ਕੁਈਨਜ਼ਲੈਂਡ

ਕੁਈਨਜ਼ਲੈਂਡ ਵਿੱਚ ਕਦੋਂ ਅਤੇ ਕਿੱਥੇ ਵੋਟ ਪਾਉਣੀ ਹੈ?

ਕੀ ਮੈਂ ਵੋਟ ਪਾ ਸਕਦਾ/ਸਕਦੀ ਹਾਂ?

ਤੁਸੀਂ ਕੁਈਨਜ਼ਲੈਂਡ ਦੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਪਾ ਸਕਦੇ ਹੋ ਜੇਕਰ ਤੁਸੀਂ:

ਜੇਕਰ ਤੁਸੀਂ ਅੰਤਿਮ ਮਿਤੀ ਤੱਕ ਨਾਮ ਦਰਜ ਨਹੀਂ ਕਰਵਾਇਆ, ਤਾਂ ਵੀ ਤੁਸੀਂ ਚੋਣ ਵਾਲੇ ਦਿਨ ਵੋਟ ਪਾ ਸਕਦੇ ਹੋ। ਨਾਮ ਦਰਜ ਕਰਵਾਉਣ ਅਤੇ ਮੌਕੇ 'ਤੇ ਵੋਟ ਪਾਉਣ ਲਈ ਕਿਸੇ ਵੋਟਿੰਗ ਸੈਂਟਰ ਵਿੱਚ ਜਾਓ। ਯਕੀਨੀ ਬਣਾਓ ਕਿ ਤੁਸੀਂ ਆਪਣੀ ID ਆਪਣੇ ਨਾਲ ਲਿਆਉਂਦੇ ਹੋ, ਜਿਵੇਂ ਕਿ ਤੁਹਾਡਾ ਡ੍ਰਾਈਵਰ ਲਾਇਸੈਂਸ, ਲਰਨਰ ਪਰਮਿਟ, ਆਸਟ੍ਰੇਲੀਆਈ ਪਾਸਪੋਰਟ, ਜਾਂ ਹਾਲੀਆ ਬਿਜਲੀ ਦਾ ਬਿੱਲ ਜਾਂ ਕੌਂਸਲ ਰੇਟ ਨੋਟਿਸ, ਜਿਸ 'ਤੇ ਤੁਹਾਡਾ ਪਤਾ ਦਿੱਤਾ ਹੋਇਆ ਹੋਵੇ। ਕੁਈਨਜ਼ਲੈਂਡ ਦੇ ਚੋਣ ਕਮਿਸ਼ਨ (Electoral Commission of Queensland) (ECQ) ਦੇ ਵੋਟਿੰਗ ਸੈਂਟਰ ਵਿਚਲੇ ਸਟਾਫ਼ ਵਿੱਚੋਂ ਇੱਕ ਨੂੰ ਦੱਸੋ ਕਿ ਤੁਹਾਡਾ ਨਾਮ ਦਰਜ ਨਹੀਂ ਹੈ, ਅਤੇ ਉਹ ਤੁਹਾਡੀ ਮੱਦਦ ਕਰਨਗੇ।

ਕੀ ਮੈਨੂੰ ਵੋਟ ਪਾਉਣੀ ਹੀ ਪਵੇਗੀ?

ਹਾਂ, ਜੇਕਰ ਤੁਸੀਂ ਉੱਪਰ ਸੂਚੀਬੱਧ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਨੂੰ ਵੋਟ ਪਾਉਣੀ ਹੀ ਪਵੇਗੀ। ਜੇਕਰ ਤੁਸੀਂ ਬਿਨਾਂ ਕਿਸੇ ਸਹੀ ਕਾਰਨ ਦੇ ਵੋਟ ਨਹੀਂ ਪਾਉਂਦੇ ਹੋ, ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।

ਵੋਟ ਕਦੋਂ ਪਾਉਣੀ ਹੈ?

ਕੁਈਨਜ਼ਲੈਂਡ ਵਿੱਚ ਬਹੁਤ ਸਾਰੇ ਲੋਕ ਚੋਣਾਂ ਵਾਲੇ ਦਿਨ ਹੀ ਵੋਟ ਪਾਉਣਗੇ। ਚੋਣਾਂ ਸ਼ਨੀਵਾਰ ਨੂੰ ਪੈਣਗੀਆਂ, ਅਤੇ ਉਸ ਦਿਨ 08:00 ਅਤੇ 18:00 ਵਜੇ ਦੇ ਵਿਚਕਾਰ ਵੋਟ ਪਾਈ ਜਾ ਸਕਦੀ ਹੈ।

ਕੁਈਨਜ਼ਲੈਂਡ ਰਾਜ ਸਰਕਾਰ ਦੀਆਂ ਅਗਲੀਆਂ ਚੋਣਾਂ 26 ਅਕਤੂਬਰ 2024 ਨੂੰ ਹੋਣੀਆਂ ਤੈਅ ਹਨ।

ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਹੋ, ਤਾਂ ਤੁਸੀਂ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਨਿੱਜੀ ਰੂਪ ਵਿੱਚ ਆਪ ਜਾ ਕੇ ਜਾਂ ਡਾਕ ਰਾਹੀਂ (ਪੋਸਟਲ ਵੋਟ) ਵੋਟ ਪਾ ਸਕਦੇ ਹੋ, ਜਿਸ ਵਿੱਚ ਹੇਠਾਂ ਦਿੱਤੇ ਹੋਏ ਹੋਰ ਤਰੀਕੇ ਵੀ ਸ਼ਾਮਿਲ ਹਨ।

ਵੋਟ ਕਿੱਥੇ ਪਾਉਣੀ ਹੈ? ਤੁਸੀਂ ਵੋਟ ਪਾ ਸਕਦੇ ਹੋ:

  • ਇਹ ਪਤਾ ਲਗਾਉਣ ਲਈ ਕਿ ਕਿਹੜੀਆਂ ਪੋਲਿੰਗ ਥਾਵਾਂ ਉਪਲਬਧ ਹਨ, ਤੁਹਾਨੂੰ https://www.ecq.qld.gov.au 'ਤੇ ਜਾਣਾ ਚਾਹੀਦਾ ਹੈ ਜਾਂ 1300 881 665 'ਤੇ ਫ਼ੋਨ ਕਰਕੇ ਪਤਾ ਕਰਨਾ ਚਾਹੀਦਾ ਹੈ ਕਿ ਕਿਹੜੇ ਤਰੀਕੇ ਉਪਲਬਧ ਹਨ।
  • ਚੋਣਾਂ ਦੇ ਦਿਨ ਤੋਂ ਪਹਿਲਾਂ – ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਵਿੱਚ ਜਾ ਕੇ ਜਾਂ ਡਾਕ ਰਾਹੀਂ ਵੋਟ ਪਾਉਣ ਰਾਹੀਂ। ਤੁਸੀਂ ਚੋਣਾਂ ਦੇ ਦਿਨ ਤੋਂ ਦੋ ਹਫ਼ਤੇ ਪਹਿਲਾਂ ਤੱਕ ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਵਿੱਚ ਜਾ ਕੇ ਵੋਟ ਪਾ ਸਕਦੇ ਹੋ। ਤੁਹਾਨੂੰ ਜਲਦੀ ਵੋਟ ਪਾਉਣ ਲਈ ਕਿਸੇ ਕਾਰਨ ਦੀ ਲੋੜ ਨਹੀਂ ਹੈ। ਇਹ ਜਾਣਨ ਲਈ ਕਿ ਕਿਹੜੇ ਤਰੀਕੇ ਉਪਲਬਧ ਹਨ, https://www.ecq.qld.gov.au 'ਤੇ ਜਾਓ ਜਾਂ 1300 881 665 'ਤੇ ਫ਼ੋਨ ਕਰੋ।
  • ਫ਼ੋਨ ਰਾਹੀਂ ਵੋਟ ਪਾਉਣਾ – ਜੇਕਰ ਤੁਸੀਂ ਯੋਗ ਹੋ, ਤਾਂ ਤੁਸੀਂ ਫ਼ੋਨ ਦੀ ਸਹਾਇਤਾ ਨਾਲ ਵੋਟ ਪਾਉਣ ਦੀ ਸਹੂਲਤ ਦੀ ਵਰਤੋਂ ਕਰ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ।
  • ਮੋਬਾਈਲ ਵੋਟਿੰਗ ਅਤੇ ਜੇਲ੍ਹ ਤੋਂ ਵੋਟ ਪਾਉਣਾ – ਚੋਣ ਅਧਿਕਾਰੀ ਚੋਣ ਦੌਰਾਨ ਯੋਗ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਵੋਟਰਾਂ ਦਾ ਦੌਰਾ ਕਰ ਸਕਦੇ ਹਨ। 3 ਸਾਲ ਤੋਂ ਘੱਟ ਦੀ ਸਜ਼ਾ ਕੱਟ ਰਹੇ ਕੈਦੀ ਵੀ ਵੋਟ ਪਾਉਣ ਦੇ ਯੋਗ ਹਨ। ਇਸ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਸੈਂਟਰ 'ਤੇ ਕੀ ਹੁੰਦਾ ਹੈ?

