Harmony Votes (ਹਾਰਮੋਨੀ ਵੋਟਸ) ਹਾਰਮਨੀ ਅਲਾਇੰਸ: ਪਰਿਵਰਤਨ ਲਈ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੀ ਇੱਕ ਪਹਿਲ ਕਦਮੀ ਹੈ| ਹਾਰਮਨੀ ਅਲਾਇੰਸਉਨ੍ਹਾਂ ਛੇ ਕੌਮੀ ਔਰਤਾਂ ਦੇ ਗੱਠਜੋੜਾਂ ਵਿੱਚੋਂ ਇੱਕ ਹੈ ਜਿੰਨ੍ਹਾਂ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਸਮਰਥਨ ਦਿੱਤਾ ਜਾਂਦਾ ਹੈ ਤਾਂ ਜੋ ਆਸਟ੍ਰੇਲੀਆ ਵਿੱਚ ਔਰਤਾਂ ਦੇ ਦ੍ਰਿਸ਼ਟੀਕੋਣਾਂ ਨੂੰ ਉਨ੍ਹਾਂ ਦੀ ਸਾਰੀ ਵਿਭਿੰਨਤਾ ਵਿੱਚ ਉਤਸ਼ਾਹਤ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਫ਼ੈਸਲਾ ਕਰਨ ਦੇ ਅਮਲਾਂ ਵਿੱਚ ਸਾਡੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ। ਅਸੀਂ ਮੈਂਬਰ-ਸੰਚਾਲਿਤ ਸੰਸਥਾ ਹਾਂ, ਜੋ 100 ਤੋਂ ਵਧੇਰੇ ਸੰਗਠਨਾਤਮਕ ਅਤੇ ਵਿਅਕਤੀਗਤ ਮੈਂਬਰਾਂ ਦੀ ਪ੍ਰਤੀਨਿਧਤਾ ਕਰਦੀ ਹੈ। ਹਾਰਮਨੀ ਅਲਾਇੰਸ ਦਾ ਮਨੋਰਥ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੇ ਤਜ਼ਰਬਿਆਂ ਅਤੇ ਸਿੱਟਿਆਂ 'ਤੇ ਅਸਰ ਪਾਉਣ ਵਾਲੇ ਮੁੱਦਿਆਂ ਦੀ ਬਹੁ-ਗਿਣਤੀ ਬਾਰੇ ਇੱਕ ਕੌਮੀ ਸੰਮਿਲਤ ਅਤੇ ਸੂਚਿਤ ਆਵਾਜ਼ ਬੁਲੰਦ ਕਰਾਉਣਾ ਹੈ, ਅਤੇ ਪ੍ਰਵਾਸੀ ਅਤੇ ਸ਼ਰਨਾਰਥੀ ਪਿਛੋਕੜਾਂ ਵਾਲੀਆਂ ਔਰਤਾਂ ਲਈ ਉਸਾਰੂ ਬਦਲਾਵ ਲਿਆਉਣ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੇ ਮੌਕਿਆਂ ਨੂੰ ਯੋਗ ਬਣਾਉਣਾ ਹੈ।