ਤੁਸੀਂ ਦੇਖੋਂਗੇ ਕਿ ਤੁਹਾਡਾ ਪੇਪਰ ਇੱਕ ਮੋਟੀ ਲਾਈਨ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਜਿਸ ਵਿੱਚ ਲਾਈਨ ਦੇ ਉੱਪਰ ਗਰੁੱਪ ਵੋਟ ਵਰਗ ਅਤੇ ਉਮੀਦਵਾਰਾਂ ਦੀ ਲਾਈਨ ਇਸਦੇ ਹੇਠਾਂ ਹੈ।
ਤੁਸੀਂ ਜਾਂ ਤਾਂ ਲਾਈਨ ਦੇ ਉੱਪਰ ਜਾਂ ਲਾਈਨ ਦੇ ਹੇਠਾਂ ਵੋਟ ਕਰ ਸਕਦੇ ਹੋ ਪਰ ਦੋਵੇਂ ਨਹੀਂ।
ਲਾਈਨ ਦੇ ਉੱਪਰ
ਮੋਟੀ ਲਾਈਨ ਤੋਂ ਉੱਪਰ ਦੇ ਗਰੁੱਪ ਵੋਟਿੰਗ ਵਰਗਾਂ ਵਿੱਚੋਂ ਕਿਸੇ ਇੱਕ ਵਿੱਚ ਨੰਬਰ ‘1’ ਲਿਖੋ।
ਅਜਿਹਾ ਕਰਨ ਨਾਲ ਤੁਸੀਂ ਉਮੀਦਵਾਰਾਂ ਦੇ ਉਸ ਪੂਰੇ ਸਮੂਹ ਨੂੰ ਉਸ ਕ੍ਰਮ ਵਿੱਚ ਵੋਟ ਪਾ ਰਹੇ ਹੋ, ਜਿਸ ਕ੍ਰਮ ਵਿੱਚ ਉਹ ਉਸ ਵਰਗ ਦੇ ਹੇਠਾਂ ਸੂਚੀਬੱਧ ਹਨ, ਸਭ ਤੋਂ ਉੱਪਰ ਤੋਂ ਸ਼ੁਰੂ ਕਰਦੇ ਹੋਏ। ਤੁਹਾਨੂੰ ਬੱਸ ਏਹੀ ਕਰਨ ਦੀ ਲੋੜ ਹੈ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਲਾਈਨ ਦੇ ਉੱਪਰ ਕਿਸੇ ਡੱਬੇ ਵਿੱਚ ਨੰਬਰ 2 ਲਿਖ ਕੇ ਅੱਗੇ ਨੰਬਰ ਦੇਣਾ ਜਾਰੀ ਰੱਖ ਸਕਦੇ ਹੋ।
ਜੇਕਰ ਤੁਸੀਂ ਲਾਈਨ ਤੋਂ ਉੱਪਰ ਵੋਟ ਪਾਉਂਦੇ ਹੋ, ਤਾਂ ਲਾਈਨ ਦੇ ਹੇਠਾਂ ਕਿਸੇ ਵੀ ਡੱਬੇ ਵਿੱਚ ਨੰਬਰ ਨਾ ਲਿਖੋ।
ਲਾਈਨ ਦੇ ਹੇਠਾਂ
ਤੁਸੀਂ ਲਾਈਨ ਤੋਂ ਹੇਠਾਂ ਵੋਟ ਪਾਓ, ਜੇਕਰ:
- ਤੁਸੀਂ ਗਰੁੱਪ ਵਿੱਚ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਵੋਟ ਦੇਣਾ ਚਾਹੁੰਦੇ ਹੋ।
- ਤੁਸੀਂ ਵੱਖ-ਵੱਖ ਗਰੁੱਪਾਂ ਵਿੱਚੋਂ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਵੋਟ ਦੇਣਾ ਚਾਹੁੰਦੇ ਹੋ।
