ਆਸਟ੍ਰੇਲੀਅਨ ਕੈਪੀਟਲ ਟੈਰੀਟਰੀ

ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੀਆਂ ਰਾਜ ਸਰਕਾਰ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ?

ਤੁਹਾਨੂੰ ਵਿਧਾਨ ਸਭਾ ਲਈ ਇੱਕ ਬੈਲਟ ਪੇਪਰ ਦਿੱਤਾ ਜਾਵੇਗਾ।

ਵਿਧਾਨ ਸਭਾ

ਤੁਸੀਂ ਉਸ ਮੈਂਬਰ ਲਈ ਵੋਟ ਪਾਓਗੇ ਜੋ ਤੁਹਾਡੇ ਰਿਹਾਇਸ਼ੀ ਇਲਾਕੇ ਵਾਲੇ ਚੋਣ ਹਲਕੇ ਦੀ ਨੁਮਾਇੰਦਗੀ ਕਰ ਰਿਹਾ ਹੋਵੇਗਾ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ 25 ਚੋਣ ਹਲਕਿਆਂ ਵਿਚੋਂ ਕਿਸੇ ਇੱਕ ਲਈ।

ਚੋਣਾਂ ਦਾ ਫ਼ੈਸਲਾ ਹੇਅਰ-ਕਲਾਰਕ (Hare-Clark) ਪ੍ਰਣਾਲੀ ਨਾਮਕ ਵਿਧੀ ਰਾਹੀਂ ਕੀਤਾ ਜਾਂਦਾ ਹੈ, ਜੋ ਇੱਕ ਸਿੰਗਲ ਟ੍ਰਾਂਸਫਰ ਕਰਨ ਯੋਗ ਵੋਟ ਪਾਉਣ ਦਾ ਤਰੀਕਾ ਹੈ। ਵੋਟਰ ਉਮੀਦਵਾਰਾਂ ਨੂੰ ਉਹਨਾਂ ਦੇ ਸਭ ਤੋਂ ਵੱਧ ਪਸੰਦੀਦਾ (ਪਹਿਲੀ ਤਰਜੀਹ) ਉਮੀਦਵਾਰ ਤੋਂ ਲੈ ਕੇ ਉਹਨਾਂ ਦੇ ਸਭ ਤੋਂ ਘੱਟ ਪਸੰਦੀਦਾ ਉਮੀਦਵਾਰ ਅਨੁਸਾਰ ਦਰਜਾ ਦਿੰਦੇ ਹਨ। ਚੁਣੇ ਜਾਣ ਲਈ, ਉਮੀਦਵਾਰ ਨੂੰ ਵੋਟਾਂ ਦਾ ਇੱਕ ਨਿਸ਼ਚਿਤ ਅਨੁਪਾਤ ਪ੍ਰਾਪਤ ਕਰਨਾ ਲਾਜ਼ਮੀ ਹੈ, ਜਿਸਨੂੰ ਕੋਟਾ ਕਿਹਾ ਜਾਂਦਾ ਹੈ।  

ਜੇਕਰ ਕਿਸੇ ਉਮੀਦਵਾਰ ਨੂੰ ਕੋਟਾ ਜਾਂ ਇਸ ਤੋਂ ਵੱਧ ਵੋਟਾਂ ਮਿਲਦੀਆਂ ਹਨ, ਤਾਂ ਉਹ ਚੁਣਿਆ ਜਾਵੇਗਾ। ਜੇਕਰ ਉਮੀਦਵਾਰ ਪਹਿਲੀ ਪਸੰਦ ਅਨੁਸਾਰ ਮਿਲੀਆਂ ਵੋਟਾਂ ਰਾਹੀਂ ਇਸ ਕੋਟੇ ਤੱਕ ਨਹੀਂ ਪਹੁੰਚਦਾ, ਤਾਂ ਉਹਨੂੰ ਇਹ ਕੋਟਾ ਉਹਨਾਂ ਉਮੀਦਵਾਰਾਂ ਦੀਆਂ ਤਰਜੀਹੀ ਵੋਟਾਂ ਤੋਂ ਮਿਲ ਸਕਦਾ ਹੈ, ਜਿਨ੍ਹਾਂ ਨੂੰ ਪਹਿਲੀ ਪਸੰਦ ਅਨੁਸਾਰ ਘੱਟ ਵੋਟਾਂ ਮਿਲੀਆਂ ਹਨ ਅਤੇ ਉਹਨਾਂ ਨੂੰ ਚੋਣ ਪ੍ਰਕਿਰਿਆ ਤੋਂ ਹਟਾ ਦਿੱਤਾ ਜਾਂਦਾ ਹੈ। ਇਹ ਪ੍ਰਕਿਰਿਆ ਉਸ ਸਮੇਂ ਤੱਕ ਜਾਰੀ ਰਹਿੰਦੀ ਹੈ, ਜਦੋਂ ਤੱਕ ਸਾਰੀਆਂ ਖਾਲੀ ਅਸਾਮੀਆਂ ਨਹੀਂ ਭਰੀਆ ਜਾਂਦੀਆ ਹਨ।

