ਸਥਾਨਕ ਸਰਕਾਰ ਦੀਆਂ ਚੋਣਾਂ

ਸਥਾਨਕ ਸਰਕਾਰ (Local Government) ਦੀਆਂ ਚੋਣਾਂ

ਆਸਟ੍ਰੇਲੀਆ ਵਿੱਚ, ਸਥਾਨਕ ਸਰਕਾਰ ਹਕੂਮਤ ਦਾ ਸਭ ਤੋਂ ਹੇਠਲਾ ਪੱਧਰ ਹੈ। ਸਥਾਨਕ ਸਰਕਾਰਾਂ ਨੂੰ ਆਮ ਤੌਰ 'ਤੇ ਕੌਂਸਲਾਂ, ਨਗਰਪਾਲਿਕਾਵਾਂ ਜਾਂ ਸ਼ਾਇਰ ਕਿਹਾ ਜਾਂਦਾ ਹੈ। ਆਸਟ੍ਰੇਲੀਆ ਵਿੱਚ, ਕੁੱਲ 537 ਸਥਾਨਕ ਸਰਕਾਰਾਂ ਹਨ, ਜੋ ਹਰ ਇੱਕ ਵੱਖਰੇ ਸ਼ਹਿਰ, ਕਸਬੇ, ਸ਼ਹਿਰੀ ਜਾਂ ਦਿਹਾਤੀ ਇਲਾਕਿਆਂ ਨੂੰ ਦਰਸਾਉਂਦੀਆਂ ਹਨ। ਔਸਤਨ, ਇੱਕ ਸਥਾਨਕ ਸਰਕਾਰ ਲਗਭਗ 30,000 ਲੋਕਾਂ ਦੀ ਨੁਮਾਇੰਦਗੀ ਕਰਦੀ ਹੈ ਪਰ ਬ੍ਰਿਸਬੇਨ ਸਿਟੀ ਕੌਂਸਲ (Brisbane City Council) ਵਰਗੀਆਂ ਕੁੱਝ ਕੌਂਸਲਾਂ ਇੱਕ ਮਿਲੀਅਨ ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਹਨ।

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸਥਾਨਕ ਸਰਕਾਰ ਇੰਨੀ ਮਹੱਤਵਪੂਰਨ ਨਹੀਂ ਹੁੰਦੀ ਹੈ ਕਿਉਂਕਿ ਫੈਡਰਲ ਅਤੇ ਰਾਜ ਅਤੇ ਟੈਰੀਟਰੀ ਸਰਕਾਰਾਂ ਹੀ ਵੱਡੇ ਫ਼ੈਸਲੇ ਲੈਂਦੀਆਂ ਹਨ, ਜੋ ਸਮੁੱਚੀ ਅਰਥ-ਵਿਵਸਥਾ ਅਤੇ ਸਮਾਜ ਨੂੰ ਪ੍ਰਭਾਵ ਪਾਉਂਦੇ ਹਨ।

ਸਥਾਨਕ ਸਰਕਾਰ ਮਹੱਤਵਪੂਰਨ ਹੈ। ਇਹ ਉਹ ਫ਼ੈਸਲੇ ਕਰਦੀਆਂ ਹਨ ਜੋ ਸਿੱਧੇ ਤੌਰ 'ਤੇ ਤੁਹਾਨੂੰ, ਤੁਹਾਡੇ ਭਾਈਚਾਰੇ ਨੂੰ, ਅਤੇ ਤੁਹਾਡੇ ਰਿਹਾਇਸ਼ੀ ਇਲਾਕੇ ਵਿੱਚ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ। ਹਰ ਰਾਜ ਜਾਂ ਟੈਰੀਟਰੀ 'ਤੇ ਨਿਰਭਰ ਕਰਦੇ ਹੋਏ, ਉਹ ਜਾਇਦਾਦ ਮਾਲਕਾਂ ਦੁਆਰਾ ਭੁਗਤਾਨ ਕਰਨ ਵਾਲੇ ਰੇਟ (ਜ਼ਮੀਨ ਟੈਕਸ), ਇਮਾਰਤ ਦੀ ਯੋਜਨਾਬੰਦੀ ਅਤੇ ਵਿਕਾਸ ਦੀ ਮੰਨਜ਼ੂਰੀ, ਭਾਈਚਾਰਾ ਅਤੇ ਖੇਡ ਸਹੂਲਤਾਂ, ਸਥਾਨਕ ਆਵਾਜਾਈ ਦਾ ਬੁਨਿਆਦੀ ਢਾਂਚਾ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਪਾਣੀ ਅਤੇ ਸੀਵਰੇਜ ਸਿਸਟਮ ਅਤੇ ਕੂੜਾ ਇਕੱਠਾ ਕਰਨਾ ਵਰਗੀਆਂ ਚੀਜ਼ਾਂ ਬਾਰੇ ਫ਼ੈਸਲੇ ਲੈਂਦੇ ਅਤੇ ਕਾਨੂੰਨ (ਜਿਨ੍ਹਾਂ ਨੂੰ ਉਪ-ਕਾਨੂੰਨ ਕਿਹਾ ਜਾਂਦਾ ਹੈ) ਬਣਾਉਂਦੇ ਹਨ।

ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਨਾਮ ਦਰਜ ਕਰਾਉਣਾ

ਸਾਰੇ ਯੋਗ ਵੋਟਰਾਂ ਨੂੰ ਵੋਟ ਪਾਉਣ ਲਈ ਨਾਮ ਦਰਜ ਕਰਵਾਉਣਾ ਲਾਜ਼ਮੀ ਹੈ। ਜਦੋਂ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾਉਂਦੇ ਹੋ, ਤਾਂ ਤੁਸੀਂ ਕੇਂਦਰੀ (Commonwealth), ਰਾਜ (State) ਅਤੇ ਸਥਾਨਕ ਸਰਕਾਰ ਦੀਆਂ ਚੋਣਾਂ ਲਈ ਨਾਮਜ਼ਦ ਹੋ ਜਾਂਦੇ ਹੋ। ਤੁਸੀਂ ਆਪਣਾ ਨਾਮ ਦਰਜ ਹੋਏ ਹੋਣ ਦੀ ਔਨਲਾਈਨ ਜਾਂਚ ਕਰ ਸਕਦੇ ਹੋ।

ਮੈਂ ਆਸਟ੍ਰੇਲੀਆਈ ਨਾਗਰਿਕ ਨਹੀਂ ਹਾਂਕੀ ਮੈਂ ਵੋਟ ਪਾ ਸਕਦਾ/ਸਕਦੀ ਹਾਂ?

ਸਾਊਥ ਆਸਟ੍ਰੇਲੀਆ, ਤਸਮਾਨੀਆ, ਅਤੇ ਵਿਕਟੋਰੀਆ ਵਿੱਚ, ਜੇਕਰ ਤੁਸੀਂ ਆਸਟ੍ਰੇਲੀਆਈ ਨਾਗਰਿਕ ਨਹੀਂ ਵੀ ਹੋ, ਤਾਂ ਵੀ ਸਥਾਨਕ ਸਰਕਾਰ ਦੇ ਪੱਧਰ ‘ਤੇ ਵੋਟ ਪਾਉਣਾ ਸੰਭਵ ਹੈ। ਹੋਰ ਜਾਣਕਾਰੀ ਲਈ, ਹੇਠਾਂ ਦਿੱਤੇ ਭਾਗਾਂ ਵਿੱਚ ਆਪਣੇ ਰਾਜ ਬਾਰੇ ਦੇਖੋ।

ਬਾਕੀ ਦੇ ਰਾਜਾਂ ਅਤੇ ਨੋਰਦਰਨ ਟੈਰੀਟਰੀ ਵਿੱਚ, ਤੁਹਾਡਾ ਵੋਟ ਪਾਉਣ ਲਈ ਨਾਗਰਿਕ ਹੋਣਾ ਲਾਜ਼ਮੀ ਹੈ।

ਕੀ ਮੈਨੂੰ ਵੋਟ ਪਾਉਣੀ ਹੀ ਪਵੇਗੀ?

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਰਾਜ, ਟੈਰੀਟਰੀ ਜਾਂ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਦੀ ਯੋਗਤਾ ਰੱਖਦੇ ਹੋ, ਤਾਂ ਆਮ ਤੌਰ 'ਤੇ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਪਾਉਣਾ ਲਾਜ਼ਮੀ ਹੁੰਦਾ ਹੈ। ਬਿਨਾਂ ਕਿਸੇ ਸਵੀਕਾਰਯੋਗ ਕਾਰਨ ਦੇ ਵੋਟ ਨਾ ਪਾਉਣ ਲਈ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਹੈ।

ਸਾਊਥ ਆਸਟ੍ਰੇਲੀਆ ਜਾਂ ਵੈਸਟਰਨ ਆਸਟ੍ਰੇਲੀਆ ਵਿੱਚ ਵੋਟ ਪਾਉਣਾ ਲਾਜ਼ਮੀ ਨਹੀਂ ਹੈ।

ਸਥਾਨਕ ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ? 

