, ਹਾਲਾਂਕਿ ਕੁੱਝ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜ ਸਕਦੇ ਹਨ। ਜੇਕਰ ਵਿਧਾਨ ਸਭਾ (Legislative Assembly) ਵਿੱਚ ਕਿਸੇ ਸਿਆਸੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਚੁਣੇ ਜਾਂਦੇ ਹਨ, ਤਾਂ ਉਹ NT ਸਰਕਾਰ (NT Government) ਬਣਾ ਸਕਦੀ ਹੈ। ਸਰਕਾਰ ਨਾ ਬਣਾ ਸਕਣ ਵਾਲੀ ਸਭ ਤੋਂ ਵੱਡੀ ਪਾਰਟੀ ਵਿਰੋਧੀ ਧਿਰ (the Opposition) ਬਣ ਜਾਂਦੀ ਹੈ। ਇਸ ਤੋਂ ਇਲਾਵਾ, ਜੇਕਰ ਕਿਸੇ ਪਾਰਟੀ ਜਾਂ ਉਮੀਦਵਾਰਾਂ ਦੇ ਗਠਜੋੜ ਨੂੰ ਬਹੁਮਤ ਨਹੀਂ ਮਿਲਦਾ, ਤਾਂ ਉਹ ਮਿਲ ਕੇ ਸਰਕਾਰ ਬਣਾ ਸਕਦੇ ਹਨ।

ਚੁਣੇ ਹੋਏ ਨੁਮਾਇੰਦਿਆਂ ਨੂੰ ਵਿਧਾਨ ਸਭਾ ਦੇ ਮੈਂਬਰ (Members of the Legislative Assembly) (MLA) ਵਜੋਂ ਜਾਣਿਆ ਜਾਂਦਾ ਹੈ। MLAs ਵਿਧਾਨ ਸਭਾ ਵਿੱਚ ਖ਼ਾਸ ਜ਼ਿਲ੍ਹਿਆਂ ਜਾਂ ਚੋਣ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ।

NT ਦੀ ਪਾਰਲੀਮੈਂਟ ਇਕ ਸਦਨ ਵਾਲੀ ਹੈ:

ਵਿਧਾਨ ਸਭਾ ਵਿੱਚ 25 ਮੈਂਬਰ ਹੁੰਦੇ ਹਨ, ਇੱਥੇ ਕਾਨੂੰਨ ਬਣਾਏ ਜਾਂਦੇ ਹਨ ਅਤੇ ਟੈਰੀਟਰੀ ਦਾ ਬਜਟ ਪਾਸ ਕੀਤਾ ਜਾਂਦਾ ਹੈ। ਸਰਕਾਰ ਦਾ ਮੁਖੀ, ਮੁੱਖ ਮੰਤਰੀ (Chief Minister), ਇਸ ਸਦਨ ਵਿੱਚ ਚੁਣਿਆ ਜਾਂਦਾ ਹੈ।

ਵਿਧਾਨ ਸਭਾ ਵਿੱਚ ਉਮੀਦਵਾਰਾਂ ਲਈ ਵੋਟ ਪਾਉਣਾ ਜ਼ਰੂਰੀ ਹੈ ਕਿਉਂਕਿ ਉਹ ਸਰਕਾਰ ਦੇ ਫ਼ੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਵੇਂ ਕਾਨੂੰਨ ਬਣਾਏ ਜਾਣ ਤੋਂ ਪਹਿਲਾਂ ਵਿਧਾਨ ਸਭਾ ਦੀ ਸਹਿਮਤੀ ਹੋਣੀ ਲਾਜ਼ਮੀ ਹੈ।

ਵਧੇਰੇ ਜਾਣਕਾਰੀ ਲਈ, NT Parliament ਦੀ ਵੈੱਬਸਾਈਟ 'ਤੇ ਜਾਓ।