ਪੋਲਿੰਗ ਬੂਥ ਜਾਂ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ ਦੇ ਬਾਹਰ, ਤੁਸੀਂ ਉਮੀਦਵਾਰਾਂ ਅਤੇ/ਜਾਂ ਉਮੀਦਵਾਰਾਂ ਦੀ ਮੱਦਦ ਕਰਦੇ ਵਾਲੰਟੀਅਰਾਂ ਨੂੰ ਦੇਖ ਸਕਦੇ ਹੋ। ਉਹ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' (how-to-vote’) ਨਾਮਕ ਇੱਕ ਕਾਗਜ਼ ਦੇ ਸਕਦੇ ਹਨ।

ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਲੈਣ ਜਾਂ ਇਸ ਦੇ ਮੁਤਾਬਿਕ ਚੱਲਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਉਮੀਦਵਾਰ ਦੀਆਂ ਨੀਤੀਆਂ ਨਾਲ ਸਹਿਮਤ ਹੋ ਤਾਂ ਇਹ ਤੁਹਾਡੀ ਇਸ ਬਾਰੇ ਫ਼ੈਸਲਾ ਕਰਨ ਵਿੱਚ ਮੱਦਦ ਕਰ ਸਕਦਾ ਹੈ ਕਿ ਵੋਟ ਕਿਵੇਂ ਪਾਉਣੀ ਹੈ। ਹਾਲਾਂਕਿ, ਤੁਸੀਂ ਅਜੇ ਵੀ ਉਸ ਉਮੀਦਵਾਰ ਨੂੰ ਵੋਟ ਪਾ ਸਕਦੇ ਹੋ ਅਤੇ ਦੂਜੇ ਉਮੀਦਵਾਰਾਂ ਨੂੰ 'ਵੋਟ ਕਿਵੇਂ ਪਾਉਣੀ ਹੈ' ਕਾਰਡ ਦੇ ਸੁਝਾਅ ਨਾਲੋਂ ਵੱਖਰੇ ਢੰਗ ਨਾਲ ਦਰਜਾ ਦੇ ਸਕਦੇ ਹੋ।

ਪੋਲਿੰਗ ਬੂਥ ਦੇ ਅੰਦਰ, ਤੁਹਾਨੂੰ ਇੱਕ ECQ ਚੋਣ ਅਧਿਕਾਰੀ ਇੱਕ ਮੇਜ਼ 'ਤੇ ਬੈਠਾ ਮਿਲੇਗਾ ਜਿਸਦੇ ਕੋਲ ਨਾਂਵਾਂ ਦੀ ਸੂਚੀ ਹੋਵੇਗੀ। ਤੁਹਾਨੂੰ ਚੋਣ ਅਧਿਕਾਰੀ ਕੋਲ ਰਜਿਸਟਰ ਕਰਵਾਉਣ ਦੀ ਲੋੜ ਹੈ। ਉਹ ਤੁਹਾਡਾ ਨਾਮ, ਪਤਾ, ਕੀ ਤੁਸੀਂ ਪਹਿਲਾਂ ਹੀ ਚੋਣ ਵਿੱਚ ਵੋਟ ਪਾ ਦਿੱਤੀ ਹੈ, ਅਤੇ ਤੁਹਾਡਾ ਚੋਣ ਹਲਕਾ ਪੁੱਛਣਗੇ। ਚੋਣ ਅਧਿਕਾਰੀ ਤੁਹਾਨੂੰ ਇੱਕ ਬੈਲਟ ਪੇਪਰ ਦੇਵੇਗਾ ਅਤੇ ਤੁਹਾਨੂੰ ਦੱਸੇਗਾ ਕਿ ਕਿੱਥੇ ਵੋਟ ਪਾਉਣੀ ਹੈ।

ਤੁਸੀਂ ਗੱਤੇ ਦੇ ਬਣੇ ਹੋਏ ਵੋਟਿੰਗ ਬੂਥਾਂ ਵਿੱਚ ਜਾ ਕੇ ਵੋਟ ਪਾਓਗੇ। ਬੂਥ ਅਲੱਗ-ਅਲੱਗ ਬਣੇ ਹੋਏ ਹੁੰਦੇ ਹਨ, ਇਸ ਲਈ ਕੋਈ ਹੋਰ ਇਹ ਨਹੀਂ ਦੇਖ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਉਂਦੇ ਹੋ। ਬੂਥਾਂ ਵਿੱਚ ਪੈਨਸਿਲਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਵੋਟ 'ਤੇ ਨਿਸ਼ਾਨ ਲਗਾਉਣ ਲਈ ਕਰ ਸਕਦੇ ਹੋ, ਪਰ ਤੁਸੀਂ ਆਪਣੀ ਪੈਨਸਿਲ ਜਾਂ ਪੈਨ ਵੀ ਵਰਤ ਸਕਦੇ ਹੋ।

ਜੇਕਰ ਤੁਹਾਨੂੰ ਚੋਣ ਬੈਲਟ ਪੇਪਰ ਭਰਨ ਵਿੱਚ ਮੱਦਦ ਦੀ ਲੋੜ ਹੈ, ਤਾਂ ਤੁਸੀਂ ਆਪਣੇ ਨਾਲ ਕਿਸੇ ਸਹਾਇਕ ਵਿਅਕਤੀ ਜਾਂ ਦੋਸਤ ਨੂੰ ਲੈ ਕੇ ਜਾ ਸਕਦੇ ਹੋ। ਚੋਣ ਅਧਿਕਾਰੀ ਵੀ ਤੁਹਾਡੀ ਮੱਦਦ ਕਰ ਸਕਦਾ ਹੈ। ਇਸ ਸਹਾਇਕ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਕਿਸ ਨੂੰ ਵੋਟ ਪਾਉਣੀ ਹੈ ਅਤੇ ਤੁਹਾਡੇ ਸਹਿਮਤੀ ਤੋਂ ਬਗ਼ੈਰ ਕਿਸੇ ਨੂੰ ਨਹੀਂ ਦੱਸ ਸਕਦਾ ਕਿ ਤੁਸੀਂ ਕਿਵੇਂ ਵੋਟ ਪਾਈ ਹੈ।

ਜੇਕਰ ਤੁਸੀਂ ਚੋਣਾਂ ਵਾਲੇ ਦਿਨ ਵਿਦੇਸ਼ ਜਾਂ ਕਿਸੇ ਹੋਰ ਰਾਜ ਵਿੱਚ ਹੋ ਤਾਂ ਕੀ ਕਰਨਾ ਹੈ?

ਜੇਕਰ ਤੁਸੀਂ ਚੋਣਾਂ ਵਾਲੇ ਦਿਨ (ਜਾਂ ਤਾਂ ਆਸਟ੍ਰੇਲੀਆ ਵਿੱਚ ਜਾਂ ਵਿਦੇਸ਼ ਵਿੱਚ) ਯਾਤਰਾ ਕਰ ਰਹੇ ਹੋਵੋਗੇ, ਤਾਂ ਤੁਸੀਂ ਇਹ ਕਰ ਸਕਦੇ ਹੋ:

  • ਚੋਣਾਂ ਦੇ ਦਿਨ ਤੋਂ ਪਹਿਲਾਂ ਕਿਸੇ ਜਲਦੀ ਵੋਟ ਪਾਉਣ ਵਾਲੇ ਵੋਟਿੰਗ ਸੈਂਟਰ 'ਤੇ ਜਾਂ ਡਾਕ ਰਾਹੀਂ ਵੋਟ ਪਾਓ
  • ਜੇਕਰ ਤੁਸੀਂ ਵਿਦੇਸ਼ ਯਾਤਰਾ ਕਰਣ ਦੌਰਾਨ ਵੋਟ ਨਹੀਂ ਪਾ ਸਕਦੇ ਹੋ, ਤਾਂ ਤੁਸੀਂ ਕੁਈਨਜ਼ਲੈਂਡ ਦੇ ਚੋਣ ਕਮਿਸ਼ਨ ਨੂੰ ਸੂਚਿਤ ਕਰ ਸਕਦੇ ਹੋ। ਜੇਕਰ ਤੁਸੀਂ ਅਣਮਿੱਥੇ ਸਮੇਂ ਲਈ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਵੋਟਰ ਸੂਚੀ ਵਿੱਚੋਂ ਹਟਾਇਆ ਜਾ ਸਕਦਾ ਹੈ ਅਤੇ ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਦੁਬਾਰਾ ਨਾਮ ਦਰਜ ਕਰਵਾ ਸਕਦੇ ਹੋ।

ਵਧੇਰੇ ਜਾਣਕਾਰੀ ਲਈ ਤੁਸੀਂ 1300 881 665 ‘ਤੇ ECQ ਨਾਲ ਸੰਪਰਕ ਕਰ ਸਕਦੇ ਹੋ।