ਨੋਰਦਰਨ ਟੈਰੀਟਰੀ

ਨੋਰਦਰਨ ਟੈਰੀਟਰੀ ਵਿੱਚ ਡਾਕ ਰਾਹੀਂ ਵੋਟ ਪਾਉਣਾ

ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇਣਾ

ਡਾਕ ਰਾਹੀਂ ਵੋਟ ਪਾਉਣ ਲਈ, ਤੁਸੀਂ ਹੁਣ ਤੋਂ ਹੀ 2024 ਦੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ। Northern Territory Electoral Commission (NTEC) ਤੁਹਾਨੂੰ ਡਾਕ ਰਾਹੀਂ ਇੱਕ ਬੈਲਟ ਪੈਕ ਭੇਜੇਗਾ ਜੋ ਤੁਹਾਨੂੰ ਉਹਨਾਂ ਨੂੰ ਵਾਪਸ ਪੋਸਟ ਕਰਨ ਦੀ ਲੋੜ ਹੋਵੇਗੀ। ਡਾਕ ਰਾਹੀਂ ਵੋਟ ਪਾਉਣਾ ਮੁਫ਼ਤ ਹੈ।

ਤੁਸੀਂ ਹੇਠ ਲਿਖੇ ਤਰੀਕਿਆਂ ਰਾਹੀਂ ਅਰਜ਼ੀ ਦੇ ਸਕਦੇ ਹੋ:

  • ਔਨਲਾਈਨ
  • ਅਰਜ਼ੀ ਪੂਰੀ ਕਰਕੇ ਡਾਕ ਰਾਹੀਂ ਭੇਜ ਕੇ
  • ਇੱਕ ਆਮ ਡਾਕ ਵੋਟਰ ਵਜੋਂ ਰਜਿਸਟਰ ਕਰੋ।

ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਕਿਵੇਂ ਦੇਣੀ ਹੈ, ਇਸ ਬਾਰੇ ਵਧੇਰੇ ਜਾਣਕਾਰੀ ਚੋਣਾਂ ਦੇ ਨੇੜੇ ਪ੍ਰਕਾਸ਼ਿਤ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਇੱਥੇ ਵੇਖੋ ਜਾਂ postalvote.ntec@nt.gov.au 'ਤੇ ਈ-ਮੇਲ ਕਰੋ।

ਇਸ ਲਈ ਅੰਤਿਮ-ਤਾਰੀਖਾਂ ਕੀ ਹਨ?

  • NTEC ਨੂੰ ਚੋਣ ਵਾਲੇ ਦਿਨ 18:00 ਵਜੇ ਤੱਕ ਤੁਹਾਡੇ ਭਰੇ ਹੋਏ ਬੈਲਟ ਪੇਪਰ ਮਿਲਣੇ ਲਾਜ਼ਮੀ ਹਨ।

ਕੀ ਮੈਂ ਯੋਗ ਹਾਂ?

ਤੁਸੀਂ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ, ਜੇਕਰ:

  • ਤੁਸੀਂ ACT ਤੋਂ ਬਾਹਰ ਹੋਵੋਗੇ
  • ਤੁਸੀਂ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਤੋਂ 8km ਤੋਂ ਵੱਧ ਦੂਰ ਹੋਵੋਗੇ
  • ਤੁਸੀਂ ਯਾਤਰਾ ਕਰ ਰਹੇ ਹੋਵੋਗੇ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਹਾਜ਼ਰ ਨਹੀਂ ਹੋ ਸਕਦੇ ਹੋ
  • ਤੁਹਾਨੂੰ ਕੋਈ ਗੰਭੀਰ ਬਿਮਾਰੀ ਜਾਂ ਸਮੱਸਿਆ ਹੈ ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦੀ ਹੈ
  • ਤੁਹਾਡਾ ਜਣੇਪਾ ਨੇੜੇ ਆ ਰਿਹਾ ਹੈ
  • ਤੁਹਾਡੇ ਧਾਰਮਿਕ ਵਿਸ਼ਵਾਸ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦੇ ਹਨ
  • ਤੁਸੀਂ ਸੁਧਾਰ ਘਰ ਵਿੱਚ ਹੋ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਿਆ ਗਿਆ ਹੈ
  • ਤੁਸੀਂ ਹਸਪਤਾਲ ਦੇ ਬਾਹਰ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦਾ ਹੈ
  • ਤੁਸੀਂ ਚੋਣਾਂ ਵਾਲੇ ਦਿਨ ਕੰਮ ਕਰ ਰਹੇ ਹੋਵੋਗੇ
  • ਤੁਸੀਂ ਇੱਕ ਚੁੱਪ ਵੋਟਰ ਹੋ
  • ਤੁਸੀਂ ਅਪਾਹਜ ਵਿਅਕਤੀ ਹੋ
  • ਤੁਹਾਨੂੰ ਲੱਗਦਾ ਹੈ ਕਿ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣਾ ਤੁਹਾਡੀ ਨਿੱਜੀ ਸੁਰੱਖਿਆ ਜਾਂ ਤੁਹਾਡੇ ਪਰਿਵਾਰ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਵੇਗਾ।

ਡਾਕ ਰਾਹੀਂ ਵੋਟ ਪਾਉਣਾ  

ਤੁਸੀਂ ਹਿਦਾਇਤਾਂ ਨਾਲ ਇੱਕ ਬੈਲਟ ਪੇਪਰ ਅਤੇ ਦੋ ਲਿਫ਼ਾਫ਼ੇ ਮਿਲਣਗੇ।

ਤੁਹਾਨੂੰ ਚੋਣ ਬੈਲਟ ਪੇਪਰਾਂ ਨੂੰ ਗੁਪਤ ਰੂਪ ਵਿੱਚ ਭਰਨਾ ਚਾਹੀਦਾ ਹੈ। ਤੁਸੀਂ ਕਿਸੇ ਨੂੰ ਆਪਣੀ ਮੱਦਦ ਕਰਨ ਲਈ ਕਹਿ ਸਕਦੇ ਹੋ, ਪਰ ਇਸ ਵਿਅਕਤੀ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਪਾਓ ਅਤੇ ਤੁਹਾਡੀ ਸਹਿਮਤੀ ਤੋਂ ਬਗ਼ੈਰ ਕਿਸੇ ਨੂੰ ਇਹ ਵੀ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ।

ਜਦੋਂ ਤੁਸੀਂ ਬੈਲਟ ਪੇਪਰ ਭਰ ਲਵੋ, ਤਾਂ ਇਸਨੂੰ ਬੈਲਟ ਪੇਪਰ ਵਾਲੇ ਲਿਫ਼ਾਫ਼ੇ ਵਿੱਚ ਪਾਓ ਅਤੇ ਇਸਨੂੰ ਸੀਲ ਕਰ ਦਿਓ। ਬੈਲਟ ਪੇਪਰ ਵਾਲੇ ਲਿਫ਼ਾਫ਼ੇ 'ਤੇ ਮਿਤੀ, ਸਮਾਂ ਅਤੇ ਦਸਤਖ਼ਤ ਵਾਲੇ ਹਿੱਸੇ ਨੂੰ ਪੂਰਾ ਕਰੋ। ਬੈਲਟ ਪੇਪਰ ਵਾਲੇ ਲਿਫ਼ਾਫ਼ੇ ਨੂੰ ਪਹਿਲਾਂ ਤੋਂ ਭੁਗਤਾਨਸ਼ੁਦਾ ਜਵਾਬ-ਭੇਜਣ ਵਾਲੇ ਲਿਫ਼ਾਫ਼ੇ ਵਿੱਚ ਪਾਓ ਅਤੇ ਇਸਨੂੰ ਸੀਲ ਕਰ ਦਿਓ। ਜਿੰਨੀ ਜਲਦੀ ਹੋ ਸਕੇ, ਇਸ ਲਿਫ਼ਾਫ਼ੇ ਨੂੰ ਡਾਕ ਰਾਹੀਂ ਭੇਜ ਦੇਵੋ। ਤੁਹਾਨੂੰ ਡਾਕ ਟਿਕਟ ਲਗਾਉਣ ਦੀ ਲੋੜ ਨਹੀਂ ਹੈ।

ਤੁਸੀਂ ਵੋਟਿੰਗ ਕੇਂਦਰ ਜਾਂ Northern Territory Electoral Commission ਦਫ਼ਤਰ ਵਿੱਚ ਕਿਸੇ ਚੋਣ ਅਧਿਕਾਰੀ ਨੂੰ ਵੀ ਪਹਿਲਾਂ ਤੋਂ ਭੁਗਤਾਨਸ਼ੁਦਾ ਜਵਾਬ-ਭੇਜਣ ਵਾਲੇ ਲਿਫ਼ਾਫ਼ੇ ਨੂੰ ਸੌਂਪ ਸਕਦੇ ਹੋ।