ਇਹ ਸਮਝਣਾ ਮਹੱਤਵਪੂਰਨ ਹੈ ਕਿ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ (South Australia’s Parliament) ਕਿਵੇਂ ਕੰਮ ਕਰਦੀ ਹੈ ਅਤੇ ਤੁਹਾਡੀ ਵੋਟ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ।
ਸਾਊਥ ਆਸਟ੍ਰੇਲੀਆ (South Australia) ਵਿੱਚ, ਤੁਸੀਂ ਲੋਕਤੰਤਰੀ ਢੰਗ ਨਾਲ ਹਰ ਚਾਰ ਸਾਲਾਂ ਬਾਅਦ ਤੁਹਾਡੀ ਨੁਮਾਇੰਦਗੀ ਕਰਨ ਲਈ ਅਤੇ ਤੁਹਾਡੀ ਤਰਫ਼ੋਂ ਕਾਨੂੰਨ ਬਣਾਉਣ ਅਤੇ ਸਮੀਖਿਆ ਕਰਨ ਲਈ ਪਾਰਲੀਮੈਂਟ ਲਈ ਉਮੀਦਵਾਰਾਂ ਦੀ ਚੋਣ ਕਰਦੇ ਹੋ।
ਇਹ ਉਮੀਦਵਾਰ ਆਮ ਤੌਰ 'ਤੇ - ਪਰ ਹਮੇਸ਼ਾ ਨਹੀਂ - ਸਿਆਸੀ ਪਾਰਟੀਆਂ ਦੇ ਮੈਂਬਰ ਹੁੰਦੇ ਹਨ। ਜੇਕਰ ਕਿਸੇ ਸਿਆਸੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਚੁਣੇ ਜਾਂਦੇ ਹਨ, ਤਾਂ ਉਹ ਸਾਊਥ ਆਸਟ੍ਰੇਲੀਆ ਦੀ ਸਰਕਾਰ (South Australian Government) ਬਣ ਸਕਦੇ ਹਨ। ਸਰਕਾਰ ਨਾ ਬਣਾ ਸਕਣ ਵਾਲੀ ਸਭ ਤੋਂ ਵੱਡੀ ਪਾਰਟੀ ਨੂੰ ਵਿਰੋਧੀ ਧਿਰ (Opposition) ਕਿਹਾ ਜਾਂਦਾ ਹੈ।
ਜੋ ਉਮੀਦਵਾਰ ਕਾਮਯਾਬੀ ਨਾਲ ਚੁਣੇ ਜਾਂਦੇ ਹਨ, ਉਹਨਾਂ ਨੂੰ ਸਦਨ ਦੇ ਮੈਂਬਰ (Members of the House of Assembly) (MHA) ਜਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ (Members of the Legislative Council) (MLC) ਕਿਹਾ ਜਾਂਦਾ ਹੈ। ਉਹ ਸਦਨ ਵਿੱਚ ਕਿਸੇ ਖ਼ਾਸ ਜ਼ਿਲ੍ਹੇ ਜਾਂ ਚੋਣ ਹਲਕੇ' ਦੀ ਨੁਮਾਇੰਦਗੀ ਕਰਦੇ ਹਨ।
ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਦੋ ਹਿੱਸਿਆਂ ਤੋਂ ਬਣੀ ਹੈ ਜਿਨ੍ਹਾਂ ਨੂੰ ਹਾਊਸ ਕਿਹਾ ਜਾਂਦਾ ਹੈ:
ਵਿਧਾਨ ਸਭਾ (ਹੇਠਲਾ ਸਦਨ):
ਇਹ 47 ਮੈਂਬਰਾਂ ਦਾ ਬਣਿਆ ਹੋਇਆ ਹੈ। ਇਹ ਉਹ ਥਾਂ ਹੈ ਜਿੱਥੇ ਕਾਨੂੰਨ ਬਣਾਏ ਜਾਂਦੇ ਹਨ, ਅਤੇ ਰਾਜ ਦਾ ਬਜਟ ਪਾਸ ਕੀਤਾ ਜਾਂਦਾ ਹੈ। ਪ੍ਰੀਮੀਅਰ, ਸਰਕਾਰ ਦਾ ਨੇਤਾ, ਜਿੱਤਣ ਵਾਲੀ ਸਿਆਸੀ ਪਾਰਟੀ ਦਾ ਨੇਤਾ ਹੁੰਦਾ ਹੈ।