ਕੀ ਮੈਂ ਵੋਟ ਪਾ ਸਕਦਾ/ਸਕਦੀ ਹਾਂ?
ਤੁਸੀਂ ਤਸਮਾਨੀਆ ਦੀ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਪਾ ਸਕਦੇ ਹੋ, ਜੇਕਰ ਤੁਸੀਂ:
ਜੇਕਰ ਤੁਸੀਂ ਅੰਤਿਮ ਮਿਤੀ ਤੱਕ ਨਾਮ ਦਰਜ ਨਹੀਂ ਕਰਵਾਇਆ, ਤਾਂ ਵੀ ਤੁਸੀਂ ਚੋਣਾਂ ਵਾਲੇ ਦਿਨ ਵੋਟ ਪਾ ਸਕਦੇ ਹੋ। ਨਾਮ ਦਰਜ ਕਰਵਾਉਣ ਅਤੇ ਮੌਕੇ 'ਤੇ ਵੋਟ ਪਾਉਣ ਲਈ ਕਿਸੇ ਵੋਟਿੰਗ ਸੈਂਟਰ ਵਿੱਚ ਜਾਓ। ਯਕੀਨੀ ਬਣਾਓ ਕਿ ਤੁਸੀਂ ਆਪਣੀ ID ਆਪਣੇ ਨਾਲ ਲਿਆਉਂਦੇ ਹੋ, ਜਿਵੇਂ ਕਿ ਤੁਹਾਡਾ ਡ੍ਰਾਈਵਰ ਲਾਇਸੈਂਸ, ਲਰਨਰ ਪਰਮਿਟ, ਆਸਟ੍ਰੇਲੀਆਈ ਪਾਸਪੋਰਟ, ਜਾਂ ਹਾਲੀਆ ਬਿਜਲੀ ਦਾ ਬਿੱਲ ਜਾਂ ਕੌਂਸਲ ਰੇਟ ਨੋਟਿਸ, ਜਿਸ 'ਤੇ ਤੁਹਾਡਾ ਪਤਾ ਦਿੱਤਾ ਹੋਇਆ ਹੋਵੇ। ਤਸਮਾਨੀਆ ਦੇ ਚੋਣ ਕਮਿਸ਼ਨ (Tasmanian Electoral Commission) ਦੇ ਵੋਟਿੰਗ ਸੈਂਟਰ ਵਿਚਲੇ ਸਟਾਫ਼ ਵਿੱਚੋਂ ਇੱਕ ਨੂੰ ਦੱਸੋ ਕਿ ਤੁਹਾਡਾ ਨਾਮ ਦਰਜ ਨਹੀਂ ਹੈ, ਅਤੇ ਉਹ ਤੁਹਾਡੀ ਮੱਦਦ ਕਰਨਗੇ।
ਕੀ ਮੈਨੂੰ ਵੋਟ ਪਾਉਣੀ ਹੀ ਪਵੇਗੀ?
ਹਾਂ, ਜੇਕਰ ਤੁਸੀਂ ਉੱਪਰ ਸੂਚੀਬੱਧ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਨੂੰ ਵੋਟ ਪਾਉਣੀ ਹੀ ਪਵੇਗੀ। ਜੇਕਰ ਤੁਸੀਂ ਬਿਨਾਂ ਕਿਸੇ ਸਹੀ ਕਾਰਨ ਦੇ ਵੋਟ ਨਹੀਂ ਪਾਉਂਦੇ ਹੋ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।
ਵੋਟ ਕਿੱਥੇ ਪਾਉਣੀ ਹੈ?
ਤਸਮਾਨੀਆ ਦੀ ਰਾਜ ਸਰਕਾਰ ਦੀ ਅਗਲੀ ਚੋਣ 3 ਜੂਨ 2028 ਤੋਂ ਪਹਿਲਾਂ-ਪਹਿਲਾਂ ਹੋਵੇਗੀ। ਵੋਟ ਉਸ ਦਿਨ 08:00 ਅਤੇ 18:00 ਦੇ ਵਿਚਕਾਰ ਪਾਈ ਜਾ ਸਕਦੀ ਹੈ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਹੋ, ਤਾਂ ਤੁਸੀਂ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਨਿੱਜੀ ਰੂਪ ਵਿੱਚ ਆਪ ਜਾ ਕੇ ਜਾਂ ਡਾਕ ਰਾਹੀਂ (ਪੋਸਟਲ ਵੋਟ) ਵੋਟ ਪਾ ਸਕਦੇ ਹੋ, ਜਿਸ ਵਿੱਚ ਹੇਠਾਂ ਦਿੱਤੇ ਹੋਏ ਹੋਰ ਤਰੀਕੇ ਵੀ ਸ਼ਾਮਿਲ ਹਨ।
ਵੋਟ ਕਿੱਥੇ ਪਾਉਣੀ ਹੈ?
