ਇਹ ਸਮਝਣਾ ਕਿ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (Australian Capital Territory’s) (ACT) ਦੀ ਪਾਰਲੀਮੈਂਟ (Parliament) ਕਿਵੇਂ ਕੰਮ ਕਰਦੀ ਹੈ ਅਤੇ ਇਸ ਦੀਆਂ ਚੋਣਾਂ ਵਿੱਚ ਵੋਟ ਕਿਵੇਂ ਪਾਉਣੀ ਹੈ, ਆਪਣੀ ਵੋਟ ਦੀ ਗਿਣਤੀ ਕਰਵਾਉਣ ਲਈ ਮਹੱਤਵਪੂਰਨ ਹੈ।
ACT ਵਿੱਚ, ਤੁਸੀਂ ਹਰ ਚਾਰ ਸਾਲਾਂ ਬਾਅਦ ਪਾਰਲੀਮੈਂਟ ਲਈ ਨੁਮਾਇੰਦੇ ਚੁਣ ਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹੋ। ਇਹ ਨੁਮਾਇੰਦੇ ਤੁਹਾਡੀ ਤਰਫੋਂ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਨਵੇਂ ਕਾਨੂੰਨ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਹਨ।
ਆਮ ਤੌਰ 'ਤੇ, ਉਮੀਦਵਾਰ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੁੰਦੇ ਹਨ, ਹਾਲਾਂਕਿ ਕੁੱਝ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਜੇਕਰ ਕਿਸੇ ਸਿਆਸੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਵਿਧਾਨ ਸਭਾ (Legislative Assembly) ਵਿੱਚ ਚੁਣੇ ਜਾਂਦੇ ਹਨ, ਤਾਂ ਉਹ ਪਾਰਟੀ ACT ਸਰਕਾਰ (ACT Government) ਬਣਾ ਸਕਦੀ ਹੈ। ਸਰਕਾਰ ਨਾ ਬਣਾ ਸਕਣ ਵਾਲੀ ਸਭ ਤੋਂ ਵੱਡੀ ਪਾਰਟੀ ਵਿਰੋਧੀ ਧਿਰ (Opposition) ਬਣ ਜਾਂਦੀ ਹੈ। ਜਾਂ ਫਿਰ, ਬਗ਼ੈਰ ਬਹੁਮਤ ਵਾਲੀਆਂ ਪਾਰਟੀਆਂ ਅਤੇ ਉਮੀਦਵਾਰਾਂ ਦਾ ਗਠਜੋੜ ਸਰਕਾਰ ਬਣਾ ਸਕਦਾ ਹੈ।
ਚੁਣੇ ਹੋਏ ਨੁਮਾਇੰਦਿਆਂ ਨੂੰ ਵਿਧਾਨ ਸਭਾ ਦੇ ਮੈਂਬਰ (Members of the Legislative Assembly) (MLA) ਵਜੋਂ ਜਾਣਿਆ ਜਾਂਦਾ ਹੈ। MLAs ਵਿਧਾਨ ਸਭਾ ਵਿੱਚ ਖ਼ਾਸ ਜ਼ਿਲ੍ਹਿਆਂ ਜਾਂ ਚੋਣ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ।
ACT ਦੀ ਪਾਰਲੀਮੈਂਟ ਇਕ ਸਦਨ ਵਾਲੀ ਹੈ: