ਸਥਾਨਕ ਸਰਕਾਰ ਦੀਆਂ ਚੋਣਾਂ

ਤਸਮਾਨੀਆ

ਤਸਮਾਨੀਆ ਵਿੱਚ, ਸਥਾਨਕ ਸਰਕਾਰ ਦੀਆਂ ਚੋਣਾਂ ਹਰ ਚਾਰ ਸਾਲਾਂ ਵਿੱਚ ਅਕਤੂਬਰ ਵਿੱਚ ਹੁੰਦੀਆਂ ਹਨ। ਕਿਰਪਾ ਕਰਕੇ ਆਪਣੀ ਕੌਂਸਲ ਬਾਰੇ ਹੋਰ ਵੇਰਵਿਆਂ ਲਈ ਤਸਮਾਨੀਆ ਦੇ ਚੋਣ ਕਮਿਸ਼ਨ (Tasmanian Electoral Commission) (TEC) ਦੀ ਵੈੱਬਸਾਈਟ ਦੇਖੋ।

ਤਸਮਾਨੀਆ ਵਿੱਚ ਕੌਂਸਲ ਚੋਣਾਂ ਵਿੱਚ ਰਜਿਸਟਰ ਕਰਨ ਲਈ ਤੁਹਾਨੂੰ ਨਾਗਰਿਕ ਹੋਣ ਦੀ ਲੋੜ ਨਹੀਂ ਹੈ!

ਜੇਕਰ ਤੁਸੀਂ ਨਾਗਰਿਕ ਨਹੀਂ ਹੋ, ਤਾਂ ਵੀ ਤੁਸੀਂ ਸਥਾਨਕ ਸਰਕਾਰ ਦੀ ਵੋਟਰ ਸੂਚੀ ‘ਤੇ ਹੋਣ ਦੇ ਯੋਗ ਹੋ ਜੇਕਰ:

  • ਤੁਸੀਂ ਕਿਸੇ ਨਗਰਪਾਲਿਕਾ ਖੇਤਰ ਵਿੱਚ ਜ਼ਮੀਨ ਦੇ ਮਾਲਕ ਜਾਂ ਕਬਜ਼ੇਦਾਰ ਹੋ, ਜੋ ਤੁਹਾਡੇ ਰਾਜ ਸਰਕਾਰ ਦੀ ਵੋਟਰ ਸੂਚੀ ਵਿੱਚ ਦਰਜ ਟਿਕਾਣੇ ਤੋਂ ਵੱਖਰਾ ਹੈ, ਜਾਂ
  • ਤੁਸੀਂ ਕਿਸੇ ਕਾਰਪੋਰੇਟ ਬਾਡੀ ਦੇ ਨਾਮਜ਼ਦ ਪ੍ਰਤੀਨਿਧੀ ਹੋ, ਜੋ ਨਗਰਪਾਲਿਕਾ ਖੇਤਰ ਵਿੱਚ ਜ਼ਮੀਨ ਦਾ ਮਾਲਕ ਜਾਂ ਕਬਜ਼ੇਦਾਰ ਹੈ।

ਇਨ੍ਹਾਂ ਵਿਸ਼ੇਸ਼ ਸ਼ਰਤਾਂ ਅਧੀਨ ਨਾਮ ਦਰਜ ਕਰਵਾਉਣ ਲਈ, ਤੁਹਾਨੂੰ ਚੋਣ ਲਈ ਰੋਲ ਬੰਦ ਹੋਣ ਤੋਂ ਪਹਿਲਾਂ ਸਹੀ ਰਜਿਸਟਰੇਸ਼ਨ ਫਾਰਮ ਨੂੰ ਭਰਨ ਅਤੇ ਸੰਬੰਧਿਤ ਕੌਂਸਲ ਦੇ ਜਨਰਲ ਮੈਨੇਜਰ ਨੂੰ ਵਾਪਸ ਕਰਨ ਦੀ ਲੋੜ ਹੁੰਦੀ ਹੈ:

 

ਆਪਣਾ ਸਥਾਨਕ ਕੌਂਸਲ ਖੇਤਰ ਲੱਭੋ

ਤੁਸੀਂ ਆਪਣਾ ਸਥਾਨਕ ਸਰਕਾਰੀ ਖੇਤਰ ਇੱਥੇ ਆਪਣਾ ਪਤਾ ਭਰਕੇ ਇੱਥੇ ਲੱਭ ਸਕਦੇ ਹੋ।

ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ?

ਤੁਸੀਂ ਤਸਮਾਨੀਆ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਪੋਸਟਲ ਬੈਲਟ ਦੁਆਰਾ ਵੋਟ ਪਾਉਂਦੇ ਹੋ।

ਤੁਸੀਂ ਸਥਾਨਕ ਸਰਕਾਰ ਵਿੱਚ ਆਪਣੇ ਨੁਮਾਇੰਦਿਆਂ ਲਈ ਵੋਟ ਪਾਵੋਗੇ, ਜੋ ਕਿ ਤੁਹਾਡੇ ਕੌਂਸਲਰ, ਅਤੇ ਸਥਾਨਕ ਸਰਕਾਰ ਦੇ ਆਗੂ ਹਨ, ਜਿਵੇਂ ਕਿ ਮੇਅਰ ਅਤੇ ਡਿਪਟੀ ਮੇਅਰ।

ਹਰੇਕ ਕੌਂਸਲ ਵਿੱਚ 7 ​​ਤੋਂ 12 ਕੌਂਸਲਰ ਹੁੰਦੇ ਹਨ। ਹਰੇਕ ਕੌਂਸਲ ਦੀ ਪ੍ਰਧਾਨਗੀ ਇੱਕ ਮੇਅਰ ਕਰਦਾ ਹੈ ਅਤੇ ਇੱਕ ਡਿਪਟੀ ਮੇਅਰ ਹੁੰਦਾ ਹੈ।

