ਸਥਾਨਕ ਸਰਕਾਰ ਦੀਆਂ ਚੋਣਾਂ

ਵਿਕਟੋਰੀਆ

ਵਿਕਟੋਰੀਆ ਵਿੱਚ, ਜ਼ਿਆਦਾਤਰ ਸਥਾਨਕ ਕੌਂਸਲ ਦੀਆਂ ਚੋਣਾਂ ਹਰ ਚਾਰ ਸਾਲਾਂ ਬਾਅਦ ਅਕਤੂਬਰ ਦੇ ਮਹੀਨੇ ਵਿੱਚ ਹੁੰਦੀਆਂ ਹਨ। ਆਪਣੀ ਕੌਂਸਲ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿਕਟੋਰੀਆਈ ਚੋਣ ਕਮਿਸ਼ਨ (Victorian Electoral Commission) (VEC) ਦੀ ਵੈੱਬਸਾਈਟ ਦੇਖੋ।

ਤੁਹਾਨੂੰ ਵਿਕਟੋਰੀਆ ਵਿੱਚ ਸਥਾਨਕ ਕੌਂਸਲ ਚੋਣਾਂ ਵਿੱਚ ਨਾਮ ਦਰਜ ਕਰਵਾਉਣ ਲਈ ਨਾਗਰਿਕ ਹੋਣ ਦੀ ਲੋੜ ਨਹੀਂ ਹੈ!

ਇਹ ਇਸ ਲਈ ਹੈ ਕਿਉਂਕਿ ਵਿਕਟੋਰੀਆ ਵਿੱਚ ਸਥਾਨਕ ਸਰਕਾਰਾਂ ਲਈ ਤੁਸੀਂ 'ਕੌਂਸਲ ਵੋਟਰ ਸੂਚੀ' ਵਿੱਚ ਨਾਮ ਲਿਖਵਾਉਣ ਲਈ ਅਰਜ਼ੀ ਦੇ ਸਕਦੇ ਹੋ, ਜੇਕਰ ਤੁਸੀਂ:

  • 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ
  • ਵਿਕਟੋਰੀਆ ਦੇ ਕਿਸੇ ਕੌਂਸਲ ਖੇਤਰ ਵਿੱਚ ਕਿਸੇ ਜਾਇਦਾਦ 'ਤੇ ਰੇਟ ਭਰਦੇ ਹੋ (ਇਸ ਵਿੱਚ ਗੈਰ-ਆਸਟ੍ਰੇਲੀਅਨ ਨਾਗਰਿਕ ਵੀ ਸ਼ਾਮਲ ਹਨ)।

ਇਹ ਦੇਖਣ ਲਈ ਕਿ ਕੀ ਤੁਸੀਂ ਕੌਂਸਲ ਦੀ ਵੋਟਰ ਸੂਚੀ ਵਿੱਚ ਇੱਕ ਨਾਮਜ਼ਦ ਵੋਟਰ ਹੋ, ਆਪਣੀ ਕੌਂਸਲ ਨਾਲ ਸਿੱਧਾ ਸੰਪਰਕ ਕਰੋ।

ਮੈਲਬੌਰਨ ਸਿਟੀ ਕੌਂਸਲ (Melbourne City Council) ਨੂੰ ਛੱਡ ਕੇ, ਕੌਂਸਲ ਦੀ ਵੋਟਰ ਸੂਚੀ ਵਿੱਚ ਨਾਮਜ਼ਦ ਵੋਟਰਾਂ ਲਈ ਵੋਟ ਪਾਉਣਾ ਲਾਜ਼ਮੀ ਨਹੀਂ ਹੈ।

ਬਾਕੀ ਸਾਰੇ ਵੋਟਰਾਂ ਨੂੰ ਵੋਟ ਪਾਉਣੀ ਪੈਂਦੀ ਹੈ।

ਤੁਸੀਂ ਕਿਸੇ ਵੀ ਕੌਂਸਲ ਚੋਣ ਵਿੱਚ ਸਿਰਫ਼ ਇੱਕ ਵਾਰ ਹੀ ਵੋਟ ਪਾ ਸਕਦੇ ਹੋ।

ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ?