- ਤੁਸੀਂ ਬਗ਼ੈਰ-ਗਰੁੱਪ ਵਾਲੇ ਉਮੀਦਵਾਰਾਂ ਨੂੰ ਆਪਣੀ ਪਸੰਦ ਦੇ ਕ੍ਰਮ ਵਿੱਚ ਵੋਟ ਦੇਣਾ ਚਾਹੁੰਦੇ ਹੋ।
- ਤੁਸੀਂ ਸਮੂਹਬੱਧ ਅਤੇ ਬਗ਼ੈਰ-ਗਰੁੱਪ ਉਮੀਦਵਾਰਾਂ ਦੇ ਮਿਸ਼ਰਣ ਲਈ ਵੋਟ ਦੇਣਾ ਚਾਹੁੰਦੇ ਹੋ।
ਵੋਟ ਪਾਉਣ ਲਈ, ਤੁਹਾਨੂੰ ਬੈਲਟ ਪੇਪਰ 'ਤੇ 'ਵੋਟ ਪਾਉਣ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ' ਵਿੱਚ ਦਰਸਾਈਆਂ ਗਈਆਂ ਘੱਟੋ-ਘੱਟ ਤਰਜੀਹਾਂ ਜਿੰਨ੍ਹੇ ਨੰਬਰ ਜ਼ਰੂਰ ਲਿਖਣੇ ਚਾਹੀਦੇ ਹਨ। ਇਹ ਘੱਟੋ-ਘੱਟ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਅੱਧੀ ਗਿਣਤੀ ਹੋਵੇਗੀ।
ਉਦਾਹਰਨ ਵਜੋਂ:
- ਜੇਕਰ ਤਿੰਨ ਉਮੀਦਵਾਰ ਚੁਣੇ ਜਾਣੇ ਹਨ, ਤਾਂ ਤੁਹਾਨੂੰ ਘੱਟੋ-ਘੱਟ ਦੋ ਉਮੀਦਵਾਰਾਂ ਲਈ ਵੋਟ ਪਾਉਣੀ ਚਾਹੀਦੀ ਹੈ।
- ਜੇਕਰ ਨੌਂ ਉਮੀਦਵਾਰ ਚੁਣੇ ਜਾਣੇ ਹਨ, ਤਾਂ ਤੁਹਾਨੂੰ ਘੱਟੋ-ਘੱਟ ਪੰਜ ਉਮੀਦਵਾਰਾਂ ਲਈ ਵੋਟ ਪਾਉਣੀ ਚਾਹੀਦੀ ਹੈ।
ਜੇਕਰ ਤੁਸੀਂ ਚਾਹੋ ਤਾਂ ਤੁਸੀਂ ਹੋਰ ਉਮੀਦਵਾਰਾਂ ਨੂੰ ਲਗਾਤਾਰ ਨੰਬਰ ਦੇਣਾ ਜਾਰੀ ਰੱਖ ਸਕਦੇ ਹੋ।
ਤੁਹਾਡੀ ਪਹਿਲੀ ਪਸੰਦ ਦੇ ਉਮੀਦਵਾਰ ਦੇ ਅੱਗੇ ਬਣੇ ਡੱਬੇ ਵਿੱਚ ਇੱਕ '1' ਲਿਖ ਕੇ, ਤੁਹਾਡੀ ਦੂਜੀ ਪਸੰਦ ਦੇ ਅੱਗੇ '2' ਲਿਖ ਕੇ, ਤੁਹਾਡੀ ਤੀਜੀ ਪਸੰਦ ਦੇ ਅੱਗੇ '3' ਲਿਖ ਕੇ, ਅਤੇ ਇਸ ਤਰ੍ਹਾਂ ਦੇ ਹੋਰਾਂ ਅੱਗੇ ਨੰਬਰ ਲਿਖਕੇ ਦਰਸਾਇਆ ਜਾਂਦਾ ਹੈ।
ਜੇਕਰ ਤੁਸੀਂ ਲਾਈਨ ਤੋਂ ਹੇਠਾਂ ਵੋਟ ਪਾਉਂਦੇ ਹੋ, ਤਾਂ ਲਾਈਨ ਤੋਂ ਉੱਪਰ ਬਣੇ ਕਿਸੇ ਵੀ ਡੱਬੇ ਵਿੱਚ ਨੰਬਰ ਨਾ ਲਿਖੋ।