ਵੋਟ ਕਿਵੇਂ ਪਾਉਣੀ ਹੈ

ਕਿਉਂਕਿ ਚੋਣਾਂ ਡਾਕ ਰਾਹੀਂ ਹੁੰਦੀਆਂ ਹਨ, ਇਸ ਲਈ ਇੱਕ ਚੋਣ ਦਿਨ ਦੀ ਬਜਾਏ 'ਪੋਲਿੰਗ ਪੀਰੀਅਡ' ਹੁੰਦਾ ਹੈ। ਜੇਕਰ ਤੁਹਾਡਾ ਨਾਮ ਦਰਜ ਹੈ, ਤਾਂ ਤੁਹਾਨੂੰ ਆਪਣੇ ਡਾਕ ਪਤੇ 'ਤੇ ਇੱਕ ਡਾਕ ਬੈਲਟ ਪੈਕ ਪ੍ਰਾਪਤ ਹੋਵੇਗਾ।

ਡਾਕ ਬੈਲਟ ਪੈਕ ਵਿੱਚ ਇਹ ਸ਼ਾਮਲ ਹੁੰਦਾ ਹੈ:

  • ਬੈਲਟ ਪੇਪਰ।
  • ਉਮੀਦਵਾਰਾਂ ਦੇ ਬਿਆਨ ਅਤੇ ਵੋਟ ਪਾਉਣ ਲਈ ਹਿਦਾਇਤਾਂ ਵਾਲਾ ਇੱਕ ਕਿਤਾਬਚਾ।
  • ਇੱਕ ਬੈਲਟ ਪੇਪਰ ਲਿਫ਼ਾਫ਼ਾ (ਬੈਲਟ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਲਿਫ਼ਾਫ਼ੇ 'ਤੇ ਵੋਟਰ ਦੁਆਰਾ ਦਸਤਖ਼ਤ ਕੀਤੇ ਜਾਣੇ ਲਾਜ਼ਮੀ ਹਨ)।
  • ਤੁਹਾਡੇ ਬੈਲਟ ਪੇਪਰ ਵਾਲੇ ਲਿਫ਼ਾਫ਼ੇ ਨੂੰ ਵਾਪਸ ਕਰਨ ਲਈ ਇੱਕ ਜਵਾਬ-ਵਾਲਾ-ਭੁਗਤਾਨਸ਼ੁਦਾ ਲਿਫ਼ਾਫ਼ਾ ਜਿਸ ਵਿੱਚ ਤੁਹਾਡਾ ਭਰਿਆ ਬੈਲਟ ਪੇਪਰ ਹੋਵੇਗਾ (ਵੋਟ ਪਾਉਣ ਲਈ ਡਾਕ ਟਿਕਟ ਦੀ ਲੋੜ ਨਹੀਂ ਪਵੇਗੀ)।

ਫਿਰ, ਤੁਹਾਨੂੰ ਲਗਭਗ 3 ਹਫ਼ਤੇ ਮਿਲਦੇ ਹਨ, ਆਪਣੇ ਵੋਟ ਨੂੰ ਭਰਨ ਅਤੇ ਆਪਣੇ ਕੌਂਸਲ ਦੇ ਚੋਣ ਅਧਿਕਾਰੀ ਨੂੰ ਭੇਜਣ ਲਈ।

ਵੋਟ ਪਾਉਣ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ:

  • ਹਰ ਬੈਲਟ ਪੇਪਰ 'ਤੇ ਆਪਣੀਆਂ ਪਸੰਦਾਂ 'ਤੇ ਨਿਸ਼ਾਨ ਲਗਾਓ।
  • ਮੁਕੰਮਲ ਹੋਏ ਬੈਲਟ ਪੇਪਰ ਨੂੰ ਬੈਲਟ ਪੇਪਰ ਲਿਫ਼ਾਫ਼ੇ ਵਿੱਚ ਰੱਖੋ (ਉਹ ਲਿਫ਼ਾਫ਼ਾ ਜਿਸ 'ਤੇ ਵੋਟਰ ਦਾ ਨਾਮ ਛਪਿਆ ਹੋਇਆ ਹੈ) ਅਤੇ ਇਸਨੂੰ ਸੀਲ ਕਰੋ।
  • ਆਪਣੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਬੈਲਟ ਪੇਪਰ ਲਿਫ਼ਾਫ਼ੇ 'ਤੇ ਦਸਤਖ਼ਤ ਕਰੋ।
  • ਬੈਲਟ ਪੇਪਰ ਲਿਫ਼ਾਫ਼ੇ ਨੂੰ ਜਵਾਬ-ਵਾਲੇ-ਭੁਗਤਾਨਸ਼ੁਦਾ ਲਿਫ਼ਾਫ਼ੇ ਵਿੱਚ ਰੱਖੋ ਅਤੇ ਇਸਨੂੰ ਸੀਲ ਕਰੋ।
  • ਜਵਾਬ-ਵਾਲੇ-ਭੁਗਤਾਨਸ਼ੁਦਾ ਲਿਫ਼ਾਫ਼ੇ ਨੂੰ ਡਾਕ ਵਿੱਚ ਪਾਓ (ਡਾਕ ਟਿਕਟ ਲਗਾਉਣ ਦੀ ਲੋੜ ਨਹੀਂ ਹੈ) ਤਾਂ ਜੋ ਇਹ ਪੋਲਿੰਗ ਬੰਦ ਹੋਣ ਤੋਂ ਪਹਿਲਾਂ ਚੋਣ ਅਧਿਕਾਰੀ ਤੱਕ ਪਹੁੰਚ ਜਾਵੇ।