ਤਸਮਾਨੀਆ
ਤਸਮਾਨੀਆ ਵਿੱਚ ਡਾਕ ਰਾਹੀਂ ਵੋਟ ਪਾਉਣਾ
ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇਣਾ
ਡਾਕ ਰਾਹੀਂ ਵੋਟ ਪਾਉਣ ਲਈ, ਤੁਸੀਂ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ। Tasmanian Electoral Commission (TEC) ਤੁਹਾਨੂੰ ਡਾਕ ਰਾਹੀਂ ਇੱਕ ਬੈਲਟ ਪੈਕ ਭੇਜੇਗਾ ਜੋ ਤੁਹਾਨੂੰ ਉਹਨਾਂ ਨੂੰ ਵਾਪਸ ਪੋਸਟ ਕਰਨ ਦੀ ਲੋੜ ਹੋਵੇਗੀ। ਡਾਕ ਰਾਹੀਂ ਵੋਟ ਪਾਉਣਾ ਮੁਫ਼ਤ ਹੈ।
ਤੁਸੀਂ ਹੇਠ ਲਿਖੇ ਤਰੀਕਿਆਂ ਰਾਹੀਂ ਅਰਜ਼ੀ ਦੇ ਸਕਦੇ ਹੋ:
- ਔਨਲਾਈਨ
- ਅਰਜ਼ੀ ਪੂਰੀ ਕਰਕੇ ਡਾਕ ਰਾਹੀਂ ਭੇਜ ਕੇ
ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਕਿਵੇਂ ਦੇਣੀ ਹੈ, ਇਸ ਬਾਰੇ ਵਧੇਰੇ ਜਾਣਕਾਰੀ ਚੋਣਾਂ ਦੇ ਨੇੜੇ ਪ੍ਰਕਾਸ਼ਿਤ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਇੱਥੇ ਵੇਖੋ ।
ਕੀ ਮੈਂ ਯੋਗ ਹਾਂ?
ਤੁਸੀਂ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ, ਜੇਕਰ:
- ਤੁਸੀਂ ਤਸਮਾਨੀਆ ਤੋਂ ਬਾਹਰ ਹੋਵੋਗੇ
- ਤੁਸੀਂ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਤੋਂ 8km ਤੋਂ ਵੱਧ ਦੂਰ ਹੋਵੋਗੇ
- ਤੁਸੀਂ ਯਾਤਰਾ ਕਰ ਰਹੇ ਹੋਵੋਗੇ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਹਾਜ਼ਰ ਨਹੀਂ ਹੋ ਸਕਦੇ ਹੋ
- ਤੁਹਾਨੂੰ ਕੋਈ ਗੰਭੀਰ ਬਿਮਾਰੀ ਜਾਂ ਸਮੱਸਿਆ ਹੈ ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦੀ ਹੈ
- ਤੁਹਾਡਾ ਜਣੇਪਾ ਨੇੜੇ ਆ ਰਿਹਾ ਹੈ
- ਤੁਹਾਡੇ ਧਾਰਮਿਕ ਵਿਸ਼ਵਾਸ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦੇ ਹਨ
- ਤੁਸੀਂ ਸੁਧਾਰ ਘਰ ਵਿੱਚ ਹੋ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਿਆ ਗਿਆ ਹੈ
- ਤੁਸੀਂ ਹਸਪਤਾਲ ਦੇ ਬਾਹਰ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦਾ ਹੈ
- ਤੁਸੀਂ ਚੋਣਾਂ ਵਾਲੇ ਦਿਨ ਕੰਮ ਕਰ ਰਹੇ ਹੋਵੋਗੇ
- ਤੁਸੀਂ ਇੱਕ ਚੁੱਪ ਵੋਟਰ ਹੋ
- ਤੁਸੀਂ ਅਪਾਹਜ ਵਿਅਕਤੀ ਹੋ
- ਤੁਹਾਨੂੰ ਲੱਗਦਾ ਹੈ ਕਿ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣਾ ਤੁਹਾਡੀ ਨਿੱਜੀ ਸੁਰੱਖਿਆ ਜਾਂ ਤੁਹਾਡੇ ਪਰਿਵਾਰ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਵੇਗਾ।