ਸਥਾਨਕ ਸਰਕਾਰ ਦੀਆਂ ਚੋਣਾਂ

ਨੋਰਦਰਨ ਟੈਰੀਟਰੀ

ਨੋਰਦਰਨ ਟੈਰੀਟਰੀ ਵਿੱਚ, ਸਥਾਨਕ ਸਰਕਾਰਾਂ ਦੀਆਂ ਚੋਣਾਂ ਹਰ ਚਾਰ ਸਾਲਾਂ ਵਿੱਚ ਅਗਸਤ ਦੇ ਚੌਥੇ ਸ਼ਨੀਵਾਰ ਨੂੰ ਹੁੰਦੀਆਂ ਹਨ। ਆਪਣੀ ਕੌਂਸਲ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਨੋਰਦਰਨ ਟੈਰੀਟਰੀ ਚੋਣ ਕਮਿਸ਼ਨ (Northern Territory Electoral Commission) (NTEC) ਦੀ ਵੈੱਬਸਾਈਟ ਦੇਖੋ।

ਆਪਣਾ ਸਥਾਨਕ ਕੌਂਸਲ ਖੇਤਰ ਲੱਭੋ

ਤੁਸੀਂ ਆਪਣਾ ਸਥਾਨਕ ਸਰਕਾਰ ਖੇਤਰ ਇੱਥੇ ਲੱਭ ਸਕਦੇ ਹੋ।

ਤੁਸੀਂ ਕਿਸ ਨੂੰ ਵੋਟ ਦੇ ਰਹੇ ਹੋ?

ਤੁਸੀਂ ਇੱਕ ਜਾਂ ਵਧੇਰੇ ਕੌਂਸਲਰਾਂ ਨੂੰ ਵੋਟ ਪਾਵੋਗੇ ਜੋ ਸਥਾਨਕ ਸਰਕਾਰਾਂ ਵਿੱਚ ਤੁਹਾਡੀ ਨੁਮਾਇੰਦਗੀ ਕਰਨਗੇ ਅਤੇ, ਤੁਹਾਡੀ ਕੌਂਸਲ ‘ਤੇ ਨਿਰਭਰ ਕਰਦੇ ਹੋਏ, ਉਸ ਸਰਕਾਰ ਦੇ ਨੇਤਾ, ਯਾਨੀ ਕਿ ਮੇਅਰ ਲਈ ਵੀ ਵੋਟ ਪਾਉਣਗੇ।

ਨੋਰਦਰਨ ਟੈਰੀਟਰੀ ਵਿੱਚ ਸਥਾਨਕ ਸਰਕਾਰ ਵਿੱਚ ਦਿਹਾਤੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਪੰਜ ਨਗਰ ਕੌਂਸਲਾਂ ਅਤੇ 12 ਕੌਂਸਲਾਂ ਸ਼ਾਮਲ ਹਨ। ਦੋ ਨਗਰਪਾਲਿਕਾਵਾਂ (Darwin ਅਤੇ Litchfield) ਅਤੇ ਨੌਂ ਦਿਹਾਤੀ ਕੌਂਸਲਾਂ ਅਤੇ ਇੱਕ ਕਮਿਊਨਿਟੀ ਸਰਕਾਰੀ ਕੌਂਸਲ ਨੂੰ ਛੋਟੇ ਖੇਤਰਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਵਾਰਡ ਕਿਹਾ ਜਾਂਦਾ ਹੈ।

ਤਿੰਨ ਨਗਰਪਾਲਿਕਾਵਾਂ (Alice Springs, Katherine ਅਤੇ Palmerston) ਅਤੇ ਦੋ ਗ੍ਰਾਮੀਣ ਕੌਂਸਲਾਂ (Belyuen ਅਤੇ Wagait) ਵਿੱਚ ਵਾਰਡ ਢਾਂਚਾ ਨਹੀਂ ਹੈ।

ਨਗਰ ਪਾਲਿਕਾਵਾਂ ਵਿੱਚ ਨੇਤਾ, ਜਿਸਨੂੰ ਆਮ ਤੌਰ 'ਤੇ ਮੇਅਰ ਕਿਹਾ ਜਾਂਦਾ ਹੈ, ਸਿੱਧੇ ਤੌਰ 'ਤੇ ਚੁਣਿਆ ਜਾਂਦਾ ਹੈ। ਦਿਹਾਤੀ ਕੌਂਸਲਾਂ ਵਿੱਚ, ਮੁੱਖ ਮੈਂਬਰ ਦੀ ਚੋਣ ਸਿੱਧੇ ਤੌਰ 'ਤੇ ਕੀਤੀ ਜਾ ਸਕਦੀ ਹੈ ਜਾਂ ਉਹਨਾਂ ਕੌਂਸਲਰਾਂ ਦੁਆਰਾ ਚੁਣਿਆ ਜਾ ਸਕਦਾ ਹੈ ਜਿਨ੍ਹਾਂ ਦੀ ਤੁਸੀਂ ਚੋਣ ਕੀਤੀ ਹੈ।

ਆਮ ਮੈਂਬਰਾਂ ਦੀ ਗਿਣਤੀ ਹਰੇਕ ਕੌਂਸਲ 6 ਤੋਂ 14 ਤੱਕ ਅਤੇ ਪ੍ਰਤੀ ਵਾਰਡ 1 ਤੋਂ 5 ਤੱਕ ਹੁੰਦੀ ਹੈ।

ਨੋਰਦਰਨ ਟੈਰੀਟਰੀ ਦੇ ਕੁੱਝ ਛੋਟੇ ਇਲਾਕੇ ਜੋ ਅਜੇ ਤੱਕ ਕੌਂਸਲ ਪ੍ਰਬੰਧਾਂ ਵਿੱਚ ਸ਼ਾਮਲ ਨਹੀਂ ਕੀਤੇ ਗਏ ਹਨ। ਇਹ ਇਲਾਕੇ ਗ਼ੈਰ-ਸੰਗਠਿਤ ਇਲਾਕੇ ਕਹਾਉਂਦੇ ਹਨ, ਇਨ੍ਹਾਂ ਦੀ ਪੂਰੀ ਸੂਚੀ ਇੱਥੇ ਵੇਖੋ।

ਨੋਰਦਰਨ ਟੈਰੀਟਰੀ ਵਿੱਚ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਵਰਤੀ ਜਾਂਦੀ ਚੋਣ ਪ੍ਰਣਾਲੀ ਅਨੁਪਾਤਕ ਨੁਮਾਇੰਦਗੀ ਵਾਲੀ ਚੋਣ ਪ੍ਰਣਾਲੀ ਹੈ। ਤੁਸੀਂ ਆਪਣੀ ਪਹਿਲੀ ਪਸੰਦ ਚੁਣਦੇ ਹੋ ਅਤੇ ਫਿਰ 2, 3 ਆਦਿ ਵਜੋਂ ਹੋਰ ਪਸੰਦਾਂ ਨੂੰ ਚੁਣਦੇ  ਹੋ। ਤੁਹਾਡੀ ਪਸੰਦ ਦੇ ਕ੍ਰਮ ਵਿੱਚ ਹਰੇਕ ਵੋਟ ਨੂੰ ਉਮੀਦਵਾਰਾਂ ਵਿਚਕਾਰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਉਮੀਦਵਾਰ ਦੀਆਂ ਕੁੱਲ ਵੋਟਾਂ ਦੀ ਗਿਣਤੀ ਤੁਹਾਡੇ ਇਲਾਕੇ ਲਈ ਨਿਸ਼ਚਿਤ ਕੋਟੇ ਜਿੰਨ੍ਹੀਆਂ ਵੋਟਾਂ ਦੇ ਬਰਾਬਰ ਜਾਂ ਇਸ ਤੋਂ ਵੱਧ ਹੋ ਜਾਂਦੀ ਹੈ, ਤਾਂ ਉਸਨੂੰ ਚੁਣ ਲਿਆ ਜਾਂਦਾ ਹੈ।

ਵੋਟ ਕਿਵੇਂ ਪਾਉਣੀ ਹੈ 

ਤੁਹਾਨੂੰ ਆਪਣੇ ਬੈਲਟ ਪੇਪਰ 'ਤੇ ਸੂਚੀਬੱਧ ਹਰੇਕ ਉਮੀਦਵਾਰ ਲਈ ਆਪਣੀ ਪਸੰਦ ਦਰਸਾਉਣੀ ਪਵੇਗੀ।

ਤੁਹਾਨੂੰ ਉਸ ਵਿਅਕਤੀ ਲਈ ਬੈਲਟ ਪੇਪਰ ਉੱਤੇ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਗਾਉਣਾ ਚਾਹੀਦਾ ਹੈ ਜਿਸਨੂੰ ਤੁਸੀਂ ਆਪਣੀ ਪਹਿਲੀ ਪਸੰਦ ਵਜੋਂ ਚੁਣਦੇ ਹੋ। ਫਿਰ ਤੁਹਾਨੂੰ ਬੈਲਟ ਪੇਪਰ 'ਤੇ ਉਮੀਦਵਾਰਾਂ ਦੇ ਅੱਗੇ ਬਣੇ ਡੱਬਿਆਂ ਵਿੱਚ ਨੰਬਰ 2 ਨਾਲ ਸ਼ੁਰੂ ਹੋ ਕੇ ਦੂਜੇ ਉਮੀਦਵਾਰਾਂ ਲਈ ਲਗਾਤਾਰ ਵੱਧਦੇ ਹੋਏ ਪੂਰਨ ਨੰਬਰ ਲਗਾਉਣੇ ਚਾਹੀਦੇ ਹਨ, ਜਦੋਂ ਤੱਕ ਬੈਲਟ ਪੇਪਰ 'ਤੇ ਸਾਰੇ ਡੱਬਿਆਂ ਵਿੱਚ ਕੋਈ ਨਾ ਕੋਈ ਇੱਕ ਨੰਬਰ ਨਹੀਂ ਲਿਖ ਲਿਆ ਜਾਂਦਾ ਹੈ।

ਕ੍ਰਾਸ, ਟਿੱਕ ਜਾਂ ਨੰਬਰ ਇੱਕ (1) ਨੂੰ ਵੋਟਰ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ।

ਸਹੀ ਤਰੀਕੇ ਨਾਲ ਵੋਟ ਪਾਉਣ ਦਾ ਤਰੀਕਾ:

ਗ਼ਲਤ ਤਰੀਕੇ ਨਾਲ ਵੋਟ ਪਾਉਣ ਦਾ ਤਰੀਕਾ:

ਮੈਂ ਕਿੱਥੇ ਵੋਟ ਪਾ ਸਕਦਾ/ਸਕਦੀ ਹਾਂ?

ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਵੋਟਰਾਂ ਲਈ ਕਈ ਤਰੀਕੇ ਉਪਲਬਧ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:

  • ਚੋਣਾਂ ਦੇ ਦਿਨ ਤੋਂ ਪਹਿਲਾਂ ਜਲਦੀ ਵੋਟ ਪਾਉਣ ਵਾਲੇ ਸੈਂਟਰ 'ਤੇ ਜਾਣਾ
  • ਤੁਹਾਡੇ ਨਾਮਜ਼ਦ ਪਤੇ 'ਤੇ ਭੇਜੀ ਜਾਣ ਵਾਲੀ ਡਾਕ ਰਾਹੀਂ ਪਾਈ ਜਾਣ ਵਾਲੀ ਵੋਟ ਲਈ ਅਰਜ਼ੀ ਦੇਣਾ
  • ਜਦੋਂ ਵੋਟਿੰਗ ਟੀਮਾਂ ਵੱਲੋਂ ਦੌਰਾ ਕਰਨਾ ਨਿਯਤ ਕੀਤਾ ਜਾਂਦਾ ਹੈ ਤਾਂ ਕਿਸੇ ਦੂਰ-ਦੁਰਾਡੇ ਦੇ ਸਥਾਨ 'ਤੇ ਵੋਟ ਪਾਉਣਾ

ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।