ਤੁਹਾਡੀ ਸਥਾਨਕ ਕੌਂਸਲ 'ਤੇ ਨਿਰਭਰ ਕਰਦੇ ਹੋਏ, ਤੁਸੀਂ ਸ਼ਾਇਦ:

  • ਪੂਰੇ ਕੌਸਲ ਖੇਤਰ ਦੇ ਕਈ ਲੋਕਾਂ ਨੂੰ ਤੁਹਾਡੀ ਨੁਮਾਇੰਦਗੀ ਕਰਨ ਲਈ ਵੋਟ ਦੇ ਰਹੇ ਹੋਵੋ (ਅਣ-ਵੰਡੀ ਕੌਂਸਲ ਲਈ)
  • ਆਪਣੇ ਭਾਈਚਾਰੇ ਦੇ ਹਿੱਸੇ ਦੀ ਨੁਮਾਇੰਦਗੀ ਕਰਨ ਲਈ ਕੌਂਸਲ ਖੇਤਰ ਤੋਂ ਕਈ ਲੋਕਾਂ ਨੂੰ ਵੋਟ ਦੇ ਸਕਦੇ ਹੋ (ਮਲਟੀ-ਕੌਂਸਲਰ ਵਾਰਡਾਂ ਲਈ) ।
  • ਆਪਣੇ ਭਾਈਚਾਰੇ ਦੇ ਹਿੱਸੇ ਦੀ ਨੁਮਾਇੰਦਗੀ ਕਰਨ ਲਈ ਕੌਂਸਲ ਖੇਤਰ ਵਿੱਚੋਂ ਇੱਕ ਵਿਅਕਤੀ ਨੂੰ ਵੋਟ ਦੇ ਸਕਦੇ ਹੋ (ਸਿੰਗਲ ਕੌਂਸਲਰ ਵਾਰਡਾਂ ਲਈ)।

ਆਪਣੀ ਕੌਂਸਲ ਦੀ ਬਣਤਰ ਨੂੰ ਵੇਖਣ ਲਈ, ਸਥਾਨਕ ਕੌਂਸਲ ਪ੍ਰੋਫ਼ਾਈਲਾਂ ਦੀ ਜਾਂਚ ਕਰੋ।

ਸਾਰੇ ਕੌਂਸਲਰਾਂ ਦੀ ਚੋਣ ਹੋਣ ਤੋਂ ਬਾਅਦ, ਉਹ ਇਹ ਫ਼ੈਸਲਾ ਕਰਦੇ ਹਨ ਕਿ ਕੌਣ ਮੇਅਰ ਦੇ ਰੂਪ ਵਿੱਚ ਕੰਮ ਕਰੇਗਾ (Melbourne City Councilਨੂੰ ਛੱਡ ਕੇ)।

Melbourne City Council ਵਿੱਚ, ਤੁਸੀਂ ਨੌਂ ਕੌਂਸਲਰਾਂ ਤੋਂ ਇਲਾਵਾ ਆਪਣੀ ਸਥਾਨਕ ਸਰਕਾਰ ਦੇ ਮੁਖੀ, ਲਾਰਡ ਮੇਅਰ (Lord Mayor) ਅਤੇ ਡਿਪਟੀ ਲਾਰਡ ਮੇਅਰ (Deputy Lord Mayor) ਨੂੰ ਸਿੱਧੇ ਤੌਰ 'ਤੇ ਚੁਣਦੇ ਹੋ।

ਡਾਕ ਰਹਿਣ ਵੋਟ ਪਾਉਣੀ

ਸਾਰੇ ਨਾਮ ਦਰਜ ਵੋਟਰਾਂ ਨੂੰ ਡਾਕ ਰਾਹੀਂ ਇੱਕ ਬੈਲਟ ਪੈਕ ਪ੍ਰਾਪਤ ਹੋਵੇਗਾ।

ਤੁਹਾਡੇ ਬੈਲਟ ਪੈਕ ਵਿੱਚ ਇਹ ਸ਼ਾਮਲ ਹੋਵੇਗਾ:

  • ਇੱਕ ਬੈਲਟ ਪੇਪਰ
  • ਇੱਕ ਬੈਲਟ ਪੇਪਰ ਲਿਫ਼ਾਫ਼ਾ (ਤੁਹਾਡੀ ਵੋਟ ਇਸਦੇ ਵਿੱਚ ਪਾਉਣ ਲਈ)
  • ਇਸ ਬਾਰੇ ਹਿਦਾਇਤਾਂ ਕਿ ਵੋਟ ਕਿਵੇਂ ਪਾਉਣੀ ਹੈ
  • ਉਮੀਦਵਾਰਾਂ ਬਾਰੇ ਜਾਣਕਾਰੀ (ਇਨ੍ਹਾਂ ਨੂੰ ਉਮੀਦਵਾਰਾਂ ਦੇ ਬਿਆਨ ਕਿਹਾ ਜਾਂਦਾ ਹੈ)
  • ਬੈਲਟ ਪੇਪਰ ਵਾਪਸ ਭੇਜਣ ਲਈ ਪਹਿਲਾਂ ਤੋਂ ਭੁਗਤਾਨਸ਼ੁਦਾ-ਲਿਫ਼ਾਫ਼ਾ।