ਬੈਲਟ ਪੇਪਰ 'ਤੇ ਸਹੀ ਢੰਗ ਨਾਲ ਵੋਟ ਪਾਉਣ ਲਈ, ਤੁਹਾਨੂੰ ਵਿਧਾਨ ਸਭਾ ਦੇ ਛੋਟੇ ਬੈਲਟ ਪੇਪਰ 'ਤੇ ਘੱਟੋ-ਘੱਟ 5 ਡੱਬਿਆਂ ਵਿੱਚ ਆਪਣੀ ਪਸੰਦ ਦੇ ਅਨੁਸਾਰ ਨੰਬਰ ਲਿਖਣੇ ਹੋਣਗੇ।

  1. ਆਪਣੀ ਪਹਿਲੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 1 ਲਿਖੋ।
  2. ਆਪਣੀ ਦੂਜੀ ਪਸੰਦ ਵਾਲੇ ਉਮੀਦਵਾਰ ਦੇ ਨਾਮ ਦੇ ਅੱਗੇ ਬਣੇ ਡੱਬੇ ਵਿੱਚ ਨੰਬਰ 2 ਲਿਖੋ।
  3. ਹਰ ਚੋਣ ਹਿੱਸੇ ਵਿੱਚ ਚੁਣਨ ਲਈ 5 ਉਮੀਦਵਾਰਾਂ ਨੂੰ ਚੁਣਨ ਲਈ ਨੰਬਰ 3, 4, 5 ਲਿਖਣਾ ਜਾਰੀ ਰੱਖੋ।
  4. ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਸਾਰੇ ਉਮੀਦਵਾਰਾਂ ਨੂੰ ਨੰਬਰ ਦੇ ਸਕਦੇ ਹੋ। ਪਰ ਜੇਕਰ ਤੁਸੀਂ ਸਿਰਫ਼ ਇੱਕ ਉਮੀਦਵਾਰ ਦੇ ਅੱਗੇ 1 ਲਿਖਣਾ ਚਾਹੁੰਦੇ ਹੋ ਜਿਸਨੂੰ ਤੁਸੀਂ ਤਰਜੀਹ ਦਿੰਦੇ ਹੋ, ਤਾਂ ਵੀ ਤੁਹਾਡੀ ਵੋਟ ਗਿਣੀ ਜਾਵੇਗੀ।

ਗ਼ੈਰ-ਰਸਮੀ ਵੋਟਾਂ

ਜੇਕਰ ਬੈਲਟ ਪੇਪਰ ਨੂੰ ਸਹੀ ਢੰਗ ਨਾਲ ਨਹੀਂ ਭਰਿਆ ਗਿਆ ਹੈ, ਤਾਂ ਇਸਨੂੰ ਗ਼ੈਰ-ਰਸਮੀ ਵੋਟ ਕਿਹਾ ਜਾਂਦਾ ਹੈ। ਗ਼ੈਰ-ਰਸਮੀ ਵੋਟਾਂ ਨੂੰ ਚੋਣ ਨਤੀਜਿਆਂ ਵਿੱਚ ਨਹੀਂ ਗਿਣਿਆ ਜਾ ਸਕਦਾ। ਬੈਲਟ ਪੇਪਰ ਨੂੰ ਉਦੋਂ ਗ਼ੈਰ-ਰਸਮੀ ਮੰਨਿਆ ਜਾ ਸਕਦਾ ਹੈ ਜਦੋਂ ਕੋਈ:

  • ਡੱਬਿਆਂ ਵਿੱਚ ਸਹੀ, ਗ਼ਲਤ ਜਾਂ ਕੋਈ ਹੋਰ ਨਿਸ਼ਾਨ ਲਗਾਉਂਦਾ ਹੈ
  • ਲੋੜੀਂਦੀ ਗਿਣਤੀ ਦੇ ਡੱਬਿਆਂ ਵਿੱਚ ਨੰਬਰ ਨਹੀਂ ਭਰਦਾ ਹੈ
  • ਨੰਬਰਾਂ ਨੂੰ ਛੱਡ ਦਿੰਦਾ ਜਾਂ ਦੁਹਰਾਉਂਦਾ ਹੈ
  • ਬੈਲਟ ਪੇਪਰ ਨੂੰ ਖ਼ਾਲੀ ਛੱਡ ਦਿੰਦਾ ਹੈ।

