ਇਹ ਸਮਝਣਾ ਕਿ ਤਸਮਾਨੀਆ ਦੀ ਪਾਰਲੀਮੈਂਟ (Tasmania’s Parliament) ਕਿਵੇਂ ਕੰਮ ਕਰਦੀ ਹੈ ਅਤੇ ਇਸ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ ਇਹ ਸਮਝਣਾ ਤੁਹਾਡੀ ਵੋਟ ਦੀ ਗਿਣਤੀ ਕਰਵਾਉਣ ਲਈ ਮਹੱਤਵਪੂਰਨ ਹੈ।
ਤਸਮਾਨੀਆ (Tasmania) ਵਿੱਚ, ਤੁਸੀਂ ਹਰ ਚਾਰ ਸਾਲਾਂ ਵਿੱਚ ਸੰਸਦ ਲਈ ਨੁਮਾਇੰਦਾ ਚੁਣ ਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹੋ। ਇਹਨਾਂ ਨੁਮਾਇੰਦਿਆਂ ਨੂੰ ਤੁਹਾਡੀ ਤਰਫੋਂ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਬਣਾਉਣ ਦਾ ਕੰਮ ਸੌਂਪਿਆ ਜਾਂਦਾ ਹੈ।
ਆਮ ਤੌਰ 'ਤੇ, ਉਮੀਦਵਾਰ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੁੰਦੇ ਹਨ, ਹਾਲਾਂਕਿ ਕੁੱਝ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜ ਸਕਦੇ ਹਨ। ਜੇਕਰ ਵਿਧਾਨ ਸਭਾ (House of Assembly) ਵਿੱਚ ਕਿਸੇ ਸਿਆਸੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਚੁਣੇ ਜਾਂਦੇ ਹਨ, ਤਾਂ ਉਹ ਤਸਮਾਨੀਆ ਦੀ ਸਰਕਾਰ (Tasmanian State Government) ਬਣਾ ਸਕਦੀ ਹੈ।
ਚੁਣੇ ਹੋਏ ਨੁਮਾਇੰਦਿਆਂ ਨੂੰ ਵਿਧਾਨ ਸਭਾ ਦੇ ਮੈਂਬਰ (Members of the House of Assembly) (MHA) ਜਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ (Members of the Legislative Council) (MLC) ਵਜੋਂ ਜਾਣਿਆ ਜਾਂਦਾ ਹੈ। MHA ਵਿਧਾਨ ਸਭਾ ਵਿੱਚ ਖ਼ਾਸ ਜ਼ਿਲ੍ਹਿਆਂ ਜਾਂ ਚੋਣ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ, ਜਦੋਂ ਕਿ MLC ਵਿਧਾਨ ਪ੍ਰੀਸ਼ਦ (Legislative Council) ਵਿੱਚ ਖ਼ਾਸ ਡਿਵੀਜ਼ਨਾਂ ਦੀ ਨੁਮਾਇੰਦਗੀ ਕਰਦੇ ਹਨ।
ਤਸਮਾਨੀਆ ਦੀ ਪਾਰਲੀਮੈਂਟ ਵਿੱਚ ਦੋ ਸਦਨ ਹਨ:
ਵਿਧਾਨ ਸਭਾ (ਹੇਠਲੇ ਸਦਨ) (The House of Assembly (Lower House)) ਵਿੱਚ 35 ਮੈਂਬਰ ਹੁੰਦੇ ਹਨ, ਇਹ ਉਹ ਥਾਂ ਹੈ ਜਿੱਥੇ ਕਾਨੂੰਨ ਬਣਾਏ ਜਾਂਦੇ ਹਨ, ਅਤੇ ਰਾਜ ਦਾ ਬਜਟ ਪਾਸ ਕੀਤਾ ਜਾਂਦਾ ਹੈ। ਪ੍ਰੀਮੀਅਰ (Premier), ਜੋ ਸਰਕਾਰ ਦਾ ਮੁਖੀ ਹੁੰਦਾ ਹੈ, ਉਹ ਇਸ ਸਦਨ ਵਿੱਚ ਚੁਣਿਆ ਜਾਂਦਾ ਹੈ।
ਵਿਧਾਨ ਪ੍ਰੀਸ਼ਦ (ਉੱਪਰਲੇ ਸਦਨ) (The Legislative Council (Upper House)) ਵਿੱਚ 15 ਮੈਂਬਰ ਹੁੰਦੇ ਹਨ, ਇਹ ਉਹ ਥਾਂ ਹੈ ਜਿੱਥੇ ਵਿਧਾਨ ਸਭਾ ਦੁਆਰਾ ਪਾਸ ਕੀਤੇ ਕਾਨੂੰਨਾਂ 'ਤੇ ਮੁੜ-ਵਿਚਾਰ ਕੀਤਾ ਜਾਂਦਾ ਹੈ। MLCs ਛੇ ਸਾਲਾਂ ਲਈ ਚੁਣੇ ਜਾਂਦੇ ਹਨ, ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੇ ਕੁੱਝ ਕੁ ਮੈਂਬਰਾਂ ਨੂੰ ਹਰ ਸਾਲ ਚੋਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੋਵਾਂ ਸਦਨਾਂ ਵਿੱਚ ਉਮੀਦਵਾਰਾਂ ਲਈ ਵੋਟ ਪਾਉਣਾ ਜ਼ਰੂਰੀ ਹੈ ਕਿਉਂਕਿ ਉਹ ਸਰਕਾਰੀ ਫ਼ੈਸਲੇ ਲੈਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਵੇਂ ਕਾਨੂੰਨ ਬਣਾਏ ਜਾਣ ਤੋਂ ਪਹਿਲਾਂ ਦੋਵਾਂ ਸਦਨਾਂ ਦਾ ਸਹਿਮਤ ਹੋਣਾ ਲਾਜ਼ਮੀ ਹੁੰਦਾ ਹੈ।
ਹੋਰ ਵੇਰਵਿਆਂ ਲਈ, ਤਸਮਾਨੀਆ ਦੀ ਪਾਰਲੀਮੈਂਟ ਦੀ ਵੈੱਬਸਾਈਟ 'ਤੇ ਜਾਓ।