- ਤੁਸੀਂ ਉਪਲਬਧ ਵੋਟਿੰਗ ਸੈਂਟਰਾਂ ਦੀ ਸੂਚੀ Tasmanian Electoral Commission ਦੀ ਵੈੱਬਸਾਈਟ 'ਤੇ ਜਾਂ 1800 801 701 'ਤੇ ਫ਼ੋਨ ਕਰਕੇ ਵੇਖ ਸਕਦੇ ਹੋ।
- ਚੋਣਾਂ ਦੇ ਦਿਨ ਤੋਂ ਪਹਿਲਾਂ – ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਵਿੱਚ, ਫ਼ੋਨ ਰਾਹੀਂ ਜਾਂ ਡਾਕ ਰਾਹੀਂ ਵੋਟ ਪਾ ਕੇ। ਜਲਦੀ ਵੋਟ ਪਾਉਣ ਦੀਆਂ ਮਿਤੀਆਂ ਦਾ ਐਲਾਨ ਚੋਣਾਂ ਦੇ ਨੇੜੇ ਕੀਤਾ ਜਾਵੇਗਾ।
- ਫ਼ੋਨ ਰਾਹੀਂ ਵੋਟ ਪਾਓ – ਜੇਕਰ ਤੁਸੀਂ ਪੋਲਿੰਗ ਦੇ ਸਮੇਂ ਦੌਰਾਨ ਰਾਜ ਤੋਂ ਬਾਹਰ ਜਾਂ ਵਿਦੇਸ਼ ਵਿੱਚ ਹੋਵੇਗੇ ਅਤੇ ਜਲਦੀ ਵੋਟ ਪਾਉਣ ਵਾਲੇ ਸੈਂਟਰ 'ਤੇ ਵੋਟ ਨਹੀਂ ਪਾ ਸਕਦੇ, ਤਾਂ ਤੁਸੀਂ ਟੈਲੀਫ਼ੋਨ ਵੋਟਿੰਗ ਦੀ ਵਰਤੋਂ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਚੋਣਾਂ ਦੇ ਨੇੜੇ Tasmanian Electoral Commission ਨਾਲ ਸੰਪਰਕ ਕਰੋ।
- ਨਜ਼ਰ ਤੋਂ ਕਮਜ਼ੋਰ ਅਤੇ ਸਹਾਇਤਾ ਦੀ ਲੋੜ ਵਾਲੇ ਲੋਕਾਂ ਲਈ ਵੋਟਿੰਗ - ਨਜ਼ਰ ਤੋਂ ਕਮਜ਼ੋਰ ਜਾਂ ਘੱਟ ਨਜ਼ਰ ਵਾਲੇ ਲੋਕਾਂ ਲਈ ਵੱਧ ਆਵਾਜ਼ ਵਾਲੇ ਆਡੀਓ, ਵਿਜ਼ੂਅਲ ਅਤੇ ਪ੍ਰਿੰਟਿੰਗ ਸਮਰੱਥਾਵਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਸਿਸਟਮ ਹਨ। ਤੁਸੀਂ ਇਸ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ।
ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਸੈਂਟਰ 'ਤੇ ਕੀ ਹੁੰਦਾ ਹੈ?
ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਦੇ ਬਾਹਰ, ਤੁਸੀਂ ਉਮੀਦਵਾਰਾਂ ਅਤੇ/ਜਾਂ ਉਮੀਦਵਾਰਾਂ ਦੀ ਮੱਦਦ ਕਰਦੇ ਵਾਲੰਟੀਅਰਾਂ ਨੂੰ ਦੇਖ ਸਕਦੇ ਹੋ। ਉਹ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' (how-to-vote’) ਨਾਮਕ ਇੱਕ ਕਾਗਜ਼ ਦੇ ਸਕਦੇ ਹਨ।
ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਲੈਣ ਜਾਂ ਇਸ ਦੇ ਮੁਤਾਬਿਕ ਚੱਲਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਉਮੀਦਵਾਰ ਦੀਆਂ ਨੀਤੀਆਂ ਨਾਲ ਸਹਿਮਤ ਹੋ ਤਾਂ ਇਹ ਤੁਹਾਡੀ ਇਸ ਬਾਰੇ ਫ਼ੈਸਲਾ ਕਰਨ ਵਿੱਚ ਮੱਦਦ ਕਰ ਸਕਦਾ ਹੈ ਕਿ ਵੋਟ ਕਿਵੇਂ ਪਾਉਣੀ ਹੈ। ਹਾਲਾਂਕਿ, ਤੁਸੀਂ ਅਜੇ ਵੀ ਉਸ ਉਮੀਦਵਾਰ ਨੂੰ ਵੋਟ ਪਾ ਸਕਦੇ ਹੋ ਅਤੇ ਦੂਜੇ ਉਮੀਦਵਾਰਾਂ ਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਦੇ ਸੁਝਾਅ ਨਾਲੋਂ ਵੱਖਰੇ ਢੰਗ ਨਾਲ ਦਰਜਾ ਦੇ ਸਕਦੇ ਹੋ।
ਪੋਲਿੰਗ ਬੂਥ ਦੇ ਅੰਦਰ, ਤੁਹਾਨੂੰ ਤਸਮਾਨੀਆ ਦਾ ਚੋਣ ਅਧਿਕਾਰੀ ਇੱਕ ਮੇਜ਼ 'ਤੇ ਬੈਠਾ ਮਿਲੇਗਾ ਜਿਸਦੇ ਕੋਲ ਨਾਂਵਾਂ ਦੀ ਸੂਚੀ ਹੋਵੇਗੀ। ਤੁਹਾਨੂੰ ਚੋਣ ਅਧਿਕਾਰੀ ਕੋਲ ਰਜਿਸਟਰ ਕਰਵਾਉਣ ਦੀ ਲੋੜ ਹੈ। ਉਹ ਤੁਹਾਡਾ ਨਾਮ, ਪਤਾ, ਕੀ ਤੁਸੀਂ ਪਹਿਲਾਂ ਹੀ ਚੋਣ ਵਿੱਚ ਵੋਟ ਪਾ ਦਿੱਤੀ ਹੈ, ਅਤੇ ਤੁਹਾਡਾ ਚੋਣ ਹਲਕਾ ਪੁੱਛਣਗੇ। ਚੋਣ ਅਧਿਕਾਰੀ ਤੁਹਾਨੂੰ ਇੱਕ ਬੈਲਟ ਪੇਪਰ ਦੇਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਕਿੱਥੇ ਵੋਟ ਪਾਉਣੀ ਹੈ।
ਤੁਸੀਂ ਗੱਤੇ ਦੇ ਬਣੇ ਹੋਏ ਵੋਟਿੰਗ ਬੂਥਾਂ ਵਿੱਚ ਜਾ ਕੇ ਵੋਟ ਪਾਓਗੇ। ਬੂਥ ਅਲੱਗ-ਅਲੱਗ ਬਣੇ ਹੋਏ ਹੁੰਦੇ ਹਨ, ਇਸ ਲਈ ਕੋਈ ਹੋਰ ਇਹ ਨਹੀਂ ਦੇਖ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਉਂਦੇ ਹੋ। ਬੂਥਾਂ ਵਿੱਚ ਪੈਨਸਿਲਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਵੋਟ 'ਤੇ ਨਿਸ਼ਾਨ ਲਗਾਉਣ ਲਈ ਕਰ ਸਕਦੇ ਹੋ, ਪਰ ਤੁਸੀਂ ਆਪਣੀ ਪੈਨਸਿਲ ਜਾਂ ਪੈਨ ਵੀ ਵਰਤ ਸਕਦੇ ਹੋ।
ਜੇਕਰ ਤੁਹਾਨੂੰ ਚੋਣ ਬੈਲਟ ਪੇਪਰ ਭਰਨ ਵਿੱਚ ਮੱਦਦ ਦੀ ਲੋੜ ਹੈ, ਤਾਂ ਤੁਸੀਂ ਆਪਣੇ ਨਾਲ ਕਿਸੇ ਸਹਾਇਕ ਵਿਅਕਤੀ ਜਾਂ ਦੋਸਤ ਨੂੰ ਲੈ ਕੇ ਜਾ ਸਕਦੇ ਹੋ। ਚੋਣ ਅਧਿਕਾਰੀ ਵੀ ਤੁਹਾਡੀ ਮੱਦਦ ਕਰ ਸਕਦਾ ਹੈ। ਇਸ ਸਹਾਇਕ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਸ ਨੂੰ ਵੋਟ ਪਾਉਣੀ ਹੈ ਅਤੇ ਤੁਹਾਡੇ ਸਹਿਮਤੀ ਤੋਂ ਬਗ਼ੈਰ ਕਿਸੇ ਨੂੰ ਨਹੀਂ ਦੱਸ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਈ ਹੈ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵਿਦੇਸ਼ ਜਾਂ ਕਿਸੇ ਹੋਰ ਰਾਜ ਵਿੱਚ ਹੋ ਤਾਂ ਕੀ ਕਰਨਾ ਹੈ?
ਜੇਕਰ ਤੁਸੀਂ ਚੋਣਾਂ ਵਾਲੇ ਦਿਨ (ਜਾਂ ਤਾਂ ਆਸਟ੍ਰੇਲੀਆ ਵਿੱਚ ਜਾਂ ਵਿਦੇਸ਼ ਵਿੱਚ) ਯਾਤਰਾ ਕਰ ਰਹੇ ਹੋਵੋਗੇ, ਤਾਂ ਤੁਸੀਂ ਇਹ ਕਰ ਸਕਦੇ ਹੋ:
- ਚੋਣਾਂ ਦੇ ਦਿਨ ਤੋਂ ਪਹਿਲਾਂ ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਰਾਹੀਂ ਵੋਟ ਪਾਓ,
- ਟੈਲੀਫ਼ੋਨ ਵੋਟਿੰਗ ਰਾਹੀਂ ਵੋਟ ਕਰੋ। ਜਦੋਂ ਤੁਸੀਂ ਆਪਣੀ ਵੋਟ ਪਾਉਣ ਦਾ ਫ਼ੈਸਲਾ ਕਰ ਲਵੋ, ਤਾਂ TEC ਨੂੰ +61 3 6208 8700 'ਤੇ ਫ਼ੋਨ ਕਰੋ ਅਤੇ "ਅੰਤਰਰਾਜੀ ਜਾਂ ਵਿਦੇਸ਼ੀ ਵੋਟਰ" ਵਿਕਲਪ ਦੀ ਚੋਣ ਕਰੋ, ਤੁਹਾਨੂੰ ਆਪਣੇ ਨਾਲ ਪੈੱਨ ਅਤੇ ਕਾਗਜ਼ ਦੀ ਲੋੜ ਪਵੇਗੀ। ਤੁਹਾਨੂੰ ਇੱਕ ਫ਼ੋਨ ਵੋਟਿੰਗ ਕੋਡ ਦਿੱਤਾ ਜਾਵੇਗਾ, ਅਤੇ ਫਿਰ ਇੱਕ ਹੋਰ ਟੀਮ ਤੁਹਾਡਾ ਵੋਟਿੰਗ ਕੋਡ ਮੰਗੇਗੀ ਅਤੇ ਤੁਹਾਡੀਆਂ ਪਸੰਦਾਂ ਨੂੰ ਬੈਲਟ ਪੇਪਰ 'ਤੇ ਲਿਖੇਗੀ, ਫਿਰ ਇਸਨੂੰ ਬੈਲਟ ਬਾਕਸ ਵਿੱਚ ਪਾਵੇਗੀ।
ਤੁਸੀਂ ਵਧੇਰੇ ਜਾਣਕਾਰੀ ਲੈਣ ਲਈ, Tasmanian Electoral Commission ਨੂੰ 1800 801 701 'ਤੇ ਵੀ ਫ਼ੋਨ ਕਰ ਸਕਦੇ ਹੋ ਜਾਂ ਉਨ੍ਹਾਂ ਦੀ ਵੈੱਬਸਾਈਟ ਦੇਖ ਸਕਦੇ ਹੋ।