ਗ਼ਲਤੀ ਕਰਨਾ

ਜੇਕਰ ਤੁਸੀਂ ਆਪਣੇ ਬੈਲਟ ਪੇਪਰ 'ਤੇ ਕੋਈ ਗ਼ਲਤੀ ਕਰਦੇ ਹੋ ਤਾਂ ਇਹ ਠੀਕ ਹੈ। ਤੁਸੀਂ ਇਸਨੂੰ ਕੱਟ ਸਕਦੇ ਹੋ ਅਤੇ ਇਸਦੇ ਅੱਗੇ ਸਹੀ ਨੰਬਰ ਭਰ ਸਕਦੇ ਹੋ।

ਜੇਕਰ ਤੁਸੀਂ ਚਿੰਤਤ ਹੋ ਕਿ ACT Electoral Commission ਤੁਹਾਡੇ ਵਲੋਂ ਕੀਤੀਆਂ ਸੋਧਾਂ ਨੂੰ ਨਹੀਂ ਸਮਝੇਗਾ, ਤਾਂ ਤੁਸੀਂ ਚੋਣ ਅਮਲੇ ਨੂੰ ਆਪਣਾ ਬੈਲਟ ਪੇਪਰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਜੇਕਰ ਤੁਸੀਂ ਆਪਣੇ ਬੈਲਟ ਪੇਪਰ ਨੂੰ ਨੁਕਸਾਨ ਪਹੁੰਚਾ ਲੈਂਦੇ ਜਾਂ ਫਾੜ ਲੈਂਦੇ ਹੋ, ਤਾਂ ਤੁਸੀਂ ਇਸਨੂੰ ਚੋਣ ਅਮਲੇ ਨੂੰ ਵਾਪਸ ਕਰ ਸਕਦੇ ਹੋ ਅਤੇ ਇੱਕ ਨਵਾਂ ਬੈਲਟ ਪੇਪਰ ਮੰਗ ਸਕਦੇ ਹੋ।

ਤੁਸੀਂ ਆਪਣਾ ਬੈਲਟ ਪੇਪਰ ਭਰਨ ਲਈ ਮੱਦਦ ਵੀ ਮੰਗ ਸਕਦੇ ਹੋ।

ਤੁਹਾਡੀ ਵੋਟ ਸਿਰਫ਼ ਤੁਹਾਡੀ ਆਪਣੀ ਚੋਣ ਹੈ 

ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿਰਫ਼ ਤੁਸੀਂ ਹੀ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਉਣੀ ਹੈ। ਹੋਰ ਲੋਕ ਤੁਹਾਨੂੰ ਸੁਝਾਅ ਦੇ ਸਕਦੇ ਹਨ ਕਿ ਕਿਸ ਨੂੰ ਵੋਟ ਪਾਈਏ, ਪਰ ਉਹ ਤੁਹਾਨੂੰ ਵੋਟ ਪਾਉਣ ਲਈ ਮਜ਼ਬੂਰ ਨਹੀਂ ਕਰ ਸਕਦੇ ਜਿਵੇਂ ਉਹ ਚਾਹੁੰਦੇ ਹਨ। ਜਦੋਂ ਕਿ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਨਾਮ ਦੀ ਵੋਟਰ ਸੂਚੀ ਵਿੱਚ ਜਾਂਚ ਕੀਤੀ ਜਾਵੇਗੀ, ਪਰ ਤੁਹਾਡੇ ਦੁਆਰਾ ਵੋਟ ਪਾਉਣ ਤੋਂ ਬਾਅਦ ਤੁਹਾਡੀ ਵੋਟ ਗੁੰਮਨਾਮ ਅਤੇ ਗੁਪਤ ਹੁੰਦੀ ਹੈ।

ਜੇਕਰ ਤੁਸੀਂ ਦੂਜੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ, ਤਾਂ ਇਹ ਤੁਹਾਡੀ ਮਰਜ਼ੀ ਹੈ। ਕੋਈ ਵੀ ਤੁਹਾਨੂੰ ਉਹਨਾਂ ਨੂੰ ਇਹ ਦੱਸਣ ਲਈ ਮਜ਼ਬੂਰ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀ ਵੀ ਨਹੀਂ। ਜੇਕਰ ਤੁਸੀਂ ਅਸੁਰੱਖਿਅਤ ਜਾਂ ਦਬਾਅ ਵਿੱਚ ਮਹਿਸੂਸ ਕਰਦੇ ਹੋ, ਤਾਂ ਇਸ ਬਾਰੇ ਝੂਠ ਬੋਲਣਾ ਗ਼ੈਰ-ਕਾਨੂੰਨੀ ਨਹੀਂ ਹੈ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ ਅਤੇ ਕੋਈ ਵੀ ਇਹ ਪਤਾ ਨਹੀਂ ਲਗਾ ਸਕੇਗਾ ਕਿਉਂਕਿ ਤੁਹਾਡੀ ਵੋਟ ਗੁਪਤ ਹੁੰਦੀ ਹੈ।