ਸਥਾਨਕ ਸਰਕਾਰ ਦੀਆਂ ਚੋਣਾਂ

ਕੁਈਨਜ਼ਲੈਂਡ

ਕੁਈਨਜ਼ਲੈਂਡ ਵਿੱਚ, ਸਥਾਨਕ ਸਰਕਾਰ ਦੀਆਂ ਚੋਣਾਂ ਹਰ ਚਾਰ ਸਾਲਾਂ ਬਾਅਦ ਮਾਰਚ ਦੇ ਆਖਰੀ ਸ਼ਨੀਵਾਰ ਨੂੰ ਹੁੰਦੀਆਂ ਹਨ। ਕਿਰਪਾ ਕਰਕੇ ਆਪਣੀ ਕੌਂਸਲ ਬਾਰੇ ਹੋਰ ਵੇਰਵਿਆਂ ਲਈ ਕੁਈਨਜ਼ਲੈਂਡ ਦੇ ਚੋਣ ਕਮਿਸ਼ਨ (Electoral Commission of Queensland) (ECQ) ਦੀ ਵੈੱਬਸਾਈਟ ਦੇਖੋ।

ਆਪਣਾ ਸਥਾਨਕ ਕੌਂਸਲ ਖੇਤਰ ਲੱਭੋ

ਤੁਸੀਂ ਇੱਥੇ ਆਪਣਾ ਪਤਾ ਭਰਕੇ ਆਪਣਾ ਸਥਾਨਕ ਸਰਕਾਰ ਖੇਤਰ ਲੱਭ ਸਕਦੇ ਹੋ।

ਤੁਸੀਂ ਕਿਸ ਲਈ ਵੋਟ ਪਾ ਰਹੇ ਹੋ?

ਆਪਣੀ ਸਥਾਨਕ ਸਰਕਾਰ ਲਈ, ਤੁਸੀਂ ਇੱਕ ਜਾਂ ਵੱਧ ਕੌਂਸਲਰਾਂ ਲਈ ਵੋਟ ਪਾਉਂਦੇ ਹੋ ਜੋ ਤੁਹਾਡੀ ਨੁਮਾਇੰਦਗੀ ਕਰਨਗੇ, ਅਤੇ ਕੌਂਸਲ ਦੇ ਮੁਖੀ, ਮੇਅਰ ਲਈ ਵੱਖਰੀਆਂ ਵੋਟਾਂ ਪਾਉਂਦੇ ਹੋ, ਜੋ ਇੱਕੋ ਸਮੇਂ ‘ਤੇ ਹੁੰਦੀਆਂ ਹਨ।

ਕੁਈਨਜ਼ਲੈਂਡ ਵਿੱਚ, ਦੋ ਮੁੱਖ ਕਿਸਮ ਦੀਆਂ ਸਥਾਨਕ ਸਰਕਾਰ ਹੁੰਦੀਆਂ ਹਨ:

  • ਵੰਡੀ ਹੋਈ ਕੌਂਸਲ (Divided council): ਜਿੱਥੇ ਸਥਾਨਕ ਸਰਕਾਰ ਦੀਆਂ ਅੰਦਰੂਨੀ ਸੀਮਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਡਿਵੀਜ਼ਨ ਜਾਂ ਵਾਰਡ ਕਿਹਾ ਜਾਂਦਾ ਹੈ ਅਤੇ ਵੋਟਰ ਆਪਣੀ ਡਿਵੀਜ਼ਨ ਦੀ ਨੁਮਾਇੰਦਗੀ ਕਰਨ ਲਈ ਇੱਕ ਕੌਂਸਲਰ ਨੂੰ ਚੁਣਦੇ ਹਨ।
  • ਅਣਵੰਡੀ ਕੌਂਸਲ (Undivided council): ਜਿੱਥੇ ਵੋਟਰ ਆਪਣੀ ਸਥਾਨਕ ਸਰਕਾਰ ਦੇ ਖੇਤਰ ਲਈ ਸਾਰੇ ਕੌਂਸਲਰਾਂ ਦੀ ਚੋਣ ਕਰਦੇ ਹਨ।

ਇਹ ਦੋਵੇਂ ਕਿਸਮਾਂ ਵੋਟ ਪਾਉਣ ਦੀ ਪ੍ਰਕਿਰਿਆ ਦੇ ਤਰੀਕੇ ਨੂੰ ਪ੍ਰਭਾਵਿਤ ਕਰਨਗੀਆਂ।

ਵੋਟ ਕਿਵੇਂ ਪਾਉਣੀ ਹੈ?

ਤੁਹਾਡੀ ਸਥਾਨਕ ਸਰਕਾਰ 'ਤੇ ਨਿਰਭਰ ਕਰਦਿਆਂ ਹੋਇਆ ਕੁਈਨਜ਼ਲੈਂਡ ਵਿੱਚ ਦੋ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ। ਇੱਕ ਹੈ "ਫਰਸਟ-ਪਾਸਟ-ਦ-ਪੋਸਟ" ਵੋਟਿੰਗ ਅਤੇ ਦੂਜਾ ਹੈ "ਵਿਕਲਪਿਕ ਤਰਜੀਹ"। ਆਪਣੀ ਸਥਾਨਕ ਸਰਕਾਰ ਦੀ ਚੋਣ ਪ੍ਰਕਿਰਿਆ ਦਾ ਪਤਾ ਕਰਨ ਲਈ, ਤੁਸੀਂ ECQ ਨਾਲ ਸੰਪਰਕ ਕਰ ਸਕਦੇ ਹੋ

ਫਰਸਟ-ਪਾਸਟ-ਦ-ਪੋਸਟ ਵੋਟਿੰਗ

ਤੁਸੀਂ ਕਿਸੇ ਅਣਵੰਡੀ ਕੌਂਸਲ ਜਾਂ ਬਹੁ-ਮੈਂਬਰੀ ਵੰਡੀ ਹੋਈ ਕੌਂਸਲ ਲਈ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ, ਫਰਸਟ-ਪਾਸਟ-ਦ-ਪੋਸਟ (first-past-the-post) (FPTP) ਵੋਟਿੰਗ ਪ੍ਰਣਾਲੀ ਦੀ ਵਰਤੋਂ ਕਰਦੇ ਹੋਏ ਆਪਣੇ ਕੌਂਸਲਰਾਂ ਲਈ ਵੋਟ ਪਾਓਗੇ। ਤੁਸੀਂ ਆਪਣੀ ਪਸੰਦ ਦੇ ਉਮੀਦਵਾਰਾਂ ਦੇ ਅੱਗੇ ਬਣੇ ਡੱਬਿਆਂ ਵਿੱਚ ਲੋੜੀਂਦੀ ਗਿਣਤੀ ਦੇ ਉਮੀਦਵਾਰਾਂ ਲਈ ਨਿਸ਼ਾਨ ਲਗਾਓਗੇ।

ਉਦਾਹਰਨ ਲਈ, ਜੇਕਰ ਕੌਂਸਲ ਲਈ ਚਾਰ ਉਮੀਦਵਾਰ ਚੁਣੇ ਜਾਣੇ ਹਨ, ਤਾਂ ਵੋਟਰਾਂ ਨੂੰ ਬੈਲਟ ਪੇਪਰ 'ਤੇ ਬਣੇ ਚਾਰ ਡੱਬਿਆਂ ਵਿੱਚ ਨਿਸ਼ਾਨ ਲਗਾਉਣਾ ਹੋਵੇਗਾ।

ਵਿਕਲਪਿਕ ਤਰਜੀਹ ਅਨੁਸਾਰ ਵੋਟ ਪਾਉਣਾ

ਸਥਾਨਕ ਸਰਕਾਰ ਦੀ ਚੋਣ ਵਿੱਚ, ਜਿੱਥੇ ਇੱਕ-ਮੈਂਬਰ ਵਾਲੇ ਵੰਡੇ ਹੋਏ ਕੌਂਸਲ ਹੁੰਦੇ ਹਨ, ਅਤੇ ਸਾਰੀਆਂ ਕੌਂਸਲਾਂ ਵਿੱਚ ਮੇਅਰ ਲਈ ਵੋਟ ਪਾਉਣ ਸਮੇਂ, ਤੁਹਾਡੇ ਕੋਲ ਬੈਲਟ ਪੇਪਰ 'ਤੇ ਇੱਕ, ਕੁੱਝ ਜਾਂ ਸਾਰੇ ਉਮੀਦਵਾਰਾਂ ਲਈ ਵੋਟ ਪਾਉਣ ਦਾ ਵਿਕਲਪ ਹੁੰਦਾ ਹੈ; ਇਸਨੂੰ ਵਿਕਲਪਿਕ ਤਰਜੀਹ ਅਨੁਸਾਰ ਵੋਟ ਪਾਉਣਾ (optional preferential voting) (OPV) ਕਿਹਾ ਜਾਂਦਾ ਹੈ।

ਕੁਈਨਜ਼ਲੈਂਡ ਵਿੱਚ, OPV ਦੀ ਵਰਤੋਂ ਇਨ੍ਹਾਂ ਦੀ ਚੋਣ ਕਰਨ ਲਈ ਕੀਤੀ ਜਾਂਦੀ ਹੈ:

  • ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਮੇਅਰ ਦੀ ਚੋਣ ਕਰਨ ਲਈ
  • ਸਥਾਨਕ ਸਰਕਾਰਾਂ ਵਿੱਚ ਕੌਂਸਲਰਾਂ ਦੀ ਚੋਣ ਕਰਨ ਲਈ, ਜਿੱਥੇ ਇੱਕ-ਮੈਂਬਰੀ ਵਾਰਡ ਜਾਂ ਡਿਵੀਜ਼ਨ ਹੁੰਦੇ ਹਨ (ਇੱਕ-ਮੈਂਬਰੀ ਵੰਡੀਆਂ ਹੋਈਆਂ ਕੌਂਸਲਾਂ) ।

ਇੱਕ ਉਮੀਦਵਾਰ ਲਈ ਵੋਟ ਕਰੋ

ਆਪਣੇ ਪਸੰਦੀਦਾ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਇੱਕ (1), ਸਹੀ ਜਾਂ ਗ਼ਲਤ ਦਾ ਨਿਸ਼ਾਨ ਲਗਾ ਕੇ ਸਿਰਫ਼ ਇੱਕ ਉਮੀਦਵਾਰ ਲਈ ਵੋਟ ਕਰੋ।

ਕੁੱਝ ਜਾਂ ਸਾਰਿਆਂ ਉਮੀਦਵਾਰਾਂ ਲਈ ਵੋਟ ਕਰੋ

ਆਪਣੇ ਪਸੰਦੀਦਾ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ ਇੱਕ (1) ਲਿਖ ਕੇ ਕੁੱਝ ਜਾਂ ਸਾਰਿਆਂ ਉਮੀਦਵਾਰਾਂ ਲਈ ਵੋਟ ਕਰੋ। ਫਿਰ ਬੈਲਟ ਪੇਪਰ 'ਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਬਾਕੀ ਡੱਬਿਆਂ ਵਿੱਚ ਕੁੱਝ ਜਾਂ ਸਾਰੇ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਅਨੁਸਾਰ ਨੰਬਰ ਦੇ ਸਕਦੇ ਹੋ।