ਸਥਾਨਕ ਸਰਕਾਰਾਂ ਹਰੇਕ ਰਾਜ ਅਤੇ ਟੈਰੀਟਰੀ ਵਿੱਚ ਵੱਖੋ-ਵੱਖਰੇ ਢੰਗ ਨਾਲ ਕੰਮ ਕਰਦੀਆਂ ਹਨ। ਆਮ ਤੌਰ ‘ਤੇ, ਇੱਕ ਸਥਾਨਕ ਸਰਕਾਰ ਲਗਭਗ 9-15 ਮੈਂਬਰਾਂ ਦੀ ਬਣੀ ਹੁੰਦੀ ਹੈ ਜਿਨ੍ਹਾਂ ਨੂੰ ਕੌਂਸਲਰ ਕਿਹਾ ਜਾਂਦਾ ਹੈ, ਜੋ ਚਾਰ ਸਾਲਾਂ ਲਈ ਚੁਣੇ ਜਾਂਦੇ ਹਨ। ਇਹ ਕੌਂਸਲਰ ਸਿਆਸੀ ਪਾਰਟੀਆਂ ਦੇ ਮੈਂਬਰ ਜਾਂ ਆਜ਼ਾਦ ਉਮੀਦਵਾਰ ਹੋ ਸਕਦੇ ਹਨ।

ਸਥਾਨਕ ਸਰਕਾਰ ਦੇ ਚੁਣੇ ਹੋਏ ਮੁਖੀ ਨੂੰ ਅਕਸਰ ਮੇਅਰ ਜਾਂ ਪ੍ਰੈਜ਼ੀਡੈਂਟ ਕਿਹਾ ਜਾਂਦਾ ਹੈ।

ਕੌਂਸਲਰ ਅਕਸਰ ਇੱਕ ਕੌਂਸਲ ਚੈਂਬਰ ਵਿੱਚ ਬਹੁਮਤ ਵੋਟ ਰਾਹੀਂ ਸਥਾਨਕ ਸਰਕਾਰ ਦੇ ਫ਼ੈਸਲੇ ਲੈਂਦੇ ਹਨ, ਜੋ ਸਥਾਨਕ ਸਰਕਾਰ ਦਾ ਇੱਕ ਸੰਸਦ ਵਰਗਾ ਸੰਸਥਾਨ ਹੁੰਦਾ ਹੈ। ਕਦੇ-ਕਦੇ ਜੇਕਰ ਕੌਂਸਲਰਾਂ ਵੋਟਾਂ ਬਰਾਬਰ ਹੋਣ ਤਾਂ ਮੇਅਰ ਜਾਂ ਪ੍ਰੈਜ਼ੀਡੈਂਟ ਫ਼ੈਸਲਾਕੁੰਨ ਵੋਟ ਪਾ ਸਕਦਾ ਹੈ।

ਸਥਾਨਕ ਸਰਕਾਰ ਵਿੱਚ ਕੋਈ ਉੱਪਰੀ ਜਾਂ ਹੇਠਲੀ ਸਦਨ ਨਹੀਂ ਹੁੰਦਾ ਹੈ। ਵੋਟ ਪਾਉਣ ਲਈ ਸਿਰਫ਼ ਇੱਕ ਹੀ ਸਰਕਾਰੀ ਚੈਂਬਰ ਹੁੰਦਾ ਹੈ।

ਚੋਣਾਂ

ਚੋਣਾਂ ਰਾਹੀਂ, ਤੁਸੀਂ ਸਥਾਨਕ ਸਰਕਾਰ ਵਿੱਚ ਆਪਣੇ ਨੁਮਾਇੰਦੇ ਚੁਣ ਸਕਦੇ ਹੋ। ਹਰੇਕ ਰਾਜ ਅਤੇ ਟੈਰੀਟਰੀ ਵਿੱਚ ਇਸ ਲਈ ਵੱਖ-ਵੱਖ ਨਿਯਮ ਹੁੰਦੇ ਹਨ ਕਿ ਸਥਾਨਕ ਸਰਕਾਰ ਦੀਆਂ ਚੋਣਾਂ ਕਿਵੇਂ ਹੁੰਦੀਆਂ ਹਨ। ਕਿਰਪਾ ਕਰਕੇ ਆਪਣੇ ਰਿਹਾਇਸ਼ੀ ਇਲਾਕੇ ਬਾਰੇ ਜਾਣਕਾਰੀ ਲਈ ਹੇਠਾਂ ਦੇਖੋ।

ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿੱਚ ਇਸ ਪੱਧਰ ਦੀ ਸਰਕਾਰ ਨਹੀਂ ਹੁੰਦੀ ਹੈ ਅਤੇ ਇਸ ਲਈ ਸਥਾਨਕ ਸਰਕਾਰ ਦੀਆਂ ਚੋਣਾਂ ਨਹੀਂ ਹੁੰਦੀਆਂ ਹਨ। ਵਿਧਾਨ ਸਭਾ (Legislative Assembly) ਸਥਾਨਕ ਕੌਂਸਲ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ।