ਆਸਟ੍ਰੇਲੀਅਨ ਕੈਪੀਟਲ ਟੈਰੀਟਰੀ

ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿੱਚ ਡਾਕ ਰਾਹੀਂ ਵੋਟ ਪਾਉਣਾ

ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇਣਾ

ਡਾਕ ਰਾਹੀਂ ਵੋਟ ਪਾਉਣ ਲਈ, ਤੁਸੀਂ 2024 ਦੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ। ACT Electoral Commission ਤੁਹਾਨੂੰ ਡਾਕ ਰਾਹੀਂ ਇੱਕ ਬੈਲਟ ਪੈਕ ਭੇਜੇਗਾ, ਜੋ ਤੁਹਾਨੂੰ ਉਹਨਾਂ ਨੂੰ ਡਾਕ ਰਾਹੀਂ ਵਾਪਸ ਭੇਜਣ ਦੀ ਲੋੜ ਹੋਵੇਗੀ। ਡਾਕ ਰਾਹੀਂ ਪਾਉਣਾ ਮੁਫ਼ਤ ਹੈ।

ਤੁਸੀਂ ਇਸ ਤਰ੍ਹਾਂ ਅਰਜ਼ੀ ਦੇ ਸਕਦੇ ਹੋ:

  • ਔਨਲਾਈਨ
  • 02 6205 0033 'ਤੇ ਫ਼ੋਨ ਕਰਕੇ
  • ਇੱਕ ਡਾਕ ਰਾਹੀਂ ਵੋਟ ਪਾਉਣ ਵਾਲੇ ਆਮ ਵੋਟਰ ਵਜੋਂ ਰਜਿਸਟਰ ਕਰਕੇ।

ਡਾਕ ਰਾਹੀਂ ਵੋਟ ਪਾਉਣ ਵਾਲੇ ਆਮ ਵੋਟਰਾਂ ਨੂੰ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਬੈਲਟ ਪੇਪਰ ਆਪਣੇ ਆਪ ਭੇਜੇ ਜਾਣਗੇ।

ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਹੋਰ ਜਾਣਕਾਰੀ ਚੋਣਾਂ ਦੇ ਨੇੜੇ ਪ੍ਰਕਾਸ਼ਿਤ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਇੱਥੇ ਵੇਖੋ।

ਇਸ ਲਈ ਅੰਤਿਮ-ਤਾਰੀਖਾਂ ਕੀ ਹਨ?

  • ਤੁਹਾਡੀ ਭਰੀ ਹੋਈ ਪੋਸਟਲ ਵੋਟ ਉੱਪਰ ਚੋਣਾਂ ਵਾਲੇ ਦਿਨ (19 ਅਕਤੂਬਰ 2024) ਤੋਂ ਪਹਿਲਾਂ ਦੀ ਡਾਕ ਦੀ ਮੋਹਰ ਲੱਗਣੀ ਲਾਜ਼ਮੀ ਹੈ ਅਤੇ ਚੋਣਾਂ ਦੇ ਦਿਨ ਤੋਂ ਬਾਅਦ (25 ਅਕਤੂਬਰ 2024) ਤੱਕ ਇਲੈਕਸ਼ਨਜ਼ ACT (Elections ACT) ਨੂੰ ਮਿਲ ਜਾਣੀ ਚਾਹੀਦੀ ਹੈ।

ਕੀ ਮੈਂ ਯੋਗ ਹਾਂ?

ਤੁਸੀਂ ਡਾਕ ਰਾਹੀਂ ਵੋਟ ਪਾਉਣ ਲਈ ਅਰਜ਼ੀ ਦੇ ਸਕਦੇ ਹੋ, ਜੇਕਰ:

  • ਤੁਸੀਂ ACT ਤੋਂ ਬਾਹਰ ਹੋਵੋਗੇ
  • ਤੁਸੀਂ ਚੋਣਾਂ ਵਾਲੇ ਦਿਨ ਵੋਟਿੰਗ ਕੇਂਦਰ ਤੋਂ 8km ਤੋਂ ਵੱਧ ਦੂਰ ਹੋਵੋਗੇ
  • ਤੁਸੀਂ ਯਾਤਰਾ ਕਰ ਰਹੇ ਹੋਵੋਗੇ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਹਾਜ਼ਰ ਨਹੀਂ ਹੋ ਸਕਦੇ ਹੋ
  • ਤੁਹਾਨੂੰ ਕੋਈ ਗੰਭੀਰ ਬਿਮਾਰੀ ਜਾਂ ਸਮੱਸਿਆ ਹੈ ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦੀ ਹੈ
  • ਤੁਹਾਡਾ ਜਣੇਪਾ ਨੇੜੇ ਆ ਰਿਹਾ ਹੈ
  • ਤੁਹਾਡੇ ਧਾਰਮਿਕ ਵਿਸ਼ਵਾਸ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦੇ ਹਨ
  • ਤੁਸੀਂ ਸੁਧਾਰ ਘਰ ਵਿੱਚ ਹੋ ਅਤੇ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਿਆ ਗਿਆ ਹੈ
  • ਤੁਸੀਂ ਹਸਪਤਾਲ ਦੇ ਬਾਹਰ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਜੋ ਤੁਹਾਨੂੰ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣ ਤੋਂ ਰੋਕਦਾ ਹੈ
  • ਤੁਸੀਂ ਚੋਣਾਂ ਵਾਲੇ ਦਿਨ ਕੰਮ ਕਰ ਰਹੇ ਹੋਵੋਗੇ
  • ਤੁਸੀਂ ਇੱਕ ਚੁੱਪ ਵੋਟਰ ਹੋ
  • ਤੁਸੀਂ ਅਪਾਹਜ ਵਿਅਕਤੀ ਹੋ
  • ਤੁਹਾਨੂੰ ਲੱਗਦਾ ਹੈ ਕਿ ਚੋਣਾਂ ਵਾਲੇ ਦਿਨ ਵੋਟਿੰਗ ਸੈਂਟਰ ਵਿੱਚ ਜਾਣਾ ਤੁਹਾਡੀ ਨਿੱਜੀ ਸੁਰੱਖਿਆ ਜਾਂ ਤੁਹਾਡੇ ਪਰਿਵਾਰ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਵੇਗਾ।

ਡਾਕ ਰਾਹੀਂ ਵੋਟ ਪਾਉਣਾ

ਤੁਹਾਨੂੰ ਹਿਦਾਇਤਾਂ ਦੇ ਨਾਲ ਇੱਕ ਬੈਲਟ ਪੇਪਰ, ਇੱਕ ਡਾਕ ਲਿਫ਼ਾਫ਼ਾ ਅਤੇ ਇੱਕ ਪਹਿਲਾਂ ਤੋਂ ਭੁਗਤਾਨਸ਼ੁਦਾ ਜਵਾਬ-ਦੇਣ  ਵਾਲਾ ਲਿਫ਼ਾਫ਼ਾ ਭੇਜਿਆ ਜਾਵੇਗਾ।

ਤੁਹਾਨੂੰ ਚੋਣ ਬੈਲਟ ਪੇਪਰਾਂ ਨੂੰ ਗੁਪਤ ਰੂਪ ਵਿੱਚ ਭਰਨਾ ਚਾਹੀਦਾ ਹੈ। ਤੁਸੀਂ ਕਿਸੇ ਨੂੰ ਆਪਣੀ ਮੱਦਦ ਕਰਨ ਲਈ ਕਹਿ ਸਕਦੇ ਹੋ, ਪਰ ਇਸ ਵਿਅਕਤੀ ਨੂੰ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਪਾਓ ਅਤੇ ਤੁਹਾਡੀ ਸਹਿਮਤੀ ਤੋਂ ਬਗ਼ੈਰ ਕਿਸੇ ਨੂੰ ਇਹ ਵੀ ਨਹੀਂ ਦੱਸਣਾ ਚਾਹੀਦਾ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ।

ਜਦੋਂ ਤੁਸੀਂ ਬੈਲਟ ਪੇਪਰ ਭਰ ਲਵੋ, ਉਸਨੂੰ ਡਾਕ ਰਾਹੀਂ ਵੋਟ ਪਾਉਣ ਵਾਲੇ ਲਿਫ਼ਾਫ਼ੇ ਦੇ ਵਿੱਚ ਪਾ ਕੇ, ਡਾਕ ਰਾਹੀਂ ਵੋਟ ਪਾਉਣ ਵਾਲੇ ਲਿਫ਼ਾਫ਼ੇ ਨੂੰ ਸੀਲ ਕਰੋ। ਘੋਸ਼ਣਾ ਪੱਤਰ ਨੂੰ ਨਾ ਹਟਾਓ। ਚੋਣ ਅਧਿਕਾਰੀਆਂ ਨੂੰ ਤੁਹਾਡੇ ਦਸਤਖ਼ਤ ਅਤੇ ਸੁਰੱਖਿਆ ਸਵਾਲਾਂ ਦੇ ਜਵਾਬ ਦੇਖਣ ਦੀ ਲੋੜ ਹੁੰਦੀ ਹੈ ਤਾਂ ਜੋ ਤੁਹਾਡੀ ਵੋਟ ਗੁਪਤ ਰਹੇ। ਡਾਕ ਰਾਹੀਂ ਭੇਜੇ ਜਾਣ ਵਾਲੇ ਲਿਫ਼ਾਫ਼ੇ 'ਤੇ ਦਸਤਖ਼ਤ ਕਰੋ, ਮਿਤੀ ਲਿਖੋ, ਅਤੇ ਸੁਰੱਖਿਆ ਸਵਾਲ ਦਾ ਜਵਾਬ ਦਿਓ। ਜੇਕਰ ਇਸ ਭਾਗ ਵਿੱਚ 'ਲਾਗੂ ਨਹੀਂ'ਲਿਖਿਆ ਹੋਇਆ ਹੈ, ਤਾਂ ਤੁਹਾਨੂੰ ਕੁੱਝ ਵੀ ਲਿਖਣ ਦੀ ਲੋੜ ਨਹੀਂ ਹੈ। ਸੀਲਬੰਦ ਅਤੇ ਭਰੀ ਹੋਈ ਡਾਕ ਰਾਹੀਂ ਪਾਉਣ ਵਾਲੀ ਨੂੰ ਪਹਿਲਾਂ ਤੋਂ ਭੁਗਤਾਨਸ਼ੁਦਾ ਜਵਾਬ-ਭੇਜਣ ਵਾਲੇ ਲਿਫ਼ਾਫ਼ੇ ਵਿੱਚ ਪਾਓ। ਜਿੰਨੀ ਜਲਦੀ ਹੋ ਸਕੇ, ਇਸ ਲਿਫ਼ਾਫ਼ੇ ਨੂੰ ਡਾਕ ਰਾਹੀਂ ਭੇਜ ਦੇਵੋ। ਤੁਹਾਨੂੰ ਡਾਕ ਟਿਕਟ ਲਗਾਉਣ ਦੀ ਲੋੜ ਨਹੀਂ ਹੈ।