ਜੇਕਰ ਤੁਹਾਨੂੰ ਆਪਣਾ ਬੈਲਟ ਪੇਪਰ ਨਹੀਂ ਮਿਲਦਾ, ਤਾਂ VEC ਨਾਲ 13 18 32 'ਤੇ ਫ਼ੋਨ ਰਾਹੀਂ ਸੰਪਰਕ ਕਰੋ।

ਡਾਕ ਰਹਿਣ ਵੋਟ ਪਾਉਣੀ: ਮੈਂ ਆਪਣਾ ਬੈਲਟ ਪੇਪਰ ਕਿਵੇਂ ਭਰਾਂ?

ਇਹ ਬੈਲਟ ਪੇਪਰ ਦੀ ਇੱਕ ਉਦਾਹਰਨ ਹੈ।

ਤੁਹਾਡਾ ਬੈਲਟ ਪੇਪਰ ਦੇ ਹਰ ਖਾਨੇ ਵਿੱਚ ਇੱਕ ਨੰਬਰ ਲਿਖਣਾ ਲਾਜ਼ਮੀ ਹੈ:

  • ਉਸ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ 1 ਲਿਖੋ, ਜਿਸਨੂੰ ਤੁਸੀਂ ਸਭ ਤੋਂ ਵੱਧ ਜਿਤਾਉਣਾ ਚਾਹੁੰਦੇ ਹੋ
  • ਆਪਣੇ ਦੂਜੇ ਪਸੰਦੀਦਾ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ 2 ਲਿਖੋ
  • ਹਰ ਖਾਨੇ ਵਿੱਚ ਨੰਬਰ ਦਿੰਦੇ ਹੋਏ ਚਲਦੇ ਜਾਵੋ, ਜਦ ਤੱਕ ਸਾਰੇ ਖਾਨਿਆਂ ਵਿੱਚ ਨੰਬਰ ਨਾ ਭਰੇ ਜਾਣ
  • ਸਿਰਫ਼ ਨੰਬਰਾਂ ਦੀ ਵਰਤੋਂ ਕਰੋ

ਡਾਕ ਰਹਿਣ ਵੋਟ ਪਾਉਣੀ: ਵੋਟ ਕਿਵੇਂ ਪਾਉਣੀ ਹੈ

  • ਆਪਣਾ ਬੈਲਟ ਪੇਪਰ ਭਰੋ
  • ਆਪਣੇ ਭਰੇ ਹੋਏ ਬੈਲਟ ਪੇਪਰ ਨੂੰ ਬੈਲਟ ਪੇਪਰ ਵਾਲੇ ਲਿਫ਼ਾਫ਼ੇ ਵਿੱਚ ਪਾਓ
  • ਪਿਛਲੇ ਪਾਸੇ ਆਪਣੇ ਵੇਰਵੇ ਭਰੋ, ਆਪਣੀ ਜਨਮ ਮਿਤੀ ਲਿਖੋ, ਇਸ 'ਤੇ ਦਸਤਖ਼ਤ ਕਰੋ ਅਤੇ ਮਿਤੀ ਲਿਖੋ
  • ਆਪਣੇ ਬੈਲਟ ਪੇਪਰ ਲਿਫ਼ਾਫ਼ੇ ਨੂੰ ਵੱਡੇ ਐਡਰੈੱਸ ਵਾਲੇ ਪਹਿਲਾਂ ਤੋਂ ਭੁਗਤਾਨਸ਼ੁਦਾ ਜਵਾਬ ਭੇਜਣ ਵਾਲੇ ਲਿਫ਼ਾਫ਼ੇ ਵਿੱਚ ਪਾਓ
  • ਤੁਹਾਨੂੰ ਡਾਕ ਟਿਕਟ ਲਗਾਉਣ ਦੀ ਲੋੜ ਨਹੀਂ ਹੈ
  • ਆਪਣੇ ਬੈਲਟ ਪੇਪਰ ਨੂੰ ਪੋਸਟ ਬਾਕਸ ਵਿੱਚ ਪਾ ਦਿਓ ਜਾਂ VEC ਦੁਆਰਾ ਦੱਸੀ ਮਿਤੀ ਤੱਕ ਆਪਣੇ ਸਥਾਨਕ ਚੋਣ ਦਫ਼ਤਰ ਵਿੱਚ ਛੱਡ ਆਓ।