ਕੁਈਨਜ਼ਲੈਂਡ

ਕੁਈਨਜ਼ਲੈਂਡ ਵਿੱਚ ਡਾਕ ਰਾਹੀਂ ਵੋਟ ਪਾਉਣਾ

ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇਣਾ

ਡਾਕ ਰਾਹੀਂ ਵੋਟ ਪਾਉਣ ਲਈ, ਤੁਸੀਂ ਆਉਣ ਵਾਲੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ। ਕੁਈਨਜ਼ਲੈਂਡ ਦਾ ਚੋਣ ਕਮਿਸ਼ਨ (Electoral Commission of Queensland) (ECQ) ਤੁਹਾਨੂੰ ਡਾਕ ਰਾਹੀਂ ਇੱਕ ਬੈਲਟ ਪੈਕ ਭੇਜੇਗਾ, ਜੋ ਤੁਹਾਨੂੰ ਉਹਨਾਂ ਨੂੰ ਡਾਕ ਰਾਹੀਂ ਵਾਪਸ ਭੇਜਣ ਦੀ ਲੋੜ ਹੋਵੇਗੀ। ਡਾਕ ਰਾਹੀਂ ਪਾਉਣਾ ਮੁਫ਼ਤ ਹੈ।

ਤੁਸੀਂ ਇੱਥੇ ਅਰਜ਼ੀ ਦੇ ਸਕਦੇ ਹੋ:

ਜੇਕਰ ਤੁਸੀਂ ਵਿਦੇਸ਼ ਵਿੱਚ ਹੋ, ਤਾਂ ਤੁਸੀਂ:

  1. ਇਸ ਨੂੰ ਬ੍ਰਿਸਬੇਨ ਵਿੱਚ ECQ ਨੂੰ ਡਾਕ ਰਾਹੀਂ ਵਾਪਸ ਭੇਜ ਸਕਦੇ ਹੋ; ਜਾਂ
  2. ਇਸ ਨੂੰ ਆਪਣੇ ਨੇੜਲੇ ਵਿਦੇਸ਼ੀ ਪੋਸਟਲ ਬੈਲਟ ਡਰਾਪ-ਆਫ਼ ਸਥਾਨ 'ਤੇ ਲੈ ਜਾ ਸਕਦੇ ਹੋ ਜਾਂ ਡਾਕ ਰਾਹੀਂ ਪਹੁੰਚਾ ਸਕਦੇ ਹੋ ਤਾਂ ਜੋ ਤੇਜ਼ੀ ਨਾਲ ਵਾਪਸ ਪਹੁੰਚ ਸਕੇ।

ਡਾਕ ਰਾਹੀਂ ਵੋਟ ਪਾਉਣਾ

ਤੁਹਾਨੂੰ ਇੱਕ ਘੋਸ਼ਣਾ ਲਿਫ਼ਾਫ਼ਾ, ਇੱਕ ਪਹਿਲਾਂ ਤੋਂ ਭੁਗਤਾਨਸ਼ੁਦਾ ਜਵਾਬ-ਭੇਜਣ ਵਾਲਾ ਲਿਫ਼ਾਫ਼ਾ, ਇੱਕ ਬੈਲਟ ਪੇਪਰ ਭੇਜਿਆ ਜਾਵੇਗਾ। ਤੁਸੀਂ ਬੈਲਟ ਪੇਪਰ ਦੇ ਸਿਖਰ 'ਤੇ ਹਿਦਾਇਤਾਂ ਦਿੱਤੀਆਂ ਹੋਈਆਂ ਲੱਭ ਸਕਦੇ ਹੋ।

ਤੁਹਾਨੂੰ ਚੋਣ ਬੈਲਟ ਪੇਪਰਾਂ ਨੂੰ ਗੁਪਤ ਰੂਪ ਵਿੱਚ ਭਰਨਾ ਚਾਹੀਦਾ ਹੈ। ਤੁਸੀਂ ਕਿਸੇ ਨੂੰ ਆਪਣੀ ਮੱਦਦ ਕਰਨ ਲਈ ਕਹਿ ਸਕਦੇ ਹੋ, ਪਰ ਇਸ ਵਿਅਕਤੀ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਪਾਓ ਅਤੇ ਤੁਹਾਡੀ ਸਹਿਮਤੀ ਤੋਂ ਬਗ਼ੈਰ ਕਿਸੇ ਨੂੰ ਇਹ ਵੀ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ।

ਜਦੋਂ ਤੁਸੀਂ ਬੈਲਟ ਪੇਪਰ ਭਰ ਲਵੋ, ਉਸਨੂੰ ਘੋਸ਼ਣਾ ਲਿਫ਼ਾਫ਼ੇ ਵਿੱਚ ਪਾਓ ਅਤੇ ਸੀਲ ਕਰ ਦਿਓ। ਘੋਸ਼ਣਾ ਲਿਫ਼ਾਫ਼ੇ 'ਤੇ ਦਸਤਖ਼ਤ ਕਰੋ ਅਤੇ ਗਵਾਹ ਨੂੰ ਵੀ ਇਸ 'ਤੇ ਦਸਤਖ਼ਤ ਕਰਨ ਲਈ ਕਹੋ। ਦਸਤਖ਼ਤ ਕੀਤੇ ਘੋਸ਼ਣਾ ਲਿਫ਼ਾਫ਼ੇ ਨੂੰ ਪਹਿਲਾਂ ਤੋਂ ਭੁਗਤਾਨਸ਼ੁਦਾ ਜਵਾਬ-ਭੇਜਣ ਵਾਲੇ ਲਿਫ਼ਾਫ਼ੇ ਵਿੱਚ ਇਸ ਤਰ੍ਹਾਂ ਪਾਓ, ਤਾਂ ਜੋ ਵਾਪਸੀ ਪਤਾ ਵਿੰਡੋ ਵਿੱਚ ਨਜ਼ਰ ਆਵੇ। ਇਸਨੂੰ ਜਿੰਨਾ ਜਲਦੀ ਹੋ ਸਕੇ ਵਾਪਸ ECQ ਨੂੰ ਡਾਕ ਰਾਹੀਂ ਭੇਜ ਦਿਓ। ਤੁਹਾਨੂੰ ਡਾਕ ਟਿਕਟ ਲਗਾਉਣ ਦੀ ਲੋੜ ਨਹੀਂ ਹੈ।

ਡਾਕ ਰਾਹੀਂ ਪਾਉਣ ਵਾਲੀਆਂ ਸਾਰੀਆਂ ਵੋਟਾਂ ਨੂੰ ਚੋਣਾਂ ਵਾਲੇ ਦਿਨ ਸ਼ਾਮ 6 ਵਜੇ ਤੱਕ ਭਰਿਆ ਜਾਣਾ ਲਾਜ਼ਮੀ